best platform for news and views

ਮੰਗਾਂ ਸਬੰਧੀ ਤਹਿਸੀਲਦਾਰ ਨੂੰ ਮੰਗ ਪੱਤਰ

Please Click here for Share This News

ਭਿੱਖੀਵਿੰਡ, 19 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਨਾਇਬ ਤਹਿਸੀਲਦਾਰ ਭਿੱਖੀਵਿੰਡ ਜਸਬੀਰ ਸਿੰਘ ਵੱਲੋਂ ਸਬ ਤਹਿਸੀਲ ਭਿੱਖੀਵਿੰਡ ਅਧੀਨ ਆਉਦੇ ਵੱਖ-ਵੱਖ ਪਿੰਡਾਂ ਦੇ ਨੰਬਰਦਾਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਪ੍ਰਧਾਨ ਗੁਰਪਾਲ ਸਿੰਘ ਕਾਲੇ, ਹਰਪਾਲ ਸਿੰਘ ਸੁਰਸਿੰਘ, ਤਨੇਸਰ ਸਿੰਘ ਉਦੋਕੇ, ਗੁਰਮੇਜ ਸਿੰਘ ਚੱਕ ਬਾਂਹਬਾ, ਕ੍ਰਿਪਾਲ ਸਿੰਘ ਬਲ੍ਹੇਰ, ਨਿਰਮਲ ਸਿੰਘ ਪਹਿਲਵਾਨਕੇ, ਪਰਮਿੰਦਰ ਸਿੰਘ ਸਿੰਘਪੁਰਾ, ਬਗੀਚਾ ਸਿੰਘ ਬਾਸਰਕੇ, ਜਸਬੀਰ ਸਿੰਘ ਨਾਰਲਾ, ਜਿਉਣ ਸਿੰਘ ਅਮੀਸ਼ਾਹ, ਮੋਹਨ ਸਿੰਘ ਤੱਤਲੇ, ਨਰਿੰਦਰ ਸਿੰਘ ਬੈਂਕਾ, ਦਿਲਬਾਗ ਸਿੰਘ ਡੱਲ,
ਹਰਦੇਵ ਸਿੰਘ ਸੁਰਸਿੰਘ, ਕਸ਼ਮੀਰ ਸਿੰਘ ਬੈਂਕਾ,

ਤਹਿਸੀਲਦਾਰ ਨੂੰ ਮੰਗ ਪੱਤਰ ਦਿੰਦੇ ਨੰਬਰਦਾਰ ਯੂਨੀਅਨ ਪ੍ਰਧਾਨ ਗੁਰਪਾਲ ਸਿੰਘ ਕਾਲੇ ਆਦਿ

ਕੁਲਦੀਪ ਸਿੰਘ ਡੱਲ, ਦਿਲਬਾਗ ਸਿੰਘ ਭਿੱਖੀਵਿੰਡ, ਮਨਜੀਤ ਸਿੰਘ ਚੇਲਾ, ਗੁਰਬਚਨ ਸਿੰਘ ਪੂਹਲਾ, ਨਿਰਮਲ ਸਿੰਘ ਵਾਂ, ਨੰਬਰਦਾਰ ਅਮਰੀਕ ਸਿੰਘ ਭਿੱਖੀਵਿੰਡ ਆਦਿ ਵੱਡੀ ਗਿਣਤੀ ਵਿਚ ਨੰਬਰਦਾਰਾਂ ਹਾਜਰ ਸਨ। ਇਸ ਮੌਕੇ ਨਾਇਬ ਤਹਿਸੀਲਦਾਰ ਜਸਬੀਰ ਸਿੰਘ ਨੇ ਨੰਬਰਦਾਰਾਂ ਨੂੰ ਸਰਕਾਰਾਂ ਦੀਆਂ ਵਿਸ਼ੇਸ਼ ਹਦਾਇਤਾਂ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਨੰਬਰਦਾਰ ਆਪਣੇ ਪਿੰਡਾਂ ਵਿਚੋਂ ਚੌਕੀਦਾਰਾ ਮਾਮਲਾ ਇਕੱਠਾ ਕਰਕੇ ਸਰਕਾਰੀ ਖਜਾਨੇ ਵਿਚ ਜਮ੍ਹਾ ਕਰਵਾਉਣ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕੇ। ਇਸ ਮੌਕੇ ਨੰਬਰਦਾਰਾਂ ਵੱਲੋਂ ਨਾਇਬ ਤਹਿਸੀਲਦਾਰ ਜਸਬੀਰ ਸਿੰਘ ਨੂੰ ਦਿੱਤੇ ਗਏ ਮੰਗ ਪੱਤਰ ਵਿਚ ਨੰਬਰਦਾਰਾਂ ਦੇ ਬੈਠਣ ਲਈ ਕਮਰਾ ਦਿੱਤਾ ਜਾਵੇ, ਰਜਿਸਟਰੀਆਂ ਜਾਂ ਵਿਰਸਾਤ ਚੜਾਉਣ ਜਾਂ ਤਬਦੀਲ ਮਲਕੀਅਤ ਸਮੇਂ ਸਰਪੰਚ ਜਾਂ ਮੈਂਬਰ ਦੀ ਤਸਦੀਕ ਅਗਵਾਈ ਨਾ ਲਈ ਜਾਵੇ, ਨੰਬਰਦਾਰਾਂ ਨੂੰ ਡਾਲਸਾਵਾਂ ਬਣਾ ਕੇ ਦਿੱਤੀਆਂ, ਪਟਵਾਰੀ ਪਿੰਡਾਂ ਵਿਚ ਜਾ ਕੇ ਨੰਬਰਦਾਰਾਂ ਤੇ ਚੌਕੀਦਾਰਾਂ ਨਾਲ ਮਾਮਲਾ ਵਸੂਲ ਕਰਨ ਅਤੇ ਜੇਕਰ ਕੋਈ ਵਿਅਕਤੀ ਚੌਕੀਦਾਰਾ ਮਾਮਲਾ ਨਾ ਦੇਵੇ ਤਾਂ ਰਜਿਸਟਰੀਆਂ ਜਾਂ ਵਸੀਅਤ ਕਰਵਾਉਣ ਸਮੇਂ ਵਸੂਲ ਕੀਤਾ ਜਾਵੇ, ਨੰਬਰਦਾਰ ਦੀ ਮੌਤ ਤੋਂ ਬਾਅਦ ਉਸਦੇ ਲੜਕੇ ਨੂੰ ਨੰਬਰਦਾਰ ਬਣਾਇਆ ਜਾਵੇ।

 

Please Click here for Share This News

Leave a Reply

Your email address will not be published. Required fields are marked *