best platform for news and views

ਮ੍ਰਿਤਕ ਹੋਮ ਗਾਰਡਾਂ ਦੇ ਪਰਿਵਾਰਕ  ਨੂੰ ਸਨਮਾਨ

Please Click here for Share This News
ਸੰਗਰੂਰ, (ਬਲਵਿੰਦਰ ਸਿੰਘ ਸਰਾਂ ਕਮਾਲਪੁਰ ਕਾਲੇਕੀ )
ਪੰਜਾਬ ਹੋਮ ਗਾਰਡਜ਼ ਸੰਗਰੂਰ ਵਿੱਚ ਮ੍ਰਿਤਕ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੀਮਾ ਅਤੇ ਵੈਲਫ਼ੇਅਰ ਦੀ ਰਾਸ਼ੀ ਦਿੱਤੀ ਗਈ ਜਿਸ ਤਹਿਤ ਅੱਜ ਮ੍ਰਿਤਕ ਜਵਾਨ ਜੋਲੀ ਦਾਸ ਪਿੰਡ ਤੁੰਗਾਂ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਅਤੇ ਕਰਮਜੀਤ ਸਿੰਘ ਪਿੰਡ ਮਹਿਲ ਕਲਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਿੰਨ ਲੱਖ ਰੁਪਏ ਦਿੱਤੇ ਗਏ।
ਇਸੇ ਤਰ੍ਹਾਂ ਗੁਰਮੇਲ ਸਿੰਘ ਪਿੰਡ ਰਾਏਧਰਾਣਾ ਥਾਣਾ ਲਹਿਰਾ ਦੇ ਪਰਿਵਾਰਕ ਮੈਂਬਰਾਂ ਨੂੰ ਤਿੰਨ ਲੱਖ ਰੁਪਏ ਬੀਮੇ ਦਾ ਚੈੱਕ ਦਿੱਤਾ ਗਿਆ। ਰਾਮ ਸਿੰਘ ਫੁੱਲੂਵਾਲ ਡੋਡ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ, ਕੁਲਦੀਪ ਸਿੰਘ ਪਿੰਡ ਫ਼ਰਵਾਹੀ ਤਹਿਸੀਲ ਮਾਲੇਰਕੋਟਲਾ ਨੂੰ 55000-55000 ਹਜ਼ਾਰ ਰੁਪਏ ਦੇ ਵੈਲਫ਼ੇਅਰ ਦੀ ਰਾਸ਼ੀ ਦੇ ਚੈੱਕ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਵੱਲੋਂ ਦਿੱਤੇ ਗਏ।
ਇਸ ਮੌਕੇ ਸ੍ਰੀ ਧਾਲੀਵਾਲ ਨੇ ਦੱਸਿਆ ਕਿ ਡੀਜੀਪੀ ਬੀਕੇ ਬਾਵਾ ਜੀ ਦੇ ਯਤਨਾਂ ਸਦਕਾ ਹੀ ਮ੍ਰਿਤਕ ਜਵਾਨਾਂ ਦੇ ਪਰਿਵਾਰਾਂ ਨੂੰ ਜਲਦ ਤੋਂ ਜਲਦ ਸਹਾਇਤਾ ਰਾਸ਼ੀ ਦੇ ਨਾਲ ਨਾਲ ਨੌਕਰੀ ਦੇਣ ਲਈ ਵੀ ਕਾਰਵਾਈ ਮੁਕੰਮਲ ਕਰਵਾਈ ਜਾ ਰਹੀ ਹੈ।
ਇਸ ਮੌਕੇ ਹਰਮੀਤ ਸਿੰਘ ਹੁੰਦਲ ਐਸਪੀਡੀ ਸੰਗਰੂਰ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
Please Click here for Share This News

Leave a Reply

Your email address will not be published. Required fields are marked *