best platform for news and views

ਰਾਜ ਵਿੱਚ 10440310 ਪੁਰਸ਼, 9309274 ਮਹਿਲਾਂ ਅਤੇ 380 ਤੀਸਰਾ ਲਿੰਗ ਵੋਟਰ

Please Click here for Share This News

ਚੰਡੀਗੜ : ਪੰਜਾਬ ਵਿਧਾਨ ਸਭਾ ਚੋਣਾਂ  2017 ਦੇ ਮੱਦੇਨਜਰ ਫੋਟੋ ਵੋਟਰ ਸੂਚੀ ਦੀ ਸੁਧਾਈ ਦਾ ਕਾਰਜ 1-1-2017 ਤੱਕ ਕੀਤਾ ਗਿਆ ਅਤੇ 5 ਜਨਵਰੀ 2017 ਨੂੰ ਇਨ ਦੀ ਪ੍ਰਕਾਸ਼ਨਾ ਕੀਤੀ ਗਈ ।
ਇਹ ਖੁਲਾਸਾ ਪੰਜਾਬ ਦੇ ਮੁੱਖ ਚੋਣ ਅਫਸਰ ਸ਼੍ਰੀ ਵੀ.ਕੇ ਸਿੰਘ ਨੇ ਅੱਜ ਇੱਥੇ ਮੁੱਖ ਚੋਣ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੋਰਾਨ ਕੀਤਾ । ਉਨ ਕਿਹਾ ਕਿ ਪੰਜਾਬ ਰਾਜ ਦੀ ਕੁਲ ਅਨੁਮਾਨਤ ਅਬਾਦੀ 2 ਕਰੋੜ 96 ਲੱਖ ਹੈ ਜਿਸ ਅਨੁਸਾਰ ਰਾਜ ਵਿੱਚ 1-1-2017 ਨੂੰ  ਰਜਿਸਟਰਡ ਵੋਟਰਾਂ ਦੀ ਗਿਣਤੀ 19749964 ਹੈ ਜਦਕਿ ਯੋਗ ਵੋਟਰਾਂ ਦੀ ਗਿਣਤੀ 19962346 ਹੈ।ਉਨ•ਾਂ ਕਿਹਾ ਕਿ ਇਸ ਹਿਸਾਬ ਨਾਲ 3 ਲੱਖ ਦ ਕਰੀਬ ਯੋਗ ਵੋਟਰਾਂ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਾਈ ਤੇ ਰਾਜ ਦੀ ਰਜਿਸਟਡ ਵੋਟਰ ਪ੍ਰਤੀਸ਼ਤ 98.94 ਬਣਦੀ ਹੈ ।
ਉਨ•ਾਂ ਕਿਹਾ ਕਿ ਰਾਜ ਦੇ ਸਮੂੰਹ ਬੀ.ਐਲ.ਉਜ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਹ ਯਕੀਨ ਬਨਾਉਣ ਕਿ ਉਨ•ਾਂ ਦੇ ਅਧੀਨ ਖੇਤਰ ਵਿਚ ਕੋਈ ਵੀ ਯੋਗ ਵਿਅਕਤੀ ਵੋਟ ਬਨਾਉਣ ਤੋਂ ਵਾਂਝਾ ਨਹੀਂ ਰਹਿਆ ਅਤੇ ਨਾਲ ਹੀ ਕਿਸੇ ਵੱਲੋਂ ਬੋਗਸ ਵੋਟ ਵੀ ਨਹੀਂ ਬਣਾਈ ਗਈ ਹੈ।ਸ਼੍ਰੀ ਸਿੰਘ ਨੇ ਦੱਸਿਆ ਕਿ ਰਾਜ ਵਿੱਚ ਲਿੰਗ ਅਨੁਸਾਰ ਰਾਜ ਵਿੱਚ 10440310 ਪੁਰਸ਼, 9309274 ਮਹਿਲਾਂ ਅਤੇ 380 ਤੀਸਰਾ ਲਿੰਗ ਵੋਟਰ ਹਨ। ਇਸ ਤੋਂ ਇਲਾਵਾ 281 ਐਨ. ਆਰ.ਆਈਜ ਵੀ ਵੋਟਰ ਵਜੋਂ ਇਨਰੋਲ ਹੋਏ ਹਨ.

Please Click here for Share This News

Leave a Reply

Your email address will not be published. Required fields are marked *