best platform for news and views

ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਕੇਤੀਆ ਡਾਰਨੈਂਡ ਮਾਮਲੇ ਵਿਚ ਪੰਜਾਬ ਦਾ ਗ੍ਰਹਿ ਸਕੱਤਰ ਤਲਬ

Please Click here for Share This News

ਚੰਡੀਗੜ੍ਹ, 18 ਸਤੰਬਰ-  ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਸ੍ਰੀ ਨਿਰਮਲਜੀਤ ਸਿੰਘ ਕਲਸੀ ਨੂੰ 28 ਸਤੰਬਰ 2017 ਨੂੰ ਇਸ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਇਹ ਸੰਮਨ ਉਸ ਪਟੀਸ਼ਨ ‘ਤੇ ਜਾਰੀ ਕੀਤੇ ਗਏ ਹਨ ਜਿਸ ਵਿਚ ਗੁਰਜੀਤ ਕੌਰ ਬਾਠ ਨਾਮ ਦੀ ਦਿੱਲੀ ਦੀ ਮਹਿਲਾ ਕੌਂਸਲਰ ਨੇ ਬਹੁ ਚਰਚਿਤ ਕੇਤੀਆ ਡਾਰਲੈਂਡ ਛੇੜਛਾੜ ਤੇ ਅਗਵਾਕਾਰੀ ਕੇਸ ਮੁੜ ਖੋਲਣ ਲਈ ਦਾਇਰ ਕੀਤੀ ਸੀ  ।
ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਜਾਰੀ ਕੀਤੇ ਸੰਮਨਾਂ ਵਿਚ ਕਮਿਸ਼ਨ ਦੇ ਚੇਅਰਪਰਸਨ ਲਲਿਤਾ ਕੁਮਾਰ ਮੰਗਲਮ ਨੇ ਕਿਹਾ ਕਿ ਉਹਨਾਂ ਨੂੰ ਗੁਰਪ੍ਰੀਤ ਕੌਰ ਬਾਠ ਦੀ ਪਟੀਸ਼ਨ ਪ੍ਰਾਪਤ ਹੋਈ ਹੈ ਜਿਸ ਵਿਚ ਉਹਨਾਂ ਨੇ 31 ਅਗਸਤ 1994 ਨੂੰ  ਭਾਰਤ ਦੀ ਧਰਤੀ ‘ਤੇ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ ਕਿ ਇਕ ਫਰਾਂਸੀਸੀ ਮਹਿਲਾ ਨਾਲ ਸੱਤ ਵਿਅਕਤੀਆਂ ਵੱਲੋਂ ਛੇੜਛਾੜ ਕੀਤੀ ਗਈ, ਉਸਨੂੰ ਅਗਵਾ ਕੀਤਾ ਗਿਆ ਤੇ ਨਜਾਇਜ਼ ਹਿਰਾਸਤ ਵਿਚ ਰੱਖਿਆ ਗਿਆ। ਇਸ ਕੇਸ ਵਿਚ ਉਚ ਪ੍ਰਭਾਵ ਵਾਲੇ  ਰਾਜਨੀਤੀਵਾਨ ਅਤੇ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ।
ਕਮਿਸ਼ਨ ਨੇ ਹੈਰਾਨੀ ਪ੍ਰਗਟ ਕੀਤੀ ਕਿ ਜਦੋਂ ਹੇਠਲੀ ਅਦਾਲਤ ਨੇ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ ਤਾਂ ਰਾਜ ਸਰਕਾਰ ਇਸ ਫੈਸਲੇ ਦੇ ਖਿਲਾਫ ਉਚ ਅਦਾਲਤ ਵਿਚ ਕਿਉਂ ਨਹੀਂ ਗਈ। ਉਹਨਾਂ ਨੇ ਇਸ ਮਾਮਲੇ ‘ਤੇ ਗ੍ਰਹਿ ਸਕੱਤਰ ਤੋਂ ਜਵਾਬ ਤਲਬੀ ਕੀਤੀ ਹੈ।
ਗ੍ਰਹਿ ਸਕੱਤਰ ਨੂੰ ਆਖਿਆ ਗਿਆ ਹੈ ਕਿ ਉਹ ਕਮਿਸ਼ਨ ਦੇ ਦਿੱਲੀ ਦਫਤਰ ਵਿਚ ਖੁਦ 28 ਸਤੰਬਰ ਨੂੰ ਦੁਪਹਿਰ ਬਾਅਦ 3.00 ਵਜੇ ਪੇਸ਼ ਹੋਣ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਦਿੱਲੀ ਦੇ ਵਿਧਾਇਕ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਮਿਸ਼ਨ ਦੀ ਕਾਰਵਾਈ ਦਾ ਸਵਾਗਤ ਕਰਦਿਆਂ ਆਸ ਪ੍ਰਗਟ ਕੀਤੀ ਕਿ ਇਹ ਕੇਸ ਹੁਣ ਇਸਦੇ ਤਰਕਸੰਗਤ ਨਤੀਜੇ ਤੱਕ ਪਹੁੰਚੇਗਾ ਤੇ ਵਿਦੇਸ਼ੀ ਨਾਗਰਿਕ ਕੇਤੀਆ ਡਾਰਨੈਂਡ ਨੂੰ ਨਿਆਂ ਪ੍ਰਾਪਤ ਹੋਵੇਗਾ।

Please Click here for Share This News

Leave a Reply

Your email address will not be published. Required fields are marked *