best platform for news and views

ਯੂਥ ਕਾਂਗਰਸ ਦੀ ਹਾਈਕਮਾਂਡ ਵੱਲੋਂ ਮਿਹਨਤੀ ਯੂਥ ਕਾਂਗਰਸੀ ਆਗੂਆਂ ਦਾ ਸਨਮਾਨ

Please Click here for Share This News

ਧੂਰੀ 8 ਮਾਰਚ (ਮਹੇਸ਼) ਯੂਥ ਕਾਂਗਰਸ ਦੀ ਹਾਈਕਮਾਂਡ ਵੱਲੋਂ ਲੋਕ ਸਭਾ ਸੰਗਰੂਰ ਦੇ ਪ੍ਰਧਾਨ ਰਾਹੁਲ ਸਿੱਧੂ ਅਤੇ ਲੋਕ ਸਭਾ ਸੰਗਰੂਰ ਦੇ ਇੰਚਾਰਜ ਬਨੀ ਖਹਿਰਾ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਸੰਗਰੂਰ ਵਿਚ ਯੂਥ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਕਾਂਗਰਸ ਪਾਰਟੀ ਦੀ ਚੜ•ਦੀਕਲਾ ਲਈ ਕੀਤੀ ਜਾ ਰਹੀ ਮਿਹਨਤ ਖ਼ੁਸ਼ ਹੋਕੇ ਪਿਛਲੀ ਦਿਨੀਂ ਆਲ ਇੰਡੀਆ ਯੂਥ ਕਾਂਗਰਸ ਦੇ ਦਿੱਲੀ ਦਫ਼ਤਰ ਵਿਖੇ ਯੂਥ ਕਾਂਗਰਸ ਹਲਕਾ ਸੰਗਰੂਰ ਦੀ ਟੀਮ ਨੂੰ ਬੁਲਾ ਕੇ ਆਲ ਇੰਡੀਆ ਯੂਥ ਦੇ ਇੰਚਾਰਜ ਕ੍ਰਿਸਨਾ ਜੀ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਵਿਧਾਇਕ ਰਾਜਾ ਵੜਿੰਗ ਜੀ ਅਤੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਹਿੰਮਤ ਉਗਲਾਂ ਜੀ ਵੱਲੋਂ ਭੁੱਖ ਹੜਤਾਲਾਂ ਅਤੇ ਯੂਥ ਕਾਂਗਰਸ ਲਈ ਕੰਮ ਕਰਨ ਵਾਲੇ ਯੋਧਿਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।  ਇਸ ਸਮੇਂ ਆਲ ਇੰਡੀਆ ਯੂਥ ਕਾਂਗਰਸ ਦੀ ਹਾਈਕਮਾਂਡ ਵੱਲੋਂ ਹਲਕਾ ਧੂਰੀ ਦੇ ਯੂਥ ਕਾਂਗਰਸ ਦੇ ਪ੍ਰਧਾਨ ਮਿੱਠੂ ਲੱਡਾ ਵੱਲੋਂ ਹਲਕਾ ਧੂਰੀ ਅਤੇ ਲੋਕ ਸਭਾ ਹਲਕਾ ਸੰਗਰੂਰ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਦਿਨ ਰਾਤ ਕੀਤੀ ਜਾ ਰਹੀ ਮਿਹਨਤ ਤੋ ਖ਼ੁਸ਼ ਹੋ ਕੇ ਯੂਥ ਕਾਂਗਰਸ ਦੀ ਹਾਈਕਮਾਂਡ ਵੱਲੋਂ ਮਿੱਠੂ ਲੱਡਾ ਦੀ ਹੋਂਸਲਾ ਅਫਜਾਈ ਕੀਤੀ ਗਈ ਅਤੇ ਮਿੱਠੂ ਲੱਡਾ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਹਾਈਕਮਾਂਡ ਨੇ ਮਿੱਠੂ ਲੱਡਾ ਵੱਲੋਂ  ਕਾਂਗਰਸ ਪਾਰਟੀ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਪਾਰਟੀ ਵੱਲੋਂ ਮਿੱਠੂ ਲੱਡਾ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ । ਇਸ ਸਮੇਂ ਯੂਥ ਕਾਂਗਰਸ ਦੇ ਲੋਕ ਸਭਾ ਇੰਚਾਰਜ ਬਨੀ ਖਹਿਰਾ ਅਤੇ ਮਿੱਠੂ ਲੱਡਾ ਨੇ ਆਪਣੀ ਯੂਥ ਕਾਂਗਰਸ ਦੀ ਟੀਮ ਸਮੇਤ ਆਲ ਇੰਡੀਆ ਕਾਂਗਰਸ ਦੇ ਇੰਚਾਰਜ ਕ੍ਰਿਸਨਾ ਜੀ , ਯੂਥ ਕਾਂਗਰਸ ਦੇ ਭਾਰਤ ਦੇ ਪ੍ਰਧਾਨ ਵਿਧਾਇਕ ਰਾਜਾ ਵੜਿੰਗ,ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਹਿੰਮਤ ਉਗਲਾਂ ਜੀ ਦਾ  ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ । ਇਸ ਸਮੇਂ ਮਿੱਠੂ ਲੱਡਾ ਨੇ ਯੂਥ ਕਾਂਗਰਸ ਦੀ ਹਾਈਕਮਾਂਡ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਮਾਨਦਾਰੀ ਨਾਲ ਕਾਂਗਰਸ ਪਾਰਟੀ ਦੀ ਚੜ•ਦੀਕਲਾ ਲਈ ਹਮੇਸ਼ਾ ਦਿਨ ਰਾਤ ਕੰਮ ਕਰਨਗੇ ।

ਫ਼ੋਟੋ ਕੈਪਸ਼ਨ   ਯੂਥ ਕਾਂਗਰਸ ਦੀ ਹਾਈਕਮਾਂਡ ਨਾਲ ਬਨੀ ਖਹਿਰਾ ਅਤੇ ਮਿੱਠੂ ਲੱਡਾ ਆਪਣੇ ਸਾਥੀਆਂ ਸਮੇਤ

Please Click here for Share This News

Leave a Reply

Your email address will not be published. Required fields are marked *