best platform for news and views

ਰਣਜੀਤ ਐਵੀਨਿਊ ਡੀ ਬਲਾਕ ‘ਚ 5 ਰੋਜ਼ਾ ਵਿਸ਼ੇਸ਼ ਯੋਗ ਕੈਂਪ ਸ਼ੁਰੂ

Please Click here for Share This News

ਸਾਦਾ ਜੀਵਨ ਨਾ ਜਿਉਣ ਕਾਰਨ ਹੋ ਰਹੇ ਹਾਂ ਬਿਮਾਰੀਆਂ ਨਾਲ ਗ੍ਰਸਤ : ਮਾ.ਮੋਹਨ ਲਾਲ

ਰਾਜਨ ਮਾਨ

ਅੰਮ੍ਰਿਤਸਰ,26 ਅਪ੍ਰੈਲ : ਰਣਜੀਤ ਐਵੀਨਿਊ ਡੀ ਬਲਾਕ ਦੇ ਡਾ. ਏ. ਪੀ. ਜੇ.ਅਬਦੁਲ ਕਲਾਮ ਜੀ ਦੇ ਨਾਂ ਤੇ ਬਣੇ ਆਲੀਸ਼ਾਨ ਪਾਰਕ ਵਿਖੇ ਭਾਰਤੀ ਯੋਗ ਅਸਥਾਨ ਦੇ ਵੱਡੇ ਸਹਿਯੋਗ ਨਾਲ ਅਤੇ ਐਡਵੋਕੇਟ ਰਜਿੰਦਰ ਸ਼ਰਮਾ,ਰਾਧਾ ਅਰੋੜਾ ਤੇ ਦਿਲਬਾਗ ਸਿੰਘ ਸੰਧੂ ਦੇ ਵਿਸ਼ੇਸ਼ ਯਤਨਾਂ ਸਦਕਾ ਪਿਛਲੇ ਸਮੇਂ ਤੋਂ ਚਲ ਰਹੇ ਯੋਗ ਕੈਂਪ ‘ਚ ਮੋਟਾਪਾ ਤੇ ਸ਼ੱਕਰ (ਸ਼ੂਗਰ) ਰੋਗ ਤੋਂ ਬਚਾ ਲਈ ਅੱਜ ਤੋਂ ਵਿਸ਼ੇਸ਼ ਪੰਜ ਰੋਜ਼ਾ ਯੋਗ ਸੈਸ਼ਨ ਦੀ ਸ਼ੁਰੂਆਤ ਹੋਈ ।
ਮੋਟਾਪਾ ਤੇ ਸ਼ੱਕਰ ਰੋਗ ਕਾਰਨ ਮਨੁੱਖੀ ਸਰੀਰ ‘ਚ ਆਉਣ ਵਾਲੇ ਤਬਦੀਲੀਆਂ ਤੇ ਇਨ੍ਹਾਂ ਰੋਗਾਂ ਕਾਰਨ ਨਿਕਲਣ ਵਾਲੇ ਭਿਆਨਕ ਸਿੱਟਿਆਂ ਤੋਂ ਆਮ ਲੋਕਾਂ ਨੂੰ ਸੁਚੇਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਇਸ ਵਿਸ਼ੇਸ਼ ਸੈਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ।
ਕੈਂਪ ਦੌਰਾਨ ਮਨੁੱਖੀ ਸਰੀਰ ਨੂੰ ਮੋਟਾਪਾ ਤੇ ਸ਼ੱਕਰ(ਸ਼ੂਗਰ) ਰੋਗ ਤੋਂ ਬਚਾਉਣ ਲਈ ਆਪਣੀ ਦੇਖ ਰੇਖ ਵਿੱਚ ਕਈ ਪ੍ਰਕਾਰ ਦੇ ਯੋਗ ਆਸਣ ਕਰਵਾਉਣ ਉਪਰੰਤ ਯੋਗਾ ਦੇ ਮਾਹਿਰ ਮਾਸਟਰ ਮੋਹਨ ਲਾਲ ਜੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅਜੋਕੇ ਆਪੋ-ਧਾਪੀ ਤੇ ਹਫੜਾ-ਦਫੜੀ ਵਾਲੇ ਦੌਰ ਵਿੱਚ ਅਸੀਂ ਆਪਣੇ ਆਪ ਨੂੰ ਆਧੁਨਿਕ ਸਾਬਤ ਕਰਨ ਦੇ ਚੱਕਰ ‘ਚ ਆਪਣੀ ਸਿਹਤ ਦਾ ਵੱਡਾ ਨੁਕਸਾਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਾਦੇ ਰਹਿਣ-ਸਹਿਣ ਤੇ ਖਾਣ ਪੀਣ ਤੋਂ ਦੂਰ ਹੋਣ ਕਾਰਨ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਗ੍ਰਿਫਤ ‘ਚ ਆ ਰਹੇ ਹਾਂ । ਉਨ੍ਹਾਂ ਇਕੱਤਰ ਲੋਕਾਂ ਨੂੰ ਸਾਦਾ ਭੋਜਨ ਖਾਣ ਦੇ ਨਾਲ ਨਾਲ ਸਾਦਾ ਜੀਵਨ ਬਤੀਤ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਆਧੁਨਿਕਤਾ ਦੇ ਇਸ ਯੁੱਗ ਵਿੱਚ ਅਸੀਂ ਕੇਵਲ ਯੋਗ ਸਾਧਨਾ ਦੇ ਮਾਧਿਅਮ ਰਾਹੀਂ ਹੀ ਅਸਾਨੀ ਨਾਲ ਆਪਣੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਲਈ ਸਾਨੂੰ ਆਪਣੀ ਸਿਹਤ ਨੂੰ ਨਿਰੋਗ ਰੱਖਣ ਲਈ ਕੁਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।
ਇਸ ਮੌਕੇ ਅੰਮ੍ਰਿਤਸਰ ਦੇ ਮੁੱਖ ਪਾਸਪੋਰਟ ਅਫ਼ਸਰ ਮਨੀਸ਼ ਕਪੂਰ,ਗੁਲਸ਼ਨ ਕੁਮਾਰ,ਮਾਸਟਰ ਬਲਵਿੰਦਰ ਸਿੰਘ ਵੇਰਕਾ,ਮਾਸਟਰ ਅਮਰੀਕ ਸਿੰਘ ਸੰਧੂ,ਡਾ.ਸੁਖਦੇਵ ਸਿੰਘ ਸੰਧੂ,ਮਨਪ੍ਰੀਤ ਸਿੰਘ ਸੰਧੂ,ਜੁਗਲ ਮਹਾਜਨ,ਰਿਤੇਸ਼ ਕਪੂਰ, ਸਤੀਸ਼ ਸ਼ਰਮਾ,ਮਿਨਾਕਸ਼ੀ ਸ਼ਰਮਾ, ਜਸਵਿੰਦਰ ਕੌਰ,ਸੁਖਰਾਜ ਕੌਰ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਮੌਜੂਦ ਸਨ।

ਕੈਪਸ਼ਨ – ਯੋਗ ਕੈਂਪ ਦੌਰਾਨ ਆਸਨ ਕਰਦੇ ਹੋਏ ਯੋਗ ਪ੍ਰੇਮੀ ।

Please Click here for Share This News

Leave a Reply

Your email address will not be published. Required fields are marked *