
ਫਰੀਦਕੋਟ (ਜਗਤਾਰ ਦੁਸਾਂਝ ) ਚਾਰ ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ-ਸਭਾ ਚੋਣਾਂ ਨੂੰ ਲੈ ਕੇ ਫਰੀਦਕੋਟ ਜਿਲੇ ਦੇ ਤਿੰਨਾਂ ਵਿਧਾਨ-ਸਭਾ ਹਲਕਿਆਂ ਵਿੱਚ ਮੁੱਖ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਉਤਾਰ ਕੇ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਹੈ, ਜੇ ਗਲ ਕਰੀਏ ਕੋਟਕਪੂਰਾ ਹਲਕੇ ਦੀ ਤਾੰ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਹੋਣ ਉਪਰੰਤ ਸੁਰਖੀਆਂ ਚ ਆਏ ਇਸ ਹਲਕੇ ਤੋਂ ਕਿਸੇ ਸਿੱਖ ਜਥੇਬੰਦੀ ਨੇ ਭਾਵੇ ਆਪਣਾ ਉਮੀਦਵਾਰ ਨਹੀਂ ਉਤਾਰਿਆ ਪਰ ਯੂਨਾਈਟਡ ਅਕਾਲੀ-ਦਲ ਦੇ ਜਿਲ੍ਹਾ ਪ੍ਰਧਾਨ ਜਥੇਦਾਰ ਕੁਲਵਿੰਦਰ ਸਿੰਘ ਡੱਗੋ ਰੁਮਾਣਾ ਨੇ ਆਪਣੇ ਸਮਰੱਥਕਾਂ ਦਾ ਇਕੱਠ ਕਰਕੇ ਮੀਟਿੰਗ ਕੀਤੀ ਜਿਸ ਵਿੱਚ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਉਹ ਮੁੱਖ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਅਤੇ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਦੋ ਜੋਧਿਆਂ ਦੇ ਜ਼ੁਮੇਵਾਰ ਪੁਲਿਸ ਅਫਸਰਾਂ ਅਤੇ ਪੁਲਿਸ ਨੂੰ ਲਾਠੀ ਚਲਾਉਣ ਦੇ ਅਦੇਸ਼ ਦੇਣ ਵਾਲੇ ਸਿਆਸੀ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਵਾਉਣ ਦੇ ਮੁੱਦੇ ਨੂੰ ਲੈ ਕੇ ਪਰਨ ਕਰ ਰਹੇ ਹਨ ਕੇ ੳੁਨਾਂ ਵੱਲੋਂ ਉਸੇ ਉਮੀਦਵਾਰ ਨੂੰ ਸਮਰਥਨ ਦਿੱਤਾ ਜਾਵੇਗਾ ਜਿਹੜਾ ਉਨਾਂ ਵੱਲੋਂ ਰੱਖੀਆਂ ਸ਼ਰਤਾਂ ਨਾਲ ਸਹਿਮਤ ਹੋਵੇਗਾ ਉਨਾਂ ਕਿਹਾ ਕੇ ੳੁਸ ੳੁਮੀਦਵਾਰ ਦੇ ਕਾਮਯਾਬ ਹੋਣ ਉਪਰੰਤ ਕਿਸੇ ਪਾਰਟੀ ਦੀ ਸਰਕਾਰ ਬਣੇ ਪਰ ਉਹ ਲੋਕਾਂ ਨਾਲ ਕੀਤੇ ਵਾਅਦੇ ਨੂੰ ਉਨਾਂ ਦੇ ਸਹਿਯੋਗ ਨਾਲ ਜਿੱਤੇ ਉਮੀਦਵਾਰ ਤੋਂ ਪੂਰਾ ਕਰਵਾ ਕੇ ਲੋਕਾਂ ਨੂੰ ਇਨਸਾਫ ਦਵਾਉਣਗੇ ਅਤੇ ਹਲਕੇ ਦੇ ਲੋਕਾਂ ਨੂੰ ਵੀ ਉਨਾਂ ਬੇਨਤੀ ਕੀਤੀ ਕੇ ਉਹ ਖੁਦ ਵੀ ਵੋਟਾਂ ਲੈਣ ਆਉਣ ਸਮੇਂ ਉਮੀਦਵਾਰ ਕੋਲ ਉੱਕਤ ਸ਼ਰਤਾਂ ਰੱਖਣ ਤਾੰ ਜੋ ਦੁਨੀਆਂ ਦੇ ਹਰ ਕੋਨੇ ਵਿੱਚ ਬੈਠੇ ਪੰਜਾਬੀ ਨੂੰ ਇਨਸਾਫ ਮਿਲ ਸਕੇ ਇਸ ਮੌਕੇ ਉਨਾਂ ਦੇ ਨਾਲ ਉਨਾਂ ਨੱਥਾ ਸਿੰਘ,ਗੁਰਮੇਲ ਸਿੰਘ,ਪਰਵਿੰਦਰ ਿਸਿੰਘ, ਭੋਲਾ ਚਹਿਲ, ਸ਼ੰਮੀ ਭੁੱਲਰ, ਜਸਵਿੰਦਰ ਮਾਨ, ਗੀਤਾ ਰੋਮਾਣਾ,ਬਿਟੂ ਰੋਮਾਣਾ, ਲਵਪਰੀਤ, ਅਨਮੋਲ, ਯਾਦਪ੍ਰੀਤ,ਸੁਖਮੰਦਰ ਸਿੰਘ,ਹੈਪੀ ਸੰਧਵਾਂ, ਭੋਲਾ ਸਿੰਘ ਸਮੇਤ ਵੱਡੀ ਗਿਣਤੀ ਚ ੳੁਨਾਂ ਦੇ ਸਮੱਰਥਕ ਵੀ ਹਾਜ਼ਰ ਸਨ ।