best platform for news and views

ਮੰਡੀ ਵਿਚ ਪਹੰੁਚੀਂ ਸਿੱਲੀ ਕਣਕ ਨੇ ਮੁਰਝਾਏ ਕਿਸਾਨਾਂ ਤੇ ਆੜ੍ਹਤੀਆਂ ਦੇ ਚਿਹਰੇ

Please Click here for Share This News

ਭਿੱਖੀਵਿੰਡ 19 ਅਪ੍ਰੈਲ ( ਹਰਜਿੰਦਰ ਸਿੰਘ ਗੋਲ੍ਹਣ )-ਮੌਸਮ ਦੀ ਖਰਾਬੀ ਹੋਣ ਕਰਕੇ ਹਾੜੀ ਦੀ ਫਸਲ
ਕਣਕ ਠੀਕ ਸਮੇਂ ਸਿਰ ਦਾਣਾ ਮੰਡੀਆਂ ਵਿਚ ਨਾ ਆਉਣ ਕਰਕੇ ਸਰਕਾਰ ਭਾਂਵੇ ਬੇਫਿਕਰ ਦਿਖਾਈ
ਦੇ ਰਹੀ ਹੈ, ਜਦੋਂ ਕਿ ਕਿਸਾਨ, ਆੜ੍ਹਤੀ, ਮਜਦੂਰ ਗੰਭੀਰ ਸੋਚਾਂ ਵਿਚ ਡੁੱਬੇ ਕੁਦਰਤ
ਅੱਗੇ ਬੇਵੱਸ ਦਿਖਾਈ ਦੇ ਰਹੇ ਹਨ। ਅੱਜ ਸਰਹੱਦੀ ਪਿੰਡ ਸੋਭਾ ਸਿੰਘ ਦੇ ਕਿਸਾਨ ਨੇ ਦਾਣਾ
ਮੰਡੀ ਭਿੱਖੀਵਿੰਡ ਵਿਖੇ ਕਣਕ ਲਿਆ ਕੇ ਭਾਂਵੇ ਪਹਿਲਾ ਸਥਾਨ ਤਾਂ ਹਾਸਲ ਕਰ ਲਿਆ ਅਤੇ
ਫਸਲ ਨੂੰ ਵੇਖ ਕੇ ਆੜ੍ਹਤੀ, ਮਜਦੂਰ ਉਸ ਸਮੇਂ ਖੁਸ਼ ਤਾਂ ਭਾਂਵੇ ਜਰੂਰ ਹੋਏ, ਪਰ ਜਦੋਂ
ਮੰਡੀ ਵਿਚ ਆਈ ਕਣਕ ਨੂੰ ਨੇੜਿਉ ਹੋ ਕੇ ਤੱਕਿਆ ਤਾਂ ਫਸਲ ਸਿੱਲੀ-ਸਿੱਲੀ ਦਿਖਾਈ ਦੇਣ
‘ਤੇ ਮੁੜ ਆੜ੍ਹਤੀਆਂ ਤੇ ਮਜਦੂਰਾਂ ਦੀ ਖੁਸ਼ੀ ਦੀ ਝਲਕ ਗਾਇਬ ਹੋ ਗਈ। ਆੜ੍ਹਤੀ ਪਹਿਲਵਾਨ
ਹਰਦੀਪ ਸਿੰਘ ਸੰਧੂ, ਸੁਰਿੰਦਰ ਕੁਮਾਰ, ਦੀਦਾਰ ਸਿੰਘ ਨਾਲ ਦਾਣਾ ਮੰਡੀ ਵਿਚ ਪਹੰੁਚੀਂ
ਕਣਕ ਸੰਬੰਧੀ ਪੁੱਛੇ ਜਾਣ ‘ਤੇ ਉਹਨਾਂ ਨੇ ਕਿਹਾ ਕਿ ਕਣਕ ਮੰਡੀਆਂ ਵਿਚ ਆਉਣ ਨਾਲ ਸਾਨੂੰ
ਖੁਸ਼ੀ ਮਹਿਸੂਸ ਹੋ ਰਹੀ ਹੈ, ਪਰ ਸਿੱਲੀ ਫਸਲ ਆਉਣ ਕਾਰਨ ਇਸ ਨੂੰ ਖ੍ਰੀਦਿਆ ਜਾਣਾ
ਮੁਸ਼ਕਿਲ ਲੱਗਦਾ ਹੈ। ਉਪਰੋਕਤ ਆੜ੍ਹਤੀਆਂ ਨੇ ਇਲਾਕੇ ਦੇ ਕਿਸਾਨਾਂ ਨੂੰ ਅਪੀਲ਼ ਕੀਤੀ ਕਿ
ਉਹ ਆਪਣੀ ਫਸਲ ਕਣਕ ਨੂੰ ਪੂਰੀ ਤਰ੍ਹਾਂ ਸੁਕਾ ਕੇ ਮੰਡੀਆਂ ਵਿਚ ਲਿਆਉਣ ਤਾਂ ਜੋ ਸਰਕਾਰ
ਦੀਆਂ ਖ੍ਰੀਦ ਏਜੰਸੀਆਂ ਸਮੇਂ ਸਿਰ ਫਸਲ ਨੂੰ ਖ੍ਰੀਦ ਕੇ ਆੜ੍ਹਤੀਆਂ ਤੇ ਕਿਸਾਨਾਂ ਦਾ
ਬੋਝ ਦੂਰ ਕਰ ਸਕਣ।


ਫੋਟੋ ਕੈਪਸ਼ਨ :- ਦਾਣਾ ਮੰਡੀ ਭਿੱਖੀਵਿੰਡ ਵਿਖੇ ਪਹੰੁਚੀਂ ਸਿੱਲੀ ਕਣਕ ਨੂੰ ਸੁਕਾਉਦੇ ਹੋਏ ਮਜਦੂਰ।

Please Click here for Share This News

Leave a Reply

Your email address will not be published. Required fields are marked *