best platform for news and views

ਰਾਖਵੇਂਕਰਨ ਦੇ ਨਾਂ ‘ਤੇ ਨਫ਼ਰਤ ਫੈਲਾਉਣਾ ਗ਼ਲਤ- ਬੀਬੀ ਸਰਬਜੀਤ ਕੌਰ ਮਾਣੂੰਕੇ

Please Click here for Share This News

ਚੰਡੀਗੜ੍ਹ,  26 ਨਵੰਬਰ 2019
ਸੰਵਿਧਾਨ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਜਗਰਾਓ ਤੋਂ ‘ਆਪ’ ਵਿਧਾਇਕਾ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸੰਵਿਧਾਨ ਦੇ ਰਚੇਤਾ ਡਾ. ਬੀ.ਆਰ. ਅੰਬੇਡਕਰ ਨੇ ਦਲਿਤਾਂ ਤੇ ਪਛੜਿਆਂ ਨੂੰ ਰਾਖਵਾਂਕਰਨ ਦਾ ਅਧਿਕਾਰ ਦਿੰਦੇ ਹੋਏ ਸਪੱਸ਼ਟ ਕਿਹਾ ਸੀ ਕਿ ਜਦ ਤੱਕ ਦਲਿਤ ਬਾਕੀਆਂ ਦੇ ਬਰਾਬਰ ਨਹੀਂ ਆ ਜਾਂਦੇ ਉਦੋਂ ਤੱਕ ਰਾਖਵਾਂਕਰਨ ਜ਼ਰੂਰੀ ਹੈ, ਪਰੰਤੂ ਕੁੱਝ ਤਾਕਤਾਂ ਸਮਾਜ ‘ਚ ਇਹ ਕਹਿ ਕੇ ਨਫ਼ਰਤ ਦਾ ਮਾਹੌਲ ਪੈਦਾ ਕਰ ਰਹੇ ਹਨ ਕਿ ਜੇਕਰ ਅੱਜ ਭਾਰਤ ਦੀ ਤਰੱਕੀ ਨਹੀਂ ਹੋਈ ਤਾਂ ਉਸ ਲਈ ਸਿਰਫ਼ ਤੇ ਸਿਰਫ਼ ਰਾਖਵਾਂਕਰਨ ਜ਼ਿੰਮੇਵਾਰ ਹੈ।
ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਸਪੀਕਰ ਰਾਹੀਂ ਸਦਨ ਨੂੰ ਸਵਾਲ ਕੀਤਾ ਕਿ ਦੇਸ਼ ਦੇ 14 ਰਾਸ਼ਟਰਪਤੀਆਂ, 15 ਪ੍ਰਧਾਨ ਮੰਤਰੀਆਂ, 43 ਚੀਫ਼ ਜਸਟਿਸਾਂ ਅਤੇ 19 ਮੁੱਖ ਚੋਣ ਕਮਿਸ਼ਨਰਾਂ ‘ਚ ਕਿੰਨੇ ਰਾਖਵੇਂਕਰਨ (ਐਸ.ਸੀ) ਨਾਲ ਸੰਬੰਧਿਤ ਹਨ? ਇਸੇ ਤਰਾਂ ਲੱਖਾਂ ਕਰੋੜਾਂ ਦੇ ਘੋਟਾਲੇ ਕਰਨ ਵਾਲਿਆਂ ‘ਚ ਕਿੰਨੇ ਦਲਿਤ ਸਨ? ਰਾਖਵੇਂਕਰਨ ਨਾਲ ਸੰਬੰਧਿਤ ਕਿੰਨੇ ਕਾਰਪੋਰੇਟ ਘਰਾਣੇ ਹਨ, ਜਿੰਨਾ ਕਰ ਕੇ ਦੇਸ਼ ‘ਚ ਆਰਥਿਕ ਸੰਕਟ ਪੈਦਾ ਹੋਇਆ? ਬਲੈਕ ਮਨੀ ਅਤੇ ਬੈਂਕਾਂ ਦਾ ਪੈਸਾ ਲੈ ਕੇ ਭੱਜਣ ਵਾਲਿਆਂ ‘ਚ ਕਿੰਨੇ ਰਾਖਵੇਂਕਰਨ ਵਰਗ ਨਾਲ ਸੰਬੰਧਿਤ ਹਨ?
ਬੀਬੀ ਮਾਣੂੰਕੇ ਨੇ ਕਿਹਾ ਕਿ ਰਾਖਵੇਂਕਰਨ ਅਤੇ ਕਾਬਲੀਅਤ ਦੇ ਸਹਾਰੇ ਜੋ ਦੱਬੇ-ਕੁਚਲੇ ਉੱਪਰ ਉੱਠੇ ਹਨ, ਉਨ੍ਹਾਂ ਨੂੰ ਵੀ ਬਰਾਬਰਤਾ ਵਾਲਾ ਮਾਹੌਲ ਨਹੀਂ ਮਿਲ ਰਿਹਾ। ਮਾਣੂੰਕੇ ਨੇ ਕਿਹਾ ਕਿ ਜੇਕਰ ਰਾਖਵਾਂਕਰਨ ਤੋੜਨਾ ਚਾਹੁੰਦੇ ਹੋ ਤਾਂ ਗ਼ਰੀਬਾਂ-ਦਲਿਤਾਂ ਨਾਲ ਰੋਟੀ ਅਤੇ ਬੇਟੀ ਦੀ ਸਾਂਝ ਬਣਾਈ ਜਾਵੇ। ਗ਼ਰੀਬਾਂ ਦੇ ਬੱਚਿਆਂ ਨੂੰ ਪੜਾਈ ਅਤੇ ਮੌਕਿਆਂ ਲਈ ਬਰਾਬਰਤਾ ਯਕੀਨੀ ਬਣਾਈ ਜਾਵੇ।
ਬੀਬੀ ਮਾਣੂੰਕੇ ਨੇ ਕਿਹਾ ਕਿ ਗੈਰ-ਜ਼ਰੂਰੀ ਨਫ਼ਰਤ ਪੈਦਾ ਕਰਨ ਲਈ ਸਿੱਖਿਆ ਨੀਤੀ ਕਾਫ਼ੀ ਜ਼ਿੰਮੇਵਾਰ ਹੈ। ਉਨ੍ਹਾਂ ਸਕੂਲਾਂ ‘ਚ ਸਰਬ ਧਰਮ ਸਿੱਖਿਆ ਦੇ ਨਾਲ-ਨਾਲ ਭਾਰਤੀ ਸੰਵਿਧਾਨ ਦੀ ਪੜਾਈ ਅਤੇ ਸਕੂਲਾਂ ‘ਚ ਬਾਬਾ ਸਾਹਿਬ ਦੀ ਫ਼ੋਟੋ ਜ਼ਰੂਰੀ ਕੀਤੀ ਜਾਵੇ।
ਬੀਬੀ ਮਾਣੂੰਕੇ ਦੀ ਮੰਗ ‘ਤੇ ਅਮਲ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਦਨ ‘ਚ ਐਲਾਨ ਕੀਤਾ ਕਿ ਪੰਜਾਬ ਦੇ ਸਾਰੇ ਤਕਨੀਕੀ ਸਿੱਖਿਆ ਸੰਸਥਾਵਾਂ ‘ਚ ਬਾਬਾ ਸਾਹਿਬ ਦੀ ਫ਼ੋਟੋ ਸਨਮਾਨ ਸਹਿਤ ਲੱਗੇਗੀ।

Please Click here for Share This News

Leave a Reply

Your email address will not be published. Required fields are marked *