best platform for news and views

 ਯੂਨੀਵਰਸਿਟੀ ਕਾਲਜ ਬੇਨੜ•ਾ ਦੇ ਕਾਮਰਸ ਵਿਭਾਗ ਵੱਲੋਂ ਉਦਯੋਗਿਕ ਟੂਰ ਲਗਾਇਆ

Please Click here for Share This News

ਧੂਰੀ,20 ਅਪ੍ਰੈਲ (ਮਹੇਸ਼ ਜਿੰਦਲ) ਯੂਨੀਵਰਸਿਟੀ ਕਾਲਜ ਬੇਨੜ•ਾ ਦੇ ਕਾਮਰਸ ਵਿਭਾਗ ਵੱਲੋਂ ਅਰਿਹੰਤ ਸਪੀਨਿੰਗ ਮਿੱਲ ਵਿਚ ਇੱਕ ਦਿਨਾ ਉਦਯੋਗਿਕ ਟੂਰ ਲਗਾਇਆ ਗਿਆ। ਇਹ ਟੂਰ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਡਾ. ਹਰਵਿੰਦਰ ਸਿੰਘ, ਡਾ. ਗਗਨਦੀਪ ਸਿੰਘ ਅਤੇ ਡਾ. ਅਮਿਤਾ ਜੈਨ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਟੂਰ ਵਿਚ ਕਾਮਰਸ ਵਿਭਾਗ ਦੇ ਬੀ.ਕਾਮ ਭਾਗ ਦੂਜਾ ਅਤੇ ਤੀਜਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਵਿਦਿਆਰਥੀਆਂ ਲਈ ਇੱਕ ਵਧੀਆ ਮੌਕਾ ਸੀ, ਕਿਸੇ ਵੀ ਉਦਯੋਗਿਕ ਇਕਾਈ ਨੂੰ ਇੰਨੀ ਨੇੜਿਓਂ ਦੇਖਣ ਦਾ। ਇਸ ਟੂਰ ਦਾ ਮੁੱਖ ਉਦੇਸ਼ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਦੇ ਅੰਦਰ ਵਪਾਰਕ ਗਤੀਵਿਧੀਆਂ ਨੂੰ ਵਧਾਉਣਾ ਸੀ। ਅਰਿਹੰਤ ਸਪੀਨਿੰਗ ਮਿੱਲ ਦੇ ਮੁੱਖ ਅਹੁਦੇਦਾਰ ਤਨਵੀਰ ਅਤੇ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਲੈਕਚਰ ਦਿੱਤਾ। ਜਿਸ ਵਿਚ ਉਨ•ਾਂ ਦੇ ਕੰਪਨੀ ਦੇ ਵੱਖ-ਵੱਖ ਉਤਪਾਦਨ ਦੇ ਕਾਰਜਾਂ ਸਬੰਧੀ ਵਿਦਿਆਰਥੀਆਂ ਨੂੰ ਜਾਣੂ ਵੀ ਕਰਵਾਇਆ। ਇਸ ਲੈਕਚਰ ਦੇ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਉਨ•ਾਂ ਨੂੰ ਸਵਾਲ ਵੀ ਪੁੱਛੇ ਅਤੇ ਉਨ•ਾਂ ਨੇ ਵਿਦਿਆਰਥੀਆਂ ਦੇ ਪ੍ਰਸ਼ਨਾਂ ਦਾ ਬਹੁਤ ਵਧੀਆ ਢੰਗ ਨਾਲ ਉੱਤਰ ਦੇ ਕੇ ਉਨ•ਾਂ ਦੀ ਜਗਿਆਸਾ ਨੂੰ ਸੰਤੁਸ਼ਟ ਕੀਤਾ। ਅੰਤ ਯੂਨੀਵਰਸਿਟੀ ਕਾਲਜ ਬੇਨੜ•ਾ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਲਈ ਇਹ ਟੂਰ ਬਹੁਤ ਵਧੀਆ ਤਜਰਬਾ ਰਿਹਾ ।

Please Click here for Share This News

Leave a Reply

Your email address will not be published. Required fields are marked *