best platform for news and views

ਯੂਥ ਕਾਂਗਰਸੀ ਆਗੂਆਂ ਨੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਕੀਤਾ ਸਵਾਗਤ

Please Click here for Share This News

ਭਿੱਖੀਵਿੰਡ 26 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਆਲ ਇੰਡੀਆਂ ਕਾਂਗਰਸ ਕਮੇਟੀ ਦਾ
ਮੈਂਬਰ ਬਣਨ ਤੋਂ ਬਾਅਦ ਹਲਕਾ ਖੇਮਕਰਨ ਪਹੰੁਚਣ ‘ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ
ਯੂਥ ਕਾਂਗਰਸ ਜਨਰਲ ਸਕੱਤਰ ਇੰਦਰਬੀਰ ਸਿੰਘ ਪਹੂਵਿੰਡ, ਰਵੀ ਬਾਸਰਕੇ, ਜੱਸ ਵਾਂ,
ਕਰਮਬੀਰ ਸਿੰਘ ਪਲੋਅ, ਗੁਰਜੰਟ ਸਿੰਘ ਘਰਿਆਲਾ, ਗੁਰਬੀਰ ਪਹੂਵਿੰਡ, ਲਾਡੀ ਮੱਖੀ, ਟਿੰਮਾ
ਭੈਣੀ, ਸਰਪੰਚ ਹਰਜੀਤ ਸਿੰਘ ਸਿੰਘਪੁਰਾ, ਜਗਦੀਪ ਸਿੰਘ, ਅੰਗਰੇਜ ਸਿੰਘ ਵਾਂ ਆਦਿ
ਕਾਂਗਰਸ ਪਾਰਟੀ ਆਗੂਆਂ ਵੱਲੋਂ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਉਪਰੋਕਤ ਕਾਂਗਰਸੀ
ਆਗੂਆਂ ਨੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ
ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ
ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਬਣਾ ਕੇ ਜਿੰਮੇਵਾਰੀ ਸੌਂਪੀ ਹੈ, ਪਾਰਟੀ ਲਈ
ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਉਹਨਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸ੍ਰੀਮਤੀ
ਸੋਨੀਆ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਧਾਨ ਸੁਨੀਲ ਜਾਖੜ
ਆਦਿ ਹਾਈ ਕਮਾਂਡ ਦਾ ਧੰਨਵਾਦ ਕੀਤਾ।

ਫੋਟੋ ਕੈਪਸ਼ਨ :- ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਗੁਲਦਸਤਾ ਦੇ ਕੇ ਸਵਾਗਤ ਕਰਦੇ
ਇੰਦਰਬੀਰ ਸਿੰਘ ਪਹੂਵਿੰਡ, ਰਵੀ ਬਾਸਰਕੇ, ਜੱਸ ਵਾਂ ਆਦਿ।

Please Click here for Share This News

Leave a Reply

Your email address will not be published. Required fields are marked *