best platform for news and views

ਮੰਡੀਆਂ ‘ਚ ਫਸਲ ਦੀ ਸਮੇਂ ਸਿਰ ਖ੍ਰੀਦ ਤੋਂ ਕਿਸਾਨ ਖੁਸ਼ : ਸਰਬਜੀਤ ਡਲੀਰੀ

Please Click here for Share This News

ਭਿੱਖੀਵਿੰਡ 2 ਮਈ (ਹਰਜਿੰਦਰ ਸਿੰਘ ਗੋਲ੍ਹਣ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ
ਸਿੰਘ ਦੀ ਸਰਕਾਰ ਵੱਲੋਂ ਜਨਤਾ ਨਾਲ ਕੀਤੇ ਗਏ ਵਾਅਦੇ ਮੁਤਾਬਕ ਕਾਂਗਰਸ ਸਰਕਾਰ ਵੱਲੋਂ
ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਦਾਣਾ ਮੰਡੀਆਂ ਵਿਚ ਕਿਸਾਨਾਂ ਦੀ
ਆਈ ਫਸਲ ਨੂੰ ਸਮੇਂ ਸਿਰ ਖ੍ਰੀਦ ਕੇ ਲਿਫਟਿੰਗ ਵੀ ਕੀਤੀ ਜਾ ਰਹੀ ਹੈ। ਇਹਨਾਂ ਸ਼ਬਦਾਂ ਦਾ
ਪ੍ਰਗਟਾਵਾ ਕਾਂਗਰਸ ਪਾਰਟੀ ਆਗੂਆਂ ਸਰਬਜੀਤ ਸਿੰਘ ਡਲੀਰੀ, ਬਲਾਕ ਸੰਮਤੀ ਮੈਂਬਰ
ਵਰਿੰਦਰਬੀਰ ਸਿੰੰਘ ਕਾਜੀਚੱਕ, ਸੁਖਬੀਰ ਸਿੰਘ ਉਧੋਕੇ ਨੇ ਸਾਂਝੇ ਤੌਰ ‘ਤੇ ਗੱਲਬਾਤ
ਕਰਦਿਆਂ ਕੀਤਾ ਤੇ ਆਖਿਆ ਕਿ ਅਗਲੇ ਦਿਨਾਂ ਦੌਰਾਨ ਹੋ ਰਹੀਆਂ ਲੋਕ ਸਭਾ ਚੌਣਾਂ ਵਿਚ
ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ
ਉਮੀਦਵਾਰ ਜਸਬੀਰ ਸਿੰਘ ਡਿੰਪਾ ਦੀ ਹਲਕਾ ਖੇਮਕਰਨ ਵਿਚੋਂ ਵੀ ਸ਼ਾਨਦਾਰ ਜਿੱਤ ਪ੍ਰਾਪਤ
ਹੋਵੇਗੀ। ਇਸ ਮੌਕੇ ਕਾਰਜ ਸਿੰਘ ਡਲੀਰੀ, ਬਲਵੀਰ ਸਿੰਘ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਕਾਂਗਰਸੀ ਆਗੂ ਸਰਬਜੀਤ ਸਿੰਘ ਡਲੀਰੀ, ਵਰਿੰਦਰਬੀਰ ਸਿੰੰਘ ਕਾਜੀਚੱਕ
ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *