best platform for news and views

ਯੂਥ ਕਾਂਗਰਸ ਵੱਲੋਂ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੋਟਰ-ਸਾਈਕਲ ਮਾਰਚ ਕੱਢਿਆ

Please Click here for Share This News

ਧੂਰੀ,23 ਮਾਰਚ (ਮਹੇਸ਼)- ਲੋਕ ਸਭਾ ਯੂਥ ਕਾਂਗਰਸ ਸੰਗਰੂਰ ਵੱਲੋਂ ਲੋਕ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਰਾਹੁਲ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਧੂਰੀ ਦੇ ਯੂਥ ਕਾਂਗਰਸ ਦੇ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਨੌਜਵਾਨ ਜਾਗੋ ਨਸ਼ਾ ਤਿਆਗੋ’ ਦੇ ਨਾਅਰੇ ਹੇਠ ਇੱਕ ਮੋਟਰ-ਸਾਈਕਲ ਮਾਰਚ ਕੱਢਿਆ ਗਿਆ ਇਸ ਮਾਰਚ ਦੇ ਸ਼ੁਰੂ ਕਰਨ ਸਮੇਂ ਬੰਨੀ ਖਹਿਰਾ ਇੰਚਾਰਜ ਲੋਕ ਸਭਾ ਯੂਥ ਕਾਂਗਰਸ ਨੇ ਨੌਜਵਾਨਾਂ ਨੂੰ ਹੋਕਾ ਦਿੱਤਾ ਗਿਆ ਕਿ ‘ਨੌਜਵਾਨ ਜਾਗੋ ਨਸ਼ੇ ਤਿਆਗੋ’ ਅਤੇ ਸਹੀਦੇ ਆਜ਼ਮ ਭਗਤ ਸਿੰਘ ਦੀ ਸੋਚ ਨੂੰ ਅਪਣਾਊ ।  ਅਤੇ ਉਨ•ਾਂ ਕਿਹਾ ਕਿ ਅਸੀ ਸਹੀਦ ਭਗਤ ਸਿੰਘ ਵਰਗੇ ਤਾਂ ਕਦੇ ਬਣ ਨਹੀ ਸਕਦੇ ਹਾਂ ਪਰ ਭਗਤ ਸਿੰਘ ਦੀ ਸੋਚ ਨੂੰ ਸਮਾਜ ਵਿਚ ਲਿਆ ਸਕਦੇ ਹਾਂ। ਇਹ 200 ਮੋਟਰ ਸਾਈਕਲਾਂ ਦਾ ਕਾਫ਼ਲਾ ਅਨਾਜ ਮੰਡੀ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੀ ਹੁੰਦਾ ਹੋਇਆ ਸੰਗਰੂਰ ਰੋਡ ਤੇ ਜਾ ਕੇ ਸਮਾਪਤ ਹੋਇਆ। ਇਸ ਮੌਕੇ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਮਿੱਠੂ ਲੱਡਾ ਨੇ ਕਿਹਾ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਭਗਤ ਸਿੰਘ ਇੱਕ ਸੋਚ ਹੈ ਇੱਕ ਵਿਚਾਰ ਧਾਰਾ ਹੈ ਅਤੇ ਸਾਨੂੰ ਸਹੀਦ ਭਗਤ ਸਿੰਘ ਦੀ ਸੋਚ ਤੇ ਠੋਕ ਕੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਨਸ਼ਿਆਂ ਦਾ ਤਿਆਗ ਕਰ ਕੇ ਆਪਣੇ ਹੱਕਾਂ ਲਈ ਹਮੇਸ਼ਾ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ•ਾਂ ਨੇ ਕਿਹਾ ਕਿ ਯੂਥ ਕਾਂਗਰਸ ਉਨ•ਾਂ ਸਹੀਦਾ ਨੂੰ ਸਲਾਮ ਕਰਦੀ ਹੈ ਜਿਨ•ਾਂ ਦੀ ਬਦੌਲਤ ਅੱਜ ਅਸੀ ਸਮਾਜ ਨੂੰ ਦੇਖ ਰਹੇ ਹਾਂ ਅਤੇ ਆਜ਼ਾਦੀ ਦਾ ਨਿੱਘ ਮਾਨ ਰਹੇ ਹਾਂ ਇਸ ਮੌਕੇ ਇੰਦਰਜੀਤ ਸਿੰਘ ਮਰਾਹੜ ਨਿੱਜੀ ਸਹਾਇਕ ਵਿਧਾਇਕ ਗੋਲਡੀ,ਹਨੀ ਤੂਰ,ਐਡਵੋਕੇਟ ਸੁਖਦੀਪ ਬਾਜਵਾ,ਵਿਕਰਾਂਤ ਚੱਠਾ,ਸ਼ਮਸ਼ੇਰ ਸਿੰਘ ਕੰਧਾਰਗੜ• ਛੰਨਾ,ਹਿਮਾਂਸ਼ੂ ਧੂਰੀ,ਰਣਜੀਤ ਸਿੰਘ ਕਾਕਾ ਸਰਪੰਚ ਈਸੀ,ਮੁਨੀਸ਼ ਧੂਰੀ,ਕਿਧਾ ਸਰਪੰਚ,ਹਰਜੀਤ ਸਿੰਘ ਬੱਬੀ ਲੱਡਾ,ਜੋਨੀ ਧੂਰੀ,ਲੋਕ ਸਭਾ ਦੇ ਸਕੱਤਰ ਸ਼ਕਤੀ ਜੀਤ, ਦਵਿੰਦਰ ਛਾਜਲਾ,ਦਰਸ਼ਨ ਸਿੰਘ,ਸੁਨੀਤਾ ਦੇਵੀ, ,ਅਰਸ਼ ਚੌਹਾਨ,ਅਰਵਿੰਦਰ,ਹਰਜੀਤ ਬੱਬੀ,ਕੁਲਵਿੰਦਰ ਬਿੱਲਾ ਆਦਿ ਹਾਜ਼ਰ ਸਨ ।

ਕੈਪਸ਼ਨ – ਮੋਟਰਸਾਈਕਲ ਮਾਰਚ ਨੂੰ ਸ਼ੁਰੂ ਕਰਨ ਸਮੇਂ ਯੂਥ ਕਾਂਗਰਸ ਦੇ ਲੋਕਾਂ ਸਭਾ ਇੰਚਾਰਜ ਬੰਨੀ ਖਹਿਰਾ ਹਲਕਾ ਵਿਧਾਇਕ ਗੋਲਡੀ ਖੰਗੂੜਾ ਦੇ ਨਿੱਜੀ ਸਹਾਇਕ ਇੰਦਰਜੀਤ ਸਿੰਘ ਮਰਾਹੜ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਮਿੱਠੂ ਲੱਡਾ ਆਪਣੇ ਸਾਥੀਆ ਸਮੇਤ ।

Please Click here for Share This News

Leave a Reply

Your email address will not be published. Required fields are marked *