ਬਲਜੀਤਪਾਲ
ਸਰਦੂਲਗੜ੍ਹ – 29 ਸਤੰਬਰ :ਪੰਜਾਬ ਸਰਕਾਰ ਵੱਲੋਂ ਪਰਾਲੀ ਫੂਕਣ ਵਾਲੇ ਕਿਸਾਨਾਂ ਖ਼ਿਲਾਫ਼ ਵਾਰ ਵਾਰ ਦੁਹਰਾਏ ਜਾ ਰਹੇ ਸਖ਼ਤ ਸਟੈਂਡ ਖ਼ਿਲਾਫ਼ ਕਿਸਾਨ ਅਤੇ ਆਮ ਲੋਕ ਵੀ ਸਖ਼ਤ ਹੁµਦੇ ਜਾ ਰਹੇ ਹਨ। ਵਾਤਾਵਰਨ ਵਿੱਚ ਵੱਡੀ ਪੱਧਰ ’ਤੇ ਫੈਲ ਰਹੇ ਪ੍ਰਦੁਸ਼ਨ ਦੀ ਗੱਲ ਕਰਦਿਆਂ ਵੱਖ ਵੱਖ ਜਥੇਬµਦੀਆਂ ਦੇ ਆਗੂਆਂ ਨੇ ਮµਨਿਆ ਕਿ ਪਰਾਲੀ ਸਾੜਨ ਬਾਅਦ ਪੈਦਾ ਹੋਣ ਵਾਲਾ ਧੂੰਆਂ ਵੀ ਪ੍ਰਦੂਸ਼ਨ ਪੈਦਾ ਕਰਦਾ ਹੈ ਪਰ ਸਰਕਾਰ ਇਸ ਮਾਮਲੇ ’ਚ ਇਕੱਲੇ ਕਿਸਾਨਾਂ ਨੂੰ ਹੀ ਨਿਸ਼ਾਨਾ ਨਾ ਬਣਾਏ। ਕਿਸਾਨਾਂ ਮµਗ ਕੀਤੀ ਪ੍ਰਦੂਸ਼ਨ ਲਈ ਹਰ ਫੈਕਟਰੀ, ਥਰਮਲ, ਭੱਠੇ ਅਤੇ ਢਲਾਈ ਫੈਕਟਰੀਆਂ ਲਈ ਬਰਾਬਰ ਨਿਯਮ ਬਣਾਏ ਜਾਣ।ਉਨ੍ਹਾਂ ਕਿਹਾ ਪ੍ਰਦੂਸ਼ਨ ਇਕੱਲੇ ਹਵਾ ਦਾ ਹੀ ਨਹੀਂ ਪਾਣੀ ਦਾ ਵੀ ਹੋ ਰਿਹਾ ਹੈ ਜਿਸ ਲਈ ਕਿਸਾਨ ਰੱਤੀ ਭਰ ਵੀ ਜਿµਮੇਵਾਰ ਨਹੀਂ ਹੈ। ਸਮਾਜ ਸੇਵੀ ਮੁਨੀਸ਼ ਗਰਗ ਨੇ ਕਿਹਾ ਇੱਕ ਪਾਸੇ ਸਰਕਾਰੀ ਅਧਿਕਾਰੀ ਅਤੇ ਰਾਜਨੀਤਿਕ ਲੋਕ ਵੱਡੀਆਂ ਫੈਕਟਰੀਆਂ ਦੇ ਉਦਘਾਟਨ ਕਰਦੇ ਹਨ ਪਰ ਦੂਸਰੇ ਪਾਸੇ ਉਨ੍ਹਾਂ ਵੱਲੋਂ ਪੈਦਾ ਕੀਤਾ ਜਾ ਰਿਹਾ ਹਵਾ ਅਤੇ ਜਲ ਪ੍ਰਦੂਸ਼ਣ ਰੋਕਣ ਦੇ ਮਾਪ ਦµਡ ਕਦੇ ਵੀ ਨਹੀਂ ਨਿਰਖਦੇ। ਆਈ. ਡੀ ਪੀ ਦੇ ਬਿੱਕਰਜੀਤ ਸਾਧੂਵਾਲਾ ਨੇ ਕਿਹਾ ਇੱਕ ਪਾਸੇ ਸਰਕਾਰ ਆਰਥਿਕ ਤੌਰ ’ਤੇ ਕµਗਾਲ ਹੋਏ ਕਿਸਾਨ ਨੂੰ ਹੋਰ ਮਾਰਨ ਲਈ ਪਰਾਲੀ ਦੇ ਨਿਪਟਾਰੇ ਲਈ ਪ੍ਰਤੀ ਏਕੜ ਛੇ ਹਜ਼ਾਰ ਰੁਪੈ ਦਾ ਖਰਚ ਝੱਲਣ ਲਈ ਕਹਿ ਰਹੀ ਹੈ ਪਰ ਦੂਸਰੇ ਪਾਸੇ ਕਾਰਪੋਰੇਟ ਘਰਾਣਿਆਂ ਵੱਲੋਂ ਪੈਦਾ ਕੀਤੇ ਜਾ ਰਹੇ ਪਲਾਸਟਿਕ ਕੂੜਾ ਕਬਾੜ ਨੂੰ ਚੁੁੱਕਣ ਲਈ ਜਨਤਾ ਦੇ ਟੈਕਸ ਖਰਚ ਰਹੀ ਹੈ। ਜਮਹੂਰੀ ਕਿਸਾਨ ਸਭਾ ਦੇ ਕਾਮਰੇਡ ਲਾਲ ਚµਦ ਨੇ ਕਿਹਾ ਦੀਵਲਾ ਦੁਸਹਿਰੇ ਮੌਕੇ ਹੁµਦਾ ਪ੍ਰਦੂਸ਼ਣ ਸਿਹਤ ਲਈ ਸਭ ਤੋਂ ਖਤਰਨਾਕ ਹੈ। ਸਰਕਾਰ ਇਸ ਪ੍ਰਦੂਸ਼ਣ ਲਈ ਜਿµਮੇਵਾਰ ਕਿਸੇ ਵੀ ਵਿਆਕਤੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ ਸਗੋਂ ਮਹੀਨਾ ਪਹਿਲਾਂ ਹੀ ਪਟਾਖੇ ਵੇਚਣ ਵਾਲਿਆਂ ਨੂੰ ਵਿਸ਼ੇਸ਼ ਥਾਂ ਅਲਾਟ ਕਰ ਦਿੱਤੇ ਜਾਂਦੇ ਹਨ । ਉਨ੍ਹਾਂ ਕਿਹਾ ਅਸੀਂ ਪਰਾਲੀ ਫੂਕੇ ਜਾਣ ਦੇ ਹੱਕ ’ਚ ਨਹੀਂ ਪਰ ਇਸਦੇ ਨਿਪਟਾਰੇ ਲਈ ਸਰਕਾਰ ਕਿਸਾਨਾਂ ਨੂੰ ਡਰਾਉਂਣ ਧਮਕਾਉਂਣ ਦੀ ਥਾਂ ਛੇ ਹਜ਼ਾਰ ਰੁਪੈ ਪ੍ਰਤੀ ਏਕੜ ਝੋਨੇ ਦੀ ਪਰਾਲੀ ਅਤੇ ਚਾਰ ਹਜ਼ਾਰ ਚਾਰ ਰੁਪੈ ਕਣਕ ਦਾ ਨਾੜ ਸµਭਾਲਣ ਬਦਲੇ ਅਦਾ ਕਰੇ।
ਕੈਪਸ਼ਨ : ਬਿੱਕਰਜੀਤ ਸਿµਘ, ਮੁਨੀਸ਼ ਗਰਗ, ਅਤੇ ਕਾਮਰੇਡ ਲਾਲ ਚµਦ ਦੀਆਂ ਤਸਵੀਰਾਂ