
ਕੋਟਕਪੂਰਾ : ਇਥੋਂ ਦੇ ਭਗਵਾਨ ਵਾਲਮੀਕ ਚੌਕ ਵਿਚ ਕਾਰਤਿਕ ਐਂਡ ਮਹਿਕ ਫਿਲਮ ਪ੍ਰੋਡਕਸਨ ਦੇ ਨਿਰਮਾਤਾ ਨਿਰਦੇਸਕ ਅਵਿਨਾਸ ਚੌਹਾਨ ਦੀ ਅਗਵਾਈ ਵਿਚ ਇਕ ਵਿਸਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਫਿਲਮ ਪ੍ਰੋਡਕਸਨ ਵਲੋਂ ਤਿਆਰ ਕੀਤੀ ਗਈ ਨਵੀਂ ਟੈਲੀਫਿਲਮ ‘ਕਰਾਂਗੇ ਖਾਤਮਾ’ ਰਿਲੀਜ ਕੀਤੀ ਗਈ। ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਨਾਟਕ, ਕੋਰੀਓ ਗ੍ਰਾਫੀਆਂ ਅਤੇ ਅਗਾਂਹਵਧੂ ਗੀਤ ਸੰਗੀਤ ਪੇਸ ਕੀਤਾ ਗਿਆ। ਇਸ ਮੌਕੇ ਡਾ ਰਾਜਨ ਸਿੰਗਲਾ, ਫਿਲਮ ਸੈਂਸਰ ਬੋਰਡ ਦੇ ਮੈਂਬਰ ਜਸਪਾਲ ਸਿੰਘ ਪੰਜਗਰਾਈਂ, ਸੀ.ਸੀ.ਐਸ. ਨੈਟਵਰਕ ਦੇ ਡਾਇਰੈਕਟਰ ਨਿਰਮਲ ਸਾਧਾਂਵਾਲੀਆ, ਗੁਰਬਾਜ ਸਿੰਘ ਗਿੱਲ ਅਤੇ ਨੱਥੂ ਰਾਮ ਨੀਲ ਕੰਠ ਵਿਸੇਸ ਤੌਰ ਤੇ ਸਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਸ੍ਰੀ ਅਵਿਨਾਸ ਚੌਹਾਨ ਵਲੋਂ ਸਮਾਜ ਸੁਧਾਰ ਅਤੇ ਨਸਿਆਂ ਖਿਲਾਫ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਵਿਨਾਸ ਚੌਹਾਨ ਨਸਿਆਂ ਦਾ ਕਰਾਂਗੇ ਖਾਤਮਾ ਫਿਲਮ ਰਾਹੀਂ ਦਰਸਕਾਂ ਨੂੰ ਨਸਿਆਂ ਖਿਲਾਫ ਜਾਗਰਿਤ ਕਰਨ ਦੀ ਕੋਸਿਸ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨਸਿਆਂ ਤੋਂ ਇਲਾਵਾ, ਦਾਜ ਅਤੇ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਖਿਲਾਫ ਵੀ ਫਿਲਮਾਂ ਬਣਾਈਆਂ ਹਨ, ਜਿਨ੍ਹਾਂ ਨੂੰ ਦਰਸਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਕਮੇਡੀ ਕਲਾਕਾਰ ਦੇਵ ਜਟਾਣਾ ਨੇ ਵੀ ਦਰਸਕਾਂ ਦਾ ਮਨੋਰੰਜਨ ਕੀਤਾ।ਇਸ ਮੌਕੇ ਸਹਿਰ ਦੀਆਂ ਪ੍ਰਮੁੱਖ ਹਸਤੀਆਂ ਜੱਜ ਜਟਾਣਾ, ਪਰਮਜੀਤ ਕੌਰ ਭੱਟੀ, ਗੁਰਮੇਲ ਸਿੰਘ ਮੂਰਤੀਕਾਰ, ਲਖਵਿੰਦਰ ਵੜਿੰਗ, ਮੁਖਤਿਆਰ ਸਿੰਘ, ਅਨੁਰਾਗ ਚੌਹਾਨ, ਬਲਵਿੰਦਰ ਕੌਸਲ, ਸਾਹਿਲ ਆਹੂਜਾ, ਬਠਿੰਡਾ ਤੋਂ ਸੰਗੀਤ ਨਿਰਮਾਤਾ ਜਗਤਾਰ ਸਿੱਧੂ ਅਤੇ ਹੋਰ ਪਤਵੰਤੇ ਵੀ ਹਾਜਰ ਸਨ।