best platform for news and views

ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਵਿੱਚ ਦਾਖਲੇ ਲਈ ਇਮਤਿਹਾਨ 1 ਅਤੇ 2 ਜੂਨ ਨੂੰ

Please Click here for Share This News

ਚੰਡੀਗੜ੍ਹ, ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ, ਦੇਹਰਾਦੂਨ. (ਆਰ.ਆਈ.ਐਮ.ਸੀ) ਦੇ ਜਨਵਰੀ, 2018 ਟਰਮ ਦੇ ਦਾਖਲੇ ਲਈ ਅਗਲਾ ਇਮਲਾਲਾ ਲਾਜਪਤ ਰਾਏ ਭਵਨ, ਸੈਕਟਰ 15, ਚੰਡੀਗੜ੍ਹ ਵਿਖੇ ਪਹਿਲੀ (ਵੀਰਵਾਰ) ਅਤੇ 2 ਜੂਨ (ਸ਼ੁਕਰਵਾਰ), 2017 ਨੂੰ ਹੋਵੇਗਾ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਡਾਇਰੈਕਟੋਰੇਟ ਰੱਖਿਆ ਸੇਵਾਂਵਾ ਭਲਾਈ, ਪੰਜਾਬ ਨੇ ਦੱਸਿਆ ਕਿ ਆਰ.ਆਈ.ਐਮ.ਸੀ. ਦੇ ਦਾਖਲੇ ਲਈ ਕੇਵਲ ਯੋਗ ਲੜਕੇ ਹੀ ਬਿਨੈ-ਪੱਤਰ ਭੇਜ ਸਕਦੇ ਹਨ। ਉਮੀਦਵਾਰ ਦੀ ਉਮਰ 2 ਜਨਵਰੀ, 2005 ਤੋ’ ਪਹਿਲੀ ਜੁਲਾਈ, 2006 ਦੇ ਵਿਚਕਾਰ ਹੋਵੇ। ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ 7ਵੀ’ ਜਮਾਤ ਵਿੱਚ ਪੜ੍ਹਦਾ ਹੋਵੇ ਜਾਂ 7ਵੀ’ ਪਾਸ ਹੋਵੇ। ਚੁਣੇ ਉਮੀਦਵਾਰਾਂ ਨੂੰ 8ਵੀ’ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ। ਇਮਿਤਹਾਨ ਦੇ ਲਿਖਤੀ ਹਿੱਸੇ ਵਿੱਚ ਅੰਗਰੇਜ਼ੀ, ਹਿਸਾਬ ਅਤੇ ਸਧਾਰਨ ਗਿਆਨ ਦੇ ਤਿੰਨ ਪੇਪਰ ਹੋਣਗੇ। ਜਿਹੜੇ ਉਮੀਦਵਾਰ ਲਿਖਤੀ ਪ੍ਰੀਖਿਆ ਵਿੱਚ ਪਾਸ ਹੋਣਗੇ, ਉਨ੍ਹਾਂ ਦਾ ਵਾਈਵਾ-ਵੋਸ ਟੈਸਟ 31 ਮਾਰਚ, 2017 ਨੂੰ ਹੋਣਾ ਮਿਥਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਿਨੈ-ਪੱਤਰ, ਪ੍ਰਾਸਪੈਕਟ ਅਤੇ ਪੁਰਾਣੇ ਪ੍ਰਸ਼ਨ ਪੱਤਰ ਕਮਾਂਡੈ’ਟ ਆਰ.ਆਈ.ਐਮ.ਸੀ.ਦੇਹਰਾਦੂਨ ਪਾਸੋ’ ਸਟੇਟ ਬੈ’ਕ ਆਫ ਇੰਡੀਆ ਤੇਲ ਭਵਨ (ਕੋਡ 1576) ਦੇਹਰਾਦੂਨ ਦੇ ਨਾਂ ਤੇ ਜਨਰਲ ਉਮੀਦਵਾਰ ਲਈ 550/- ਰੁਪਏ ਅਤੇ  ਅਤੇ  ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਲਈ ਲਈ 505/- ਰੁਪਏ ਦਾ ਬੈ’ਕ ਡਰਾਫਟ ਭੇਜ ਕੇ ਮੰਗਵਾਏ ਜਾ ਸਕਦੇ ਹਨ। ਅਰਜ਼ੀ ਦੋ ਪਰਤਾਂ ਵਿੱਚ ਹੋਵੇ, ਜਿਸ ਤੇ ਉਮਰ ਦਾ ਸਬੂਤ ਸਕੂਲ ਰਿਕਾਰਡਜ਼ ਜਾਂ ਮਿਊ’ਸਪਲ ਜਨਮ ਰਜਿਸਟਰ ਵਿਚੋ’ ਹੋਵੇ ਅਤੇ ਉਮੀਦਵਾਰ ਦੀਆਂ ਤਿੰਨ ਤਸ਼ਦੀਕਸ਼ੁਦਾ ਫੋਟੋ ਨਾਲ ਨੱਥੀ ਹੋਣੀਆਂ ਚਾਹੀਦੀਆਂ ਹਨ।
ਉਨ੍ਹਾਂ ਹੋਰ ਦੱਸਿਆ ਕਿ ਮੁਕੰਮਲ ਅਰਜ਼ੀਆਂ ਦੂਹਰੀ ਪਰਤ ਵਿੱਚ ਡਾਇਰੈਕਟਰ, ਸੈਨਿਕ ਭਲਾਈ, ਪੰਜਾਬ ਪਾਸ 31 ਮਾਰਚ, 2017 ਤੱਕ ਪੁੱਜ ਜਾਣੀਆਂ ਚਾਹੀਦੀਆਂ ਹਨ। ਮਿਤੀ 31 ਮਾਰਚ, 2017 ਤੋ’ ਬਾਅਦ ਪ੍ਰਾਪਤ ਹੋਣ ਵਾਲੇ ਬਿਨੈ-ਪੱਤਰ ਸਵੀਕਾਰ ਨਹੀ’ ਕੀਤੇ ਜਾਣਗੇ।

Please Click here for Share This News

Leave a Reply

Your email address will not be published. Required fields are marked *