( ਰਮਿੰਦਰ ਵਾਲੀਆ ( ਕਵਿੱਤਰੀ ਰਮਿੰਦਰ ਰਮੀ ) ਉਂਨਟਾਰੀਓ ਫ਼ਰੈਂਡਜ਼ ਕਲੱਬ ਕੈਨੇਡਾ ਇਸਤਰੀ ਵਿੰਗ ਦੀ ਸਰਪ੍ਰਸਤ ਤੇ ਓ.ਐਫ਼ . ਸੀ ਦੀ ਮੀਡੀਆ ਡਾਇਰੈਕਟਰ ਨਿਯੁਕਤ )
ਸ: ਰਵਿੰਦਰ ਸਿੰਘ ਜੀ ਕੰਗ ਪ੍ਰਧਾਨ ਓ ਐਫ਼ ਸੀ ਨੇ ਰਮਿੰਦਰ ਵਾਲੀਆ ਨੂੰ ਓ ਐਫ ਸੀ ਵੂਮੈਨ ਵਿੰਗ ਦੀ ਪਹਿਲਾਂ ਪ੍ਰਧਾਨ ਤੇ ਹੁਣ ਸਰਪ੍ਰਸਤ ਨਿਯੁਕਤ ਕੀਤਾ ਹੈ । ਰਮਿੰਦਰ ਵਾਲੀਆ ਲੰਬੇ ਸਮੇਂ ਤੋਂ ਓ ਐਫ਼ ਸੀ ਨਾਲ ਜੁੜੇ ਹੋਏ ਹਨ । ਇਹ ਬਹੁਤ ਵਧੀਆ ਕੰਮ ਕਰਦੇ ਹਨ । ਇਹਨਾਂ ਦੀ ਇਹ ਖ਼ੂਬੀ ਹੈ ਕਿ ਇਹਨਾਂ ਨੂੰ ਜੋ ਵੀ ਕੰਮ ਕਿਹਾ ਜਾਂਦਾ ਹੈ , ਇਹ ਬਹੁਤ ਮਿਹਨਤ , ਲਗਨ ਤੇ ਹੌਂਸਲੇ ਨਾਲ ਇਕ ਦਮ ਹੀ ਕਰ ਦਿੰਦੇ ਹਨ । ਰਮਿੰਦਰ ਵਾਲੀਆ ਜੋ ਆਪ ਬਹੁਤ ਅੱਛਾ ਲਿੱਖਦੇ ਨੇ , ਇਹਨਾਂ ਨੂੰ ਮਿਨੀ ਕਹਾਣੀ ਕਿਤਾਬ ਜੋ ਕਿ ਸ : ਰਵਿੰਦਰ ਸਿੰਘ ਕੰਗ ਪ੍ਰਧਾਨ ਓ ਐਫ਼ ਸੀ ਵੱਲੋਂ ਛਾਪਣ ਦਾ ਉਪਰਾਲਾ ਕਰ ਰਹੇ ਹਨ , ਰਮਿੰਦਰ ਨੂੰ ਮੈਸੇਜ ਪਾਉਣ ਲਈ ਕਿਹਾ ਸੀ ਤੇ ਥੋੜੇ ਜਿਹੇ ਸਮੇਂ ਵਿੱਚ ਹੀ ਇਹਨਾਂ ਨੇ ਓ ਐਫ਼ ਸੀ ਨਾਲ ਬਹੁਤ ਵੱਡੇ ਵਿਦਵਾਨਾਂ ਤੇ ਸਾਹਿਤਕਾਰਾਂ ਨੂੰ ਜੋੜਿਆ । ਓ ਐਫ਼ ਸੀ 2008 ਵਿੱਚ ਹੋਂਦ ਵਿੱਚ ਆਈ ਸੀ ਤੇ ਹੁਣ ਤੱਕ ਬਾਕੀ ਸੰਸਥਾਵਾਂ ਨਾਲ ਮਿਲ ਕੇ 5 ਵਰਲਡ ਪੰਜਾਬੀ ਕਾਨਫ਼ਰੰਸਾਂ ਕਰਾ ਚੁੱਕੀ ਹੈ । ਜੀਵਨ ਜਾਂਚ ਪ੍ਰੋਗਰਾਮ ਤੇ ਨੈਤਿਕਤਾ ਦੀ
ਕਿਤਾਬ ਵੀ ਤਿਆਰ ਕਰਾਈ ਗਈ ਤੇ ਹੋਰ ਬਹੁਤ ਵੱਡੇ ਕੰਮ ਸ : ਰਵਿੰਦਰ ਸਿੰਘ ਜੀ ਕੰਗ ਦੀ ਅਗਵਾਈ ਵਿੱਚ ਓ ਐਫ਼ ਸੀ ਵੱਲੋਂ ਕਰਾਏ ਗਏ । ਹੁਣ ਕੁਝ ਮੈਂਬਰਜ਼ ਨੂੰ ਲੈ ਕੇ ਕਾਰਜਕਾਰਨੀ ਕਮੇਟੀ ਵੀ ਬਣਾਈ ਗਈ ਹੈ । ਜਿਸਦੀ ਸਰਪ੍ਰਸਤ ਰਮਿੰਦਰ ਵਾਲੀਆ ਨੂੰ ਬਣਾਇਆ ਗਿਆ ਹੈ । ਰਮਿੰਦਰ ਵਾਲੀਆ ਦੇ ਪਹਿਲਾਂ ਪ੍ਰਧਾਨ ਤੇ ਹੁਣ ਸਰਪ੍ਰਸਤ ਬਨਣ ਨਾਲ ਇਸ ਸੰਸਥਾ ਵਿੱਚ ਨਵੀਂ ਰੂਹ ਫੂਕੀ ਗਈ ਹੈ ਤੇ ਇਹ ਸੰਸਥਾ ਉਹਨਾਂ ਦੇ ਜੁੜਣ ਨਾਲ ਹੋਰ ਵਧੀਆ ਕੰਮ ਕਰ ਸਕੇਗੀ । ਓ ਐਫ ਸੀ ਦੇ ਪ੍ਰਬੰਧਕਾਂ ਤੇ ਸਮੂਹ ਮੈਂਬਰਜ਼ ਵੱਲੋਂ ਰਮਿੰਦਰ ਵਾਲੀਆ ਨੂੰ ਢੇਰ ਸਾਰੀਆਂ ਮੁਬਾਰਕਾਂ ਤੇ ਸ਼ੁੱਭ ਇੱਛਾਵਾਂ । ਇਹ ਜਾਣਕਾਰੀ ਚੇਅਰਮੈਨ ਸ : ਅਜੈਬ ਸਿੰਘ ਜੀ ਚੱਠਾ ਤੇ ਪ੍ਰਧਾਨ ਸ : ਰਵਿੰਦਰ ਸਿੰਘ ਜੀ ਕੰਗ ਵੱਲੋਂ ਸਾਂਝੀ ਕੀਤੀ ਗਈ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ ਸਰਪ੍ਰਸਤ
ਵੂਮੈਨ ਵਿੰਗ ਓ ਐਫ਼ ਸੀ
ਮੀਡੀਆ ਡਾਇਰੈਕਟਰ
ਓ ਐਫ਼ ਸੀ ।