ਮੁੰਬਈ : ਪ੍ਰਸਿੱਧ ਐਕਟਰ ਰਿਸੀ ਕਪੂਰ ਵਲੋਂ ਜਨਵਰੀ 2017 ਵਿਚ ਆਪਣੀ ਸਵੈ ਜੀਵਨੀ ਦੀ ਪੁਸਤਕ ‘ਖੁੱਲ੍ਹ-ਮ-ਚਖੁੱਲ੍ਹਾ’ ਰਿਲੀਜa ਕੀਤੀ ਜਾ ਰਹੀ ਹੈ। ਇਸ ਪੁਸਤਕ ਵਿਚ ਰਿਸੀ ਕਪੂਰ ਵਲੋਂ ਆਪਣੀ ਜਿੰਦਗੀ ਦੀਆਂ ਅਹਿਮ ਘਟਨਾਵਾਂ ਦੇ ਛੁਪੇ ਹੋਏ ਤੱਥ ਜੱਗ ਜਾਹਿਰ ਕੀਤੇ ਜਾਣਗੇ। ਇਸ ਪੁਸਤਕ ਦਾ ਟਾਈਟਲ ਉਸਦੇ ਬੇਹੱਤ ਲੋਕਪ੍ਰਿਆ ਗੀਤ ‘ਖੁੱਲ੍ਹ ਮ ਖੁੱਲ੍ਹਾ ਪਿਆਰ ਕਰੇਂਗੇ ਹਮ ਦੋਨੋ’ ਤੇ ਆਧਾਰਿਤ ਹੈ। ਸੂ±ਤਰਾਂ ਅਨੁਸਾਰ ਇਸ ਪੁਸਤਕ ਵਿਚ ਰਿਸੀ ਕਪੂਰ ਨੇ ਆਪਣੀ ਜਿੰਦਗੀ ਦੇ ਕਈ ਤਲਖ ਤਜਰਬੇ ਵੀ ਸਾਂਝੇ ਕੀਤੇ ਹਨ ਅਤੇ ਪਿਆਰ ਦੀਆਂ ਕਈ ਘਟਨਾਵਾਂ ਦਾ ਵੀ ਜਿਕਰ ਕੀਤਾ ਹੈ। ਫਿਲਮੀ ਦਰਸਕਾਂ ਨੂੰ ਰਿਸੀ ਕਪੂਰ ਦੀ ਇਸ ਪੁਸਤਕ ਦੀ ਬੇਹੱਦ ਉਡੀਕ ਹੈ।