best platform for news and views

ਨਾੲਿਕਾਂ ਦੇ ਯਾਦਗਾਰੀ ਹਾਲ ਦਾ ਪਿਆ ਲੈਂਟਰ

Please Click here for Share This News

ਸੰਗਰੂਰ, 08 ਸਤਬੰਰ (ਮਹੇਸ਼ ਜਿੰਦਲ)- ਚਮਕ ਭਵਨ ਸੰਗਰੂਰ ਵਿਖੇ ਆਜ਼ਾਦੀ ਘੁਲਾਟੀਏ ਤੇ ਲੋਕ ਘੋਲਾਂ ਦੇ ਨਾਇਕ ਕਾਮਰੇਡ ਤਾਰਾ ਸਿੰਘ ਜਵਾਹਰ ਸਿੰਘ ਵਾਲਾ, ਕਾਮਰੇਡ ਕਾਲੀ ਚਰਨ ਕੌਸ਼ਿਕ ਤੇ ਕਾਮਰੇਡ ਬੰਤ ਸਿੰਘ ਦਾਨਗੜ੍ਹ ਯਾਦਗਾਰੀ ਹਾਲ ਦਾ ਲੈਂਟਰ ਪਾਇਆ। ਇਹ ਉਹ ਆਗੂ ਸਨ  ਜਿਨ੍ਹਾਂ  ਆਪਣੀ ਸਾਰੀ ਜ਼ਿੰਦਗੀ ਬਚਪਨ ਤੋਂ ਲੈ ਕੇ ਆਖਰੀ ਸਾਹਾਂ ਤੱਕ ਲੋਕਾਂ ਦੇ ਲੇਖੇ ਲਾ ਦਿੱਤੀ। ਇਸ ਮੌਕੇ ਸੂਬਾਈ ਆਗੂ ਕਾਮਰੇਡ ਦੇਵ ਰਾਜ ਵਰਮਾ,ਕਾਮਰੇਡ ਤਾਰਾ ਸਿੰਘ ਜਵਾਹਰਵਾਲਾ ਨੇ ਆਜ਼ਾਦੀ ਸੰਗਰਾਮ ਤੋਂ ਲੈ ਕੇ ਮੁਜਾਰਾ ਲਹਿਰ ਤੇ ਪਾਰਟੀ ਦੀ ਅਗਵਾਈ ਹੇਠ ਲੜੇ ਗਏ ਸਾਰੇ ਲੋਕ ਘੋਲਾਂ ਵਿੱਚ ਅਗਵਾਈ ਕੀਤੀ। ਕਾਮਰੇਡ  ਬੰਤ ਸਿੰਘ ਦਾਨਗੜ੍ਹ ਤਹਿਸੀਲ ਕਮੇਟੀ ਬਰਨਾਲਾ ਦੇ ਸਕੱਤਰ ਰਹੇ ਪੰਜਾਬ ਅੰਦਰ ਬੈਟਰਮੈਂਟ ਲੈਵੀ ਦੇ ਘੋਲ ਵਿੱਚ ਚੜ੍ਹ ਕੇ ਹਿੱਸਾ ਲਿਆ। ਕਾਮਰੇਡ ਬੰਤ ਸਿੰਘ ਦਾਨਗੜ੍ਹ ਦੇ ਭਤੀਜੇ ਨੂੰ ਅਤਿਵਾਦੀਆਂ ਨੇ ਸ਼ਹੀਦ ਕਰ ਦਿੱਤਾ ਪਰ ਉਨ੍ਹਾਂ ਹੋਰ ਦ੍ਰਿੜਤਾ ਨਾਲ ਪੰਜਾਬ ਅੰਦਰ ਅਮਨ ਬਹਾਲੀ ਤੱਕ ਜਾਰੀ ਰੱਖਿਆ। ਕਾਮਰੇਡ ਕਾਲੀ ਚਰਨ ਕੌਸ਼ਿਕ ਜਿਹੜੇ ਕਿ ਪੰਜਾਬ ਦੀ ਮੁਲਾਜ਼ਮ ਲਹਿਰ ਦੇ ਮੁਢਲੇ ਆਗੂ ਸਨ ਜਿਨ੍ਹਾਂ ਨੇ ਲੰਮਾ ਸਮਾਂ ਮੁਲਾਜ਼ਮ ਲਹਿਰ ਦੀ ਅਗਵਾਈ ਕੀਤੀ। ਸੇਵਾ ਮੁਕਤੀ ਤੋਂ ਬਾਅਦ ਵੀ ਸਾਥੀ ਨੇ ਪਾਰਟੀ ਵਜੋਂ ਅਪਣਾਈ ਜ਼ਿੰਦਗੀ ਲੋਕ ਸੰਘਰਸ ਦੇ ਲੇਖੇ ਲਾ ਦਿੱਤੀ। ਸੁਨਾਮ ਦਾ ਕੋਈ ਸੰਘਰਸ਼ ਅਜਿਹਾ ਨਹੀਂ ਸੀ ਜਿਸ ਦੀ ਅਗਵਾਈ ਸਾਥੀ ਕੌਸ਼ਿਕ ਨੇ ਨਾ ਕੀਤੀ ਹੋਵੇ। ਇਨ੍ਹਾਂ ਤਿੰਨਾਂ ਸਾਥੀਆਂ ਦੀ ਯਾਦ ਵਿੱਚ ਚਮਕ ਭਵਨ ਸੰਗਰੂਰ ਵਿਖੇ ਇੱਕ ਯਾਦਗਾਰੀ ਹਾਲ ਉਸਾਰਿਆ ਗਿਆ ਹੈ ਜਿਸ ਦਾ ਅੱਜ ਪਾਰਟੀ ਵਰਕਰਾਂ ਤੇ ਆਗੂਆਂ ਦੀ ਹਾਜ਼ਰੀ ਵਿੱਚ ਲੈਂਟਰ ਪਾਇਆ ਗਿਆ। ਇਹ ਹਾਲ ਜਲਦੀ ਹੀ ਮੁਕੰਮਲ ਕਰ ਕੇ  ਪਾਰਟੀ ਨੂੰ ਸੌਂਪ ਦਿੱਤਾ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਸਕੱਤਰ ਭੁਪ ਚੰਦ ਚੰਨੋਂ, ਸੀਟੂ ਦੇ ਸੂਬਾਈ ਆਗੂ ਕਾਮਰੇਡ ਦੇਵ ਰਾਜ ਵਰਮਾ, ਕਾਮਰੇਡ ਬੰਤ ਸਿੰਘ ਨਮੋਲ ਸੂਬਾ ਕਮੇਟੀ ਮੈਂਬਰ, ਭਰਪੂਰ ਸਿੰਘ ਦੁੱਗਾਂ, ਰਾਮ ਸਿੰਘ ਸੋਹੀਆਂ, ਜਰਨੈਲ ਸਿੰਘ ਜਨਾਲ, ਤਹਿਸੀਲ ਸਕੱਤਰ ਸਰਬਜੀਤ ਸਿੰਘ ਵੜੈਚ, ਅਜਮੇਰ ਸਿੰਘ, ਦਵਿੰਦਰ ਸਿੰਘ ਨੂਰਪੁਰਾ ਅਤੇ ਸੁਖਦੇਵ ਸਿੰਘ ਆਦਿ ਆਗੂ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *