best platform for news and views

ਯੂਥ ਅਕਾਲੀ ਦਲ ਦੀ ਮਹਾਂ ਰੈਲੀ ਲਈ ਕਾਫ਼ਲਾ ਰਵਾਨਾ

Please Click here for Share This News

ਧੂਰੀ,28 ਮਾਰਚ (ਮਹੇਸ਼ ਜਿੰਦਲ)- ਸੰਗਰੂਰ ਵਿਖੇ ਯੂਥ ਅਕਾਲੀ ਦਲ ਵੱਲੋਂ ਕੀਤੀ ਗਈ ਮਹਾਂ ਰੈਲੀ ‘ਚ ਭਾਗ ਲੈਣ ਲਈ ਸੀਨੀਅਰ ਅਕਾਲੀ ਆਗੂ ਅਤੇ ਭਗਵਾਨ ਵਾਲਮੀਕੀ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿਕੀ ਪਰੋਚਾ ਦੀ ਅਗਵਾਈ ਹੇਠ ਨੌਜਵਾਨਾਂ ਦਾ ਇੱਕ ਵੱਡਾ ਕਾਫ਼ਲਾ ਰਵਾਨਾ ਹੋਇਆ। ਇਸ ਮੌਕੇ ਵਿਕੀ ਪਰੋਚਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਦਲਿਤ ਵਰਗ ਨੂੰ ਮਿਲਣ ਵਾਲੀਆਂ ਅਨੇਕਾਂ ਸਹੂਲਤਾਂ ਨੂੰ ਵੀ ਖੋਹ ਲਿਆ ਹੈ ਅਤੇ ਝੂਠੇ ਲਾਅਰੇ ਲਾ ਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਉਨ•ਾਂ ਕਿਹਾ ਕਿ ਅੱਜ ਦੀ ਰੈਲੀ ‘ਚ ਸ਼ਾਮਿਲ ਹੋਣ ਲਈ ਯੂਥ ਅਕਾਲੀ ਵਰਕਰਾਂ ‘ਚ ਭਾਰੀ ਉਤਸ਼ਾਹ ਹੈ ਅਤੇ ਆਉਣ ਵਾਲੀਆਂ 2019 ਦੀਆਂ ਚੋਣਾਂ ‘ਚ ਲੋਕ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਜਿਤਾ ਕੇ ਕਾਂਗਰਸ ਪਾਰਟੀ ਨੂੰ ਕਰਾਰਾ ਜਵਾਬ ਦੇਣਗੇ। ਇਸ ਮੌਕੇ ਕੌਂਸਲਰ ਅਜੇ ਪਰੋਚਾ, ਕੌਂਸਲਰ ਮਲਕੀਤ ਸਿੰਘ, ਦਰਸ਼ਨ ਸਿੰਘ, ਗੋਗੀ ਸਹੋਤਾ, ਸਾਹਿਲ ਭੱਟੀ, ਸਤਨਾਮ ਸਿੰਘ ਸੱਤੀ, ਸ਼ਿਵਚਰਨ ਸਿੰਘ ਸੋਨੀ, ਗੁਰਪ੍ਰੀਤ ਸਿੰਘ, ਰੌਕੀ, ਭੀਮ ਚੰਦ ਤੇ ਕਰਮਵੀਰ ਸਿੰਘ ਵੀ ਹਾਜ਼ਰ ਸਨ।

ਕੈਪਸ਼ਨ – ਮਹਾਂ ਰੈਲੀ ਲਈ ਕਾਫ਼ਲਾ ਰਵਾਨਾ ਕਰਨ ਮੌਕੇ ਦੀ ਤਸਵੀਰ

Please Click here for Share This News

Leave a Reply

Your email address will not be published. Required fields are marked *