ਭਿੱਖੀਵਿੰਡ 29 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਸੂਬਾ ਸਰਕਾਰ ਦੇ ਮਹਿਕਮਾ ਪੰਜਾਬ
ਪਾਵਰਕਾਮ ਵਿਭਾਗ ਨੇ ਬਿਜਲੀ ਚੋਰੀ ਰੋਕਣ ਦੇ ਮਕਸਦ ਨਾਲ ਪਿੰਡਾਂ, ਕਸਬਿਆਂ ਤੇ ਸ਼ਹਿਰਾਂ
ਵਿਚ ਅਲਮਾਰੀਆਂ ਲਾ ਕੇ ਲੋਕਾਂ ਦੇ ਘਰਾਂ ਦੇ ਮੀਟਰ ਵਿਚ ਫਿੱਟ ਕੀਤੇ ਕਿ ਸ਼ਾਇਦ ਬਿਜਲੀ
ਚੋਰੀ ਰੁਕ ਜਾਵੇਗੀ ਤੇ ਮਹਿਕਮਾ ਪਾਵਰਕਾਮ ਨੂੰ ਫਾਇਦਾ ਮਿਲੇਗਾ। ਜਦੋਂਕਿ ਪਾਵਰਕਾਮ
ਵਿਭਾਗ ਵੱਲੋਂ ਲਗਾਈਆ ਗਈਆਂ ਮੀਟਰ ਵਾਲੀਆਂ ਅਲਮਾਰੀਆਂ ਦੇ ਲੋਕਾਂ ਵੱਲੋਂ ਜਿੰਦਰੇ ਤੋੜ
ਕੇ ਮੀਟਰਾਂ ਨਾਲ ਛੇੜਛਾੜ ਕਰਕੇ ਬਿਜਲੀ ਵੀ ਚੋਰੀ ਕੀਤੀ ਜਾਂਦੀ ਹੈ। ਐਸੀ ਹੀ ਮਿਸਾਲ
ਭਿੱਖੀਵਿੰਡ ਸ਼ਹਿਰ ਦੇ ਪੂਹਲਾ ਰੋਡ ਸਥਿਤ ਵੇਖਣ ਨੂੰ ਮਿਲੀ, ਜਦੋਂ ਬੀਤੀ ਰਾਤ 2 ਵਜੇ ਦੇ
ਦਰਮਿਆਨ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਿਜਲੀ ਦੇ ਮੀਟਰ ਨਾਲ ਛੇੜਛਾੜ ਕਰਨ ‘ਤੇ
ਅਚਾਨਕ ਅਲਮਾਰੀ ਨੂੰ ਅੱਗ ਲੱਗ ਜਾਣ ਨਾਲ ਸਾਰੇ ਡੇਢ ਦਰਜਨ ਦੇ ਕਰੀਬ ਮੀਟਰ ਸੜ ਕੇ ਸੁਆਹ
ਹੋ ਗਏ। ਜਦੋਂਕਿ ਛੇੜਛਾੜ ਕਰਨ ਵਾਲਾ ਵਿਅਕਤੀ ਮੌਕੇ ਨੂੰ ਵੇਖਦਾ ਫਰਾਰ ਹੋ ਗਿਆ, ਇਹ
ਘਟਨਾ ਗਲੀ ਦੇ ਬਾਹਰ ਲੱਗੇ ਇਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਬਿਜਲੀ ਬੰਦ ਹੋ
ਜਾਣ ਨਾਲ ਲੋਕਾਂ ਨੂੰ ਸਾਰੀ ਰਾਤ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਲੋਕਾਂ ਵੱਲੋਂ
ਪਾਵਰਕਾਮ ਵਿਭਾਗ ਨੂੰ ਜਾਣਕਾਰੀ ਦੇਣ ‘ਤੇ ਸਵੇਰੇ ਸਮੇਂ ਪਹੰੁਚੇਂ ਪਾਵਰਕਾਮ ਮੁਲਾਜਮਾਂ
ਗੁਰਮੀਤ ਸਿੰਘ, ਕਸ਼ਮੀਰ ਸਿੰਘ ਆਦਿ ਨੇ ਤਾਰਾਂ ਲਾ ਕੇ ਬਿਜਲੀ ਚਾਲੂ ਕਰਦਿਆਂ ਕਿਹਾ
ਜਿਹੜੇ ਲੋਕ ਰਾਤ ਸਮੇਂ ਬਿਜਲੀ ਚੋਰੀ ਕਰਦੇ, ਉਹ ਹੀ ਮਹਿਕਮੇ ਨੂੰ ਨੁਕਸਾਨ ਪਹੰੁਚਣ ਦੇ
ਨਾਲ-ਨਾਲ ਦੂਸਰੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ।
ਫੋਟੋ ਕੈਪਸ਼ਨ :- ਅੱਗ ਨਾਲ ਸੜੀ ਬਿਜਲੀ ਮੀਟਰਾਂ ਵਾਲੀ ਅਲਮਾਰੀ ਅਤੇ ਮੌਕੇ ‘ਤੇ
ਪਹੰੁਚੇਂ ਪਾਵਰਕਾਮ ਮੁਲਾਜਮ ਬਿਜਲੀ ਚਾਲੂ ਕਰਨ ਲਈ ਕਾਰਵਾਈ ਕਰਦੇ ਹੋਏ।