best platform for news and views

ਯੂਨੀਵਰਸਿਟੀ ਕਾਲਜ ਬੇਨੜ•ਾ-ਧੂਰੀ ਵਿਖੇ ਭਾਸ਼ਣ ਸਮਾਗਮ ਕਰਵਾਇਆ

Please Click here for Share This News

ਧੂਰੀ,7 ਅਪ੍ਰੈਲ (ਮਹੇਸ਼) ਯੂਨੀਵਰਸਿਟੀ ਕਾਲਜ ਬੇਨੜ•ਾ-ਧੂਰੀ ਵਿਖੇ ਵਿਦਿਆਰਥੀ ਲਈ ਪ੍ਰੇਰਕ ਭਾਸ਼ਣ ਲੜ•ੀ ਤਹਿਤ ਵਿਸ਼ੇਸ਼ ਭਾਸ਼ਣ ਸਮਾਗਮ ਕਰਵਾਇਆ ਗਿਆ,ਜਿਸ ਵਿਚ ਧੂਰੀ ਦੇ ਜੰਮਪਲਸ੍ਰ: ਕੁਲਵੰਤ ਸਿੰਘ ਆਈ.ਏ.ਐੱਸ, ਏ.ਡੀ.ਸੀ. ਪਠਾਨਕੋਟ ਅਤੇ ਕਮਿਸ਼ਨਰ ਨਗਰ ਨਿਗਮ ਪਠਾਨਕੋਟ ਨੇ ਮੁੱਖ ਬੁਲਾਰੇ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਮਨੁੱਖੀ ਸਮਰੱਥਾ ਦੀਆਂ ਅਸੀ ਮਸੰਭਾਵਨਾਵਾਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਮਨੁੱਖੀ ਸਰੀਰ ਅਤੇ ਦਿਮਾਗ ਲਗਾਤਾਰ ਮਿਹਨਤ ਨਾਲ ਹੀ ਵਿਕਾਸ ਕਰਦਾ ਹੈ। ਵਿਦਿਆਰਥੀਆਂ ਦੀ ਭਰਵੀਂ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਬੜ•ੇ ਹੀ ਸਾਦਾਪਰ ਪ੍ਰਭਾਵਸ਼ਾਲੀ ਅੰਦਾਜ਼ ਵਿਚ ਆਪਣੀ ਨਿੱਜੀ ਜ਼ਿੰਦਗੀ ਦੇ ਹਵਾਲੇ ਨਾਲ ਮੁਸ਼ਕਲਾਂ ‘ਤੇ ਫਤਿਹ ਪਾਉਣ ਦੇ ਹੁਨਰ ਬਾਰੇ ਜਾਣਕਾਰੀ ਦਿੱਤੀ। ਸਿਵਲ ਸੇਵਾਵਾਂ ਦੇ ਇਮਤਿਹਾਨ ਦੀ ਤਿਆਰੀ ਦੇ ਨੁਕਤੇ ਸਾਂਝੇ ਕਰਦਿਆਂ ਸ੍ਰ: ਕੁਲਵੰਤ ਸਿੰਘ ਆਈ.ਏ.ਐੱਸ. ਨੇ ਵਿਦਿਆਰਥੀਆਂ ਨੂੰ ਇਸ ਇਮਤਿਹਾਨ ਦੀਪ ਕਿਰਿਆ ‘ਤੋਂ ਵੀ ਵਿਸਥਾਰ ਸਹਿਤ ਜਾਣੂੰ ਕਰਵਾਇਆ। ਉਹਨਾਂ ਦੇ ਨਿੱਜੀ ਤਜਰਬਿਆਂ ਅਤੇ ਵਿਹਾਰਕ ਜ਼ਿੰਦਗੀ ਦੀ ਸੂਝ ਨਾਲ ਭਰਪੂਰ ਭਾਸ਼ਣ ਨੂੰ ਵਿਦਿਆਰਥੀਆਂ ਨੇ ਬਹੁਤ ਹੀ ਗਹੁ ਨਾਲ ਸੁਣਿਆ। ਇਸ ਮੌਕੇ ਉਹਨਾਂ ਨੇ ਆਪਣੇ ਸ਼ਾਇਰਾਨਾ ਪੱਖ ਨੂੰ ਉਜਾਗਰ ਕਰਦਿਆਂ ਵਿਦਿਆਰਥੀਆਂ ਅੱਗੇ ਆਪਣੀ ਗਜ਼ਲ ਵੀ ਪੇਸ਼ ਕੀਤੀ। ਇਸ ਮੌਕੇ ਸ੍ਰ: ਕੁਲਵੰਤ ਸਿੰਘ ਆਈ.ਏ.ਐੱਸ. ਦਾ ਰਸਮੀ ਸਵਾਗਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਖਸ਼ੀਅਤ ‘ਤੋਂ ਜਾਣੂੰ ਕਰਵਾਇਆ। ਉਹਨਾਂ ਕਿਹਾ ਕਿ ਚੁਣੌਤੀ-ਪੂਰਨ ਹਾਲਾਤਾਂ ਨਾਲ ਸੰਘਰਸ਼ ਕਰਦਿਆਂ ਕਾਮਯਾਬ ਹੋਏ ਅਜਿਹੇ ਇਨਸਾਨਾਂ ਦੇ ਰੂਬਰੂ ਹੋਣ ਨਾਲ ਵਿਦਿਆਰਥੀਆਂ ਵਿਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਮੌਕੇ ਉਹਨਾਂ ਆਸ ਪ੍ਰਗਟਾਈ ਕਿ ਵਿਦਿਆਰਥੀ ਉਹਨਾਂ ਦੇ ਵਿਚਾਰਾਂ ਦਾਯਕੀਨੀ ਤੌਰ ‘ਤੇ ਲਾਭ ਉਠਾਉਣਗੇ। ਸਮਾਗਮ ਦੇ ਅੰਤ ਵਿਚ ਧੰਨਵਾਦ ਦਾਮਤਾ ਪੇਸ਼ ਕਰਦਿਆਂ ਡਾ: ਹਰਵਿੰਦਰ ਸਿੰਘ ਨੇ ਸ੍ਰ: ਕੁਲਵੰਤ ਸਿੰਘ ਆਈ.ਏ.ਐੱਸ. ਦੇ ਭਾਸ਼ਣ ਵਿਚਲੇ ਕੇਂਦਰੀ ਨੁਕਤਿਆਂ ਨੂੰ ਉਜਾਗਰ ਕੀਤਾ। ਸਮਾਗਮ ਵਿਚ ਮੰਚ ਸੰਚਾਲਣ ਦੀ ਭੂਮਿਕਾ ਪ੍ਰੋ: ਹਰਪ੍ਰੀਤ ਸਿੰਘ ਵੱਲੋਂ ਨਿਭਾਈ ਗਈ। ਸਮਾਗਮ ਦੇ ਅੰਤ ਵਿਚ ਕਾਲਜ ਵੱਲੋਂ ਯਾਦਗਾਰੀ-ਚਿੰਨ• ਭੇਂਟ ਕਰਕੇ ਸ੍ਰ: ਕੁਲਵੰਤ ਸਿੰਘ ਆਈ.ਏ.ਐੱਸ. ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜ਼ਰ ਰਿਹਾ ।

Please Click here for Share This News

Leave a Reply

Your email address will not be published. Required fields are marked *