best platform for news and views

ਰਣਜੀਤ ਸਿੰਘ ਧਾਲੀਵਾਲ ਬਣੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ

Please Click here for Share This News

ਭਿੱਖੀਵਿੰਡ 13 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਵਿਜੀਲੈਂਸ ਵਿਭਾਗ ਅੰਮ੍ਰਿਤਸਰ ਤੋਂ
ਬਦਲ ਕੇ ਆਏ ਪੁਲਿਸ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਨੇ ਪੁਲਿਸ ਥਾਣਾ ਭਿੱਖੀਵਿੰਡ ਦੇ
ਬਤੌਰ ਨਵੇਂ ਐਸ.ਐਚ.ੳ ਵਜੋਂ ਚਾਰਜ ਸੰਭਾਲ ਲਿਆ। ਗੱਲਬਾਤ ਕਰਦਿਆਂ ਐਸ.ਐਚ.ੳ ਰਣਜੀਤ
ਸਿੰਘ ਧਾਲੀਵਾਲ ਨੇ ਕਿਹਾ ਕਿ ਚੋਣ ਕਮਿਸ਼ਨਰ ਪੰਜਾਬ, ਜਿਲ੍ਹਾ ਚੋਣ ਅਧਿਕਾਰੀ ਕਮ ਡੀ.ਸੀ
ਪ੍ਰਦੀਪ ਕੁਮਾਰ ਸੱਭਰਵਾਲ, ਜਿਲ੍ਹਾ ਐਸ.ਐਸ.ਪੀ ਤਰਨ ਤਾਰਨ ਕੁਲਦੀਪ ਸਿੰਘ ਚਾਹਲ ਦੇ
ਦਿਸ਼ਾਂ-ਨਿਰਦੇਸ਼ ‘ਤੇ ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇਂ ਪਿੰਡਾਂ ਤੇ ਕਸਬਿਆਂ ਵਿਚ
ਅਮਨ-ਸ਼ਾਂਤੀ ਨੂੰ ਕਾਇਮ ਰੱਖਿਆ ਜਾਵੇਗਾ ਅਤੇ ਕਾਨੂੰਨ ਨੂੰ ਨਜਰ ਅੰਦਾਜ ਕਰਨ ਵਾਲੇ ਤੇ
ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਅਸਲਾ
ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਥਿਆਰ ਤੁਰੰਤ ਪੁਲਿਸ ਥਾਣਾ ਭਿੱਖੀਵਿੰਡ ਵਿਖੇ
ਜਮ੍ਹਾ ਕਰਵਾ ਦੇਣ, ਅਗਰ ਕਿਸੇ ਨੇ ਚੋਣ ਕਮਿਸ਼ਨਰ ਪੰਜਾਬ ਦੇ ਹੁਕਮਾਂ ਦੀ ਪਾਲਣਾ ਨਾ
ਕੀਤੀ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਦੀ ਜਿੰਮੇਵਾਰੀ ਅਸਲਾ
ਧਾਰਕ ਦੀ ਹੋਵੇਗੀ।

ਫੋਟੋ ਕੈਪਸ਼ਨ :- ਪੁਲਿਸ ਥਾਣਾ ਭਿੱਖੀਵਿੰਡ ਦੇ ਨਵ-ਨਿਯੁਤਕ ਐਸ.ਐਚ.ੳ ਰਣਜੀਤ ਸਿੰਘ ਧਾਲੀਵਾਲ।

Please Click here for Share This News

Leave a Reply

Your email address will not be published. Required fields are marked *