best platform for news and views

ਯਾਦਵਿੰਦਰ ਸਿੰਘ ਬੇਦੀ ਨੂੰ ਜਿਲਾ ਪ੍ਰਧਾਨ ਯੂਥ ਵਿੰਗ ਸ਼੍ਰਮੋਣੀ ਅਕਾਲੀ ਦਲ (ਬ) ਦਾ ਬਣਾਏ ਜਾਣ ਦੀ ਮੰਗ

Please Click here for Share This News

ਹੁਸ਼ਿਆਰਪੁਰ (ਤਰਸੇਮ ਦੀਵਾਨਾ) ਸ਼੍ਰਮੋਣੀ ਅਕਾਲੀ ਦਲ (ਬ) ਦੀ ਮਜਬੂਤੀ ਲਈ ਅੱਜ ਕੋਰਟ ਰੋਡ ਹੁਸ਼ਿਆਰਪੁਰ ਵਿੱਖੇ ਵੱਖ ਵੱਖ ਇਲਾਕਿਆਂ ਤੋ ਆਏ ਅਕਾਲੀ ਦਲ (ਬ) ਦੇ ਵਰਕਰਾਂ ਵਲੋ ਮੀਟਿੰਗ ਕੀਤੀ ਗਈ। ਜਿਸ ਵਿੱਚ ਦਵਿੰਦਰ ਸਿੰਘ ਬਜਵਾੜਾ, ਕੁਲਵਿੰਦਰ ਕਟੋਚ ਪ੍ਰੇਮ ਗੜ, ਰਾਕੇਸ ਮੱਲ, ਹਿੰਮਤ ਸਿੰੰਘ ਬੈਂਸ, ਸੰਜੀਵ ਰਿੰਪਾ, ਕੇਵਲ ਕ੍ਰਿਸ਼ਨ, ਬਿੱਟੂ ਬਜਵਾੜਾ ਨੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਪੰਜਾਬ ਸੁਖਵੀਰ ਸਿੰਘ ਬਾਦਲ ਤੋ ਪੁਰਜੋਰ ਸ਼ਬਦਾਂ ਨਾਲ ਮੰਗ ਉਠਾਈ ਹੈ ਕਿ ਸ਼੍ਰਮੋਣੀ ਅਕਾਲੀ ਦਲ (ਬ) ਦੋਆਬਾ ਜੋਨ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਤੇ ਜਿਲਾ ਸ਼ਹਿਰੀ ਦੇ ਸੀਨੀਅਰ ਉਪ ਪ੍ਰਧਾਨ ਸ੍ਰ. ਯਾਦਵਿੰਦਰ ਸਿੰਘ ਬੇਦੀ ਜੋ ਕਿ ਲੰਬੇ ਸਮੇ ਤੋ ਪਾਰਟੀ ਦੀ ਪੁਰੀ ਇਮਾਨਦਾਰੀ ਨਾਲ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ ਤੇ ਪਾਰਟੀ ਪ੍ਰਤੀ ਵਫਾਦਾਰ ਹਨ। ਜਿਨਾਂ ਦੀ ਜਿਲੇ ਭਰ ਵਿੱਚ ਨੋਜਵਾਨ ਵਰਗ ਤੇ ਪੱਕੜ ਹੈ। ਨੋਜਵਾਨ ਵਰਗ ਦੀ ਮੰਗ ਹੈ ਕਿ ਉਨਾਂ ਨੂੰ ਜਲਦ ਤੋ ਜਲਦ ਯੁਥ ਵਿੰਗ ਸ਼੍ਰਮੋਣੀ ਅਕਾਲੀ ਦਲ (ਬ) ਦਾ ਜਿਲੇ ਪ੍ਰਧਾਨ ਬਣਾਇਆ ਜਾਵੇ। ਤਾਂਕਿ ਉਹ ਪਾਰਟੀ ਦੀ ਚੜਦੀਕਲਾ ਵਾਸਤੇ ਜੋਸ਼ ਖਰੋਸ਼ ਨਾਲ ਕੰਮ ਕਰਨ। ਕਿਉਕਿ ਜਿਲਾ ਯੂਥ ਵਿੰਗ ਦਾ ਪ੍ਰਧਾਨ ਨਿਯਕੁਤ ਨਾ ਹੋਣ ਕਰਕੇ ਯੂਥ ਵਿੰਗ ਦੇ ਵਰਕਰਾਂ ਵਿੱਚ ਨਿਰਾਸ਼ਾ ਦਾ ਆਾਲਮ ਹੈ। ਇਸ ਮੋਕੇ ਰਸ਼ਪਾਲ ਸਿੰਘ, ਸੁਰੇਸ਼ ਖੁਰਾਲਾ, ਬਲਜਿੰਦਰ ਸਿੰਘ, ਨਵਪ੍ਰੀਤ ਸਿੰਘ, ਰੋਹਿਤ, ਤਨੂੰ, ਨਵਪ੍ਰੀਤ ਸਿੰਘ, ਵਿਜੈ ਕੁਮਾਰ, ਰਨਦੀਪ ਸਿੰਘ, ਹਰਮਿਦੰਰ ਸਿੰਘ, ਕਮਲ ਮਲ, ਅਮ੍ਰਿਤਪਾਲ ਸਿੰਘ, ਮਨਦੀਪ ਸਿੰਘ, ਚਰਨਜੀਤ ਸਿੰਘ, ਜਗਜੀਤ ਸਿੰਘ ਜੱਗੀ, ਕ੍ਰਿਸ਼ਨ ਕੁਮਾਰ ਆਦਿ ਹਾਜਰ ਸਨ।

Please Click here for Share This News

Leave a Reply

Your email address will not be published.