best platform for news and views

ਰਾਜ ਕਾਨੰੂਨੀ ਸੇਵਾਵਾਂ ਅਥਾਰਟੀ ਵੱਲੋਂ ਅਧਿਆਪਕ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ

Please Click here for Share This News
ਮੋਹਾਲੀ, 5 ਸਤੰਬਰ:
ਅਧਿਆਪਕ ਦਿਵਸ  ਮੌਕੇ ਪੰਜਾਬ ਰਾਜ ਕਾਨੰੂਨੀ ਸੇਵਾਵਾਂ ਅਥਾਰਟੀ  ਵੱਲੋਂ ਆਰਮੀ ਇੰਸਟੀਟਿਊਟ ਆਫ ਲਾਅ , ਸੈਕਟਰ 68, ਮੋਹਾਲੀ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।  ਸੈਮੀਨਾਰ ਦੌਰਾਨ ਪੰਜਾਬ ਰਾਜ ਕਾਨੰਨੀ ਸੇਵਾਵਾਂ ਅਥਾਰਟੀ ਦੇ ਵਧੀਕ ਮੈਂਬਰ ਸਕੱਤਰ ਡਾ. ਮਨਦੀਪ ਮਿੱਤਲ ਨੇ 250 ਵਿਦਿਆਰਥੀਆਂ ਆਪਣਾ ਨਿਸ਼ਾਨਾ ਮਿੱਥ ਕੇ ਨਿਰੰਤਰ ਕੰਮ ਕਰਨ ਲਈ ਪੇ੍ਰਰਿਆ।
ਉਨਾਂ ਨੇ ਵਕਾਲਤ ਦੇ ਵਿਦਿਆਰਥੀਆਂ ਨੂੰ ਕਾਨੰੂਨੀ ਸੇਵਾਵਾਂ ਅਥਾਰਟੀ ਦੇ ਵੱਖ ਵੱਖ ਪੱਖਾਂ ਤੋਂ ਜਾਣੂ ਕਰਵਾਇਆ ਤੇ ਉਨਾਂ ਨੂੰੂ ਪੈਰਾ- ਲੀਗਲ ਵਲੰਟੀਅਰ ਵਜੋਂ ਕੰਮ ਕਰਕੇ ਪੰਜਾਬ ਰਾਜ ਕਾਨੰੂਨੀ ਸੇਵਾਵਾਂ ਅਥਾਰਟੀ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਲੋਕਾਂ ਨੂੰ ਇਸ ਅਥਾਰਟੀ ਦੀ ਹੋਂਦ ਸਬੰਧੀ ਜਾਗਰੂਕ ਕਰਨ ਲਈ ਉਤਸ਼ਾਹਿਤ ਕੀਤਾ । ਪੈਰਾ-ਲੀਗਲ ਵਲੰਟੀਅਰ(ਪੀਐਲਵੀ) ਆਮ ਲੋਕਾਂ ਅਤੇ ਕਾਨੰਨੀ ਸੇਵਾਵਾਂ ਸੰਸਥਾਵਾਂ ਵਿਚਕਾਰਲੇ ਖੱਪੇ ਨੂੰ ਭਰਨ ਲਈ ਇੱਕ ਵਿਚੋਲੇ ਦਾ ਕੰਮ ਕਰਦੇ ਹਨ ਤਾਂ ਜੋ ਨਿਆਂ ਪ੍ਰਾਪਤ ਕਰਨ ਲਈ ਲੋਕਾਂ ਨੂੰ ਕਿਸੇ ਕਿਸਮ ਦੀ ਰੁਕਾਵਟ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਿੱਧੇ ਅਰਥਾਂ ਵਿੱਚ ਇਸ ਪ੍ਰਕਿਰਿਆ ਦਾ ਮੰਤਵ ਲੋਕਾਂ ਨੂੰ ਅਜਿਹੀਆਂ ਕਾਨੂੰਨੀ ਸੇਵਾਵਾਂ ਸੰਸਥਾਵਾਂ ਤੱਕ ਪਹੁੰਚ ਕਰਨ ਦੀ ਥਾਂ ਇਹਨਾਂ ਕਾਨੂੰਨੀ ਸੇਵਾਵਾਂ ਸੰਸਥਾਵਾਂ ਨੂੰ ਆਮ ਲੋਕਾਂ ਦੇ ਘਰ ਤੱਕ ਪਹੰੁਚਾਉਣਾ ਹੈ।
ਇਸ ਸੈਮੀਨਾਰ ਦੌਰਾਨ ਡਾ. ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਕਾਨੰੂਨੀ ਸੇਵਾਵਾਂ ਅਥਾਰਟੀ  ਵੱਲੋਂ ਸਮਾਜ ਦੇ ਕਮਜ਼ੋਰ ਤੇ ਸੀਮਾਂਤ ਵਰਗਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਹੇਠ ਲਿਖੀਆਂ ਸ਼ੇ੍ਰਣੀਆਂ ਵਿੱਚ ਸ਼ਾਮਲ ਕੋਈ ਵੀ ਵਿਅੱਕਤੀ ਮੁਫ਼ਤ ਕਾਨੰੂਨੀ ਸਹਾਇਤਾ ਲੈ ਸਕਦਾ ਹੈ:
ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਕਬੀਲੇ ਨਾਲ ਸਬੰਧਤ ਵਿਅੱਕਤੀ
ਮਨੁੱਖੀ ਤਸਕਰੀ ਜਾਂ ਭਿਖਾਰੀਆਂ ਦੀ ਤਸਕਰੀ ਦਾ ਪੀੜਤ ਵਿਅੱਕਤੀ
ਮਹਿਲਾ ਜਾਂ ਬੱਚਾ
ਕੁਸ਼ਟ, ਅੰਨੇਪਣ, ਚੱਲਣ-ਫਿਰਨ ਵਿੱਚ ਅਸਮਰੱਥ, ਸੁਣਨ ਵਿੱਚ ਅਸਮਰੱਥ, ਮਾਨਸਿਕ ਰੋਗੀ ਆਦਿ ਤੋਂ ਗ੍ਰਸਤ ਵਿਅੱਕਤੀ
ਵਿਆਪਕ ਤਬਾਹੀ, ਨੈਤਿਕ ਹਿੰਸਾ, ਜਾਤੀ ਅਧਾਰਤ ਵਧੀਕੀਆਂ,ਹੜ, ਸੋਕਾ, ਭੂਚਾਲ ਅਤੇ ਉਦਯੋਗਿਕ ਤਬਾਹੀ ਦੇ ਪੀੜਤ ਵਿਅੱਕਤੀ
ਉਦਯੋਗਾਂ ’ਚ ਕੰਮ ਕਰਨ ਵਾਲੀ ਮਹਿਲਾ ਕਰਮੀ।
ਮੁਕੱਦਮੇ ਅਧੀਨ ਹਵਾਲਾਤੀ ਜਿਨਾਂ ਵਿੱਚ ਜੁਵਨਾਇਲ ਜਾਂ ਦਿਮਾਗ ਦੇ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਵਿੱਚ ਦਾਖ਼ਲ ਮਨੋਰੋਗੀ
3 ਲੱਖ ਤੋਂ ਘੱਟ ਦੀ ਸਾਲਾਨਾ ਆਮਦਨ ਵਾਲਾ ਵਿਅੱਕਤੀ
ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਅਲਟਰਨੇਟ ਡਿਸਪਿਊਟ ਰੈਜ਼ੋਲੂਸ਼ਨ ਪ੍ਰਣਾਲੀ ਦੀ ਵਰਤੋਂ ਅਤੇ ਫਾਇਦਿਆਂ ਤੋਂ ਜਾਣੂ ਕਰਵਾਉਣ ਲਈ  ਇੱਕ ਲਘੂ ਫਿਲਮ ‘ਰਾਜ਼ੀਨਾਮਾ ’ ਵੀ ਪ੍ਰਦਰਸ਼ਿਤ ਕੀਤੀ ਗਈ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵੱਖ ਵੱਖ ਐਨ.ਏ.ਐਲ.ਐਸ.ਏ. ਸਕੀਮਾਂ ਜਿਵੇਂ ਐਨ.ਏ.ਐਲ.ਐਸ.ਏ.( ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਆਫਤਾਂ ਦੇ ਪੀੜਤਾਂ ਨੂੰ ਕਾਨੂੰਨੀ ਸੇਵਾਵਾਂ)ਸਕੀਮ, ਐਨ.ਏ.ਐਲ.ਐਸ.ਏ.(ਐਸਿਡ ਅਟੈਕ ਦੇ ਪੀੜਤਾਂ ਲਈ ਕਾਨੂੰਨੀ ਸੇਵਾਵਾਂ) ਸਕੀਮ , 2016 ਆਦਿ।
ਇਸ ਮੌਕੇ ਵਿਦਿਆਰਥੀਆਂ ਨੂੰ “ਪੰਜਾਬ ਰਾਜ ਕਾਨੰੂਨੀ ਸੇਵਾਵਾਂ ਅਥਾਰਟੀ ਵੱਲੋਂ  24 ਘੰਟੇ ਉਪਲਬਧ ਟੋਲ ਫ੍ਰੀ  ਹੈਲਪਲਾਈਨ ਨੰਬਰ 1968” ਸਬੰਧੀ  ਜਾਣਕਾਰੀ ਦਿੱਤੀ ਗਈ।
ਸੈਮੀਨਾਰ ਦੌਰਾਨ ਆਪਸੀ ਵਿਚਾਰ-ਵਟਾਂਦਰੇ ਦਾ ਸਿਲਸਿਲਾ ਵੀ ਹੋਇਆ ਅਤੇ ਪੰਜਾਬ ਰਾਜ ਕਾਨੰੂਨੀ ਸੇਵਾਵਾਂ ਅਥਾਰਟੀ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।
Please Click here for Share This News

Leave a Reply

Your email address will not be published.