ਧੂਰੀ, 20 ਮਈ (ਮਹੇਸ਼ ਜਿੰਦਲ) – ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਸ਼ਹਿਰੀ ਧੂਰੀ ਵੱਲੋਂ ਸਾਥੀ ਸਰਵਣ ਕੁਮਾਰ ਦੀ ਅਗਵਾਈ ਹੇਠ ਸਥਾਨਕ ਸਹਾਇਕ ਕਾਰਜਕਾਰੀ ਇੰਜੀਨੀਅਰ ਖ਼ਿਲਾਫ਼ ਰੋਸ ਰੈਲੀ ਕਰਦਿਆਂ ਜਥੇਬੰਦੀ ਦੇ ਸਕੱਤਰ ਗਗਨਦੀਪ ਸਿੰਘ ਨੂੰ ਰੰਜਸ਼ ਤਹਿਤ ਮੁਅੱਤਲ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਮੁਅੱਤਲੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਸੁਖਦੇਵ ਸ਼ਰਮਾ, ਫੈਡਰੇਸ਼ਨ ਦੇ ਆਗੂ ਗੋਰਾ ਦਾਸ, ਮਹਿੰਦਰ ਰਾਮ ਅਤੇ ਹਰਦੀਪ ਸਿੰਘ ਨੇ ਗਗਨਦੀਪ ਸਿੰਘ ਨੂੰ ਜਥੇਬੰਦਕ ਰੰਜਸ਼ ਤਹਿਤ ਮੁਅੱਤਲ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜਿਸ ਸਮੇਂ ਦੀ ਘਟਨਾ ਬਣਾ ਕੇ ਗਗਨਦੀਪ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ, ਉਸ ਵੇਲੇ ਉਹ ਪੀਸ ਰੇਟ ਤੇ ਮੀਟਰ ਰੀਡਰ ਵਜੋਂ ਪਾਵਰਕਾਮ ਵਿਚ ਕੰਮ ਕਰਦਾ ਸੀ ਅਤੇ ਬਾਰ ਐਸੋਸੀਏਸ਼ਨ ਦੇ ਚੈਂਬਰ ਦੇ ਜਿਸ ਮੀਟਰ ਦੀ ਕਥਿਤ ਰੀਡਿੰਗ ਸਬੰਧੀ ਮੁਅੱਤਲ ਕੀਤਾ ਗਿਆ ਹੈ, ਉਸ ਸਬੰਧੀ ਬਾਰ ਐਸੋਸੀਏਸ਼ਨ ਧੂਰੀ ਵੱਲੋਂ ਉਕਤ ਚੈਂਬਰ ਨੂੰ 9 ਮਈ 2019 ਤੱਕ ਬੰਦ ਰਹਿਣ ਦੀ ਪੁਸ਼ਟੀ ਕਰਦਿਆਂ ਗਗਨਦੀਪ ਸਿੰਘ ਦੇ ਹੱਕ ਵਿਚ ਲਿਖ ਕੇ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਉਪ ਮੰਡਲ ਅਧਿਕਾਰੀ ਵੱਲੋਂ ਲਗਾਤਾਰ ਪੱਤਰ ਜਾਰੀ ਕਰਦਿਆਂ ਮੁਲਾਜ਼ਮ ਨੂੰ ਪ੍ਰੇਸ਼ਾਨ ਕੀਤਾ ਗਿਆ। ਬੁਲਾਰਿਆਂ ਨੇ ਉਸ ਖ਼ਬਰ ਦਾ ਖੰਡਨ ਕੀਤਾ, ਜਿਸ ਵਿਚ ਵਿਭਾਗ ਵੱਲੋਂ ਉਕਤ ਮੁਲਾਜ਼ਮ ਤੇ ਵਿਭਾਗ ਨੂੰ ਚੁੰਨ•ਾ ਲਗਾਉਣ ਦਾ ਦੋਸ਼ ਲਗਾਇਆ ਗਿਆ। ਬੁਲਾਰਿਆਂ ਨੇ ਗਗਨਦੀਪ ਸਿੰਘ ਨੂੰ ਜਥੇਬੰਦਕ ਰੰਜਸ਼ ਤਹਿਤ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ 27 ਮਈ ਤੱਕ ਉਸ ਦੀ ਮੁਅੱਤਲੀ ਰੱਦ ਨਾ ਕੀਤੀ ਗਈ ਤਾਂ ਉਸੇ ਦਿਨ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਟੀ.ਐੱਸ.ਯੂ ਦੇ ਪ੍ਰਧਾਨ ਰਣਜੀਤ ਸਿੰਘ ਤੇ ਸਕੱਤਰ ਵਰਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ। ਜਦੋਂ ਇਸ ਸਬੰਧੀ ਵਧੀਕ ਨਿਗਰਾਨ ਇੰਜੀਨੀਅਰ ਤਰਸੇਮ ਜਿੰਦਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ•ਾਂ ਰੰਜਸ਼ ਤਹਿਤ ਮੁਅੱਤਲ ਕਰਨ ਦੇ ਦੋਸ਼ ਨਕਾਰਦਿਆਂ ਕਿਹਾ ਕਿ ਉਨ•ਾਂ ਹੇਠਲੇ ਅਧਿਕਾਰੀਆਂ ਦੀ ਰਿਪੋਰਟ ਦੇ ਆਧਾਰ ‘ਤੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਹੈ।
ਕੈਪਸ਼ਨ – ਰੈਲੀ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਬਿਜਲੀ ਕਾਮੇ