best platform for news and views

ਮੰਗਾਂ ਨੂੰ ਲੈ ਕੇ ਪੈਨਸ਼ਨਰਾਂ ਦਾ ਵਫ਼ਦ ਸਿਵਲ ਸਰਜਨ ਨੂੰ ਮਿਲਿਆ

Please Click here for Share This News

ਧੂਰੀ, 17 ਮਾਰਚ (ਮਹੇਸ਼) – ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਫ਼ਰੰਟ ਸੰਗਰੂਰ ਦੇ ਇਕ ਵਫ਼ਦ ਵੱਲੋਂ ਸਰਪ੍ਰਸਤ ਜਗਦੀਸ਼ ਸ਼ਰਮਾ ਦੀ ਅਗਵਾਈ ਹੇਠ ਸਿਵਲ ਸਰਜਨ ਸੰਗਰੂਰ ਡਾ.ਕਿਰਨਜੋਤ ਕੌਰ ਬਾਲੀ ਨੂੰ ਮਿਲ ਕੇ ਉਨ•ਾਂ ਅਤੇ ਹੋਰਨਾਂ ਨੂੰ ਸਿਵਲ ਹਸਪਤਾਲਾਂ ਅੰਦਰ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਾਇਆ ਗਿਆ। ਜਾਣਕਾਰੀ ਦਿੰਦਿਆਂ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਉਨ•ਾਂ ਵੱਲੋਂ ਦੱਸੀਆਂ ਮੁਸ਼ਕਲਾਂ ਸੁਣਨ ਉਪਰੰਤ ਸਿਵਲ ਸਰਜਨ ਸੰਗਰੂਰ ਨੇ ਜ਼ਿਲ•ਾ ਸੰਗਰੂਰ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਪੱਤਰ ਜਾਰੀ ਕੀਤਾ ਕਿ ਸਿਵਲ ਹਸਪਤਾਲਾਂ ਅੰਦਰ ਸੀਨੀਅਰ ਸਿਟੀਜ਼ਨ, ਅਪਾਹਜ ਵਿਅਕਤੀਆਂ ਅਤੇ ਛੋਟੇ ਬੱਚਿਆਂ ਵਾਲੀਆਂ ਮਹਿਲਾਵਾਂ ਲਈ ਓ.ਪੀ.ਡੀ ਪਰਚੀ ਬਣਾਉਣ ਅਤੇ ਡਾਕਟਰਾਂ ਦੀ ਓ.ਪੀ.ਡੀ ਦੀ ਵੱਖਰੀ ਲਾਈਨ ਬਣਾਈ ਜਾਵੇ ਅਤੇ ਓ.ਪੀ.ਡੀ ‘ਚ ਪਹਿਲ ਦੇ ਅਧਾਰ ‘ਤੇ ਚੈੱਕਅਪ ਯਕੀਨੀ ਬਣਾਇਆ ਜਾਵੇ, ਮਰੀਜ਼ਾਂ ਦੇ ਐਕਸ-ਰੇ ਸਰਕਾਰੀ ਹਸਪਤਾਲ ਅੰਦਰੋਂ ਹੀ ਕਰਾਏ ਜਾਣ ਅਤੇ ਲੋੜ ਪੈਣ ‘ਤੇ ਹੀ ਡਿਜੀਟਲ ਐਕਸ-ਰੇ ਕਰਾਇਆ ਜਾਵੇ ਅਤੇ ਬੇਲੋੜੇਦੇ ਟੈੱਸਟ ਨਾ ਕਰਾਏ ਜਾਣ, ਹਸਪਤਾਲਾਂ ਅੰਦਰ ਬਾਥਰੂਮਾਂ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ•ਾਂ ਦੱਸਿਆ ਕਿ ਸਿਵਲ ਸਰਜਨ ਸੰਗਰੂਰ ਨੇ ਸੀਨੀਅਰ ਸਿਟੀਜਨਾਂ ਨੂੰ ਸਿਹਤ ਸੰਸਥਾਵਾਂ ਅੰਦਰ ਪਾਰਕਿੰਗ ‘ਚ ਛੋਟ ਦੇਣ ਸਬੰਧੀ ਵਿਚਾਰ ਕਰਨ ਲਈ ਇਕ ਪੱਤਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਨੂੰ ਵੀ ਭੇਜਿਆ। ਉਨ•ਾਂ ਕਿਹਾ ਕਿ ਜਥੇਬੰਦੀ ਵੱਲੋਂ ਕੀਤੇ ਗਏ ਲੰਮੇ ਸੰਘਰਸ਼ ਉਪਰੰਤ ਹੀ ਇਹ ਪ੍ਰਾਪਤੀ ਹੋਈ ਹੈ।

 

Please Click here for Share This News

Leave a Reply

Your email address will not be published. Required fields are marked *