best platform for news and views

ਯਸ਼ਪਾਲ ‘ਆਪ’ ਪਾਰਟੀ ਛੱਡ ਬੀ.ਜੇ.ਪੀ. ‘ਚ ਹੋਏ ਸ਼ਾਮਲ

Please Click here for Share This News

ਧੂਰੀ, 27 ਅਪ੍ਰੈਲ (ਮਹੇਸ਼ ਜਿੰਦਲ) ਭਾਜਪਾ ਦੇ ਜ਼ਿਲਾ੍ਹ ਪ੍ਰਧਾਨ ਵਿਕਰਮ ਸੈਣੀ ਅਤੇ ਮੰਡਲ ਪ੍ਰਧਾਨ ਭੂਪੇਸ਼ ਜਿੰਦਲ ਦੀ ਹਾਜ਼ਰੀ ਵਿੱਚ ਅੱਜ ਧੂਰੀ ਦੇ ਯਸ਼ਪਾਲ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਬੀ.ਜੇ.ਪੀ. ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਯਸ਼ਪਾਲ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ । ਉਹਨਾਂ ਕਿਹਾ ਕਿ ‘ਆਪ’ ਪਾਰਟੀ ਅਸਲ ਮੁੱਦਿਆਂ ਤੋਂ ਭਟਕ ਚੁੱਕੀ ਹੈ ਜਿਸ ਕਾਰਨ ਦਿਨ-ਬ-ਦਿਨ ਇਸ ਪਾਰਟੀ ਦੀ ਲੋਕਪ੍ਰਿਯਤਾ ਖਤਮ ਹੁੰਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਮੰਡਲ ਧੂਰੀ ਵੱਲੋਂ ਜੋ ਵੀ ਜੁੰਮੇਵਾਰੀ ਮੈਂਨੂੰ ਸੌਂਪੀ ਜਾਵੇਗੀ, ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਵਾਂਗਾ। ਇਸ ਮੌਕੇ ਜ਼ਿਲਾ੍ਹ ਜਨਰਲ ਸਕੱਤਰ ਅਰਵਿੰਦ ਮੋਦਗਿੱਲ ਅਤੇ ਜ਼ਿਲਾ੍ਹ ਮੀਤ ਪ੍ਰਧਾਨ ਬੁੱਧ ਰਾਮ ਵੀ ਮੌਜੂਦ ਸਨ।

Please Click here for Share This News

Leave a Reply

Your email address will not be published. Required fields are marked *