best platform for news and views

ਮ੍ਰਿਤਕ ਗੁਰਲਵਜੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹਰ ਅੱਖ ਹੋਈ ਨਮ

Please Click here for Share This News

ਭਿੱਖੀਵਿੰਡ 5 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਰੋਜੀ-ਰੋਟੀ ਕਮਾਉਣ ਲਈ ਅੱਠ ਮਹੀਨੇ
ਪਹਿਲਾਂ ਮਨ ‘ਚ ਅਨੇਕਾਂ ਸੁਪਨੇ ਸੰਜੋਗ ਕੇ ਵਿਦੇਸ਼ ਲਿਬਨਾਨ ਗਏ ਵਿਧਾਨ ਸਭਾ ਹਲਕਾ
ਖੇਮਕਰਨ ਦੇ ਪਿੰਡ ਬਲ਼੍ਹੇਰ ਦੇ ਕਿਸਾਨ ਹਰਦੇਵ ਸਿੰਘ ਦੇ ਨੌਜਵਾਨ ਪੁੱਤਰ ਗੁਰਲਵਜੀਤ
ਸਿੰੰਘ (19) ਦਾ ਦੋ ਹਫਤੇ ਪਹਿਲਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਤੋਂ ਬਾਅਦ
ਆਪਣੇ ਪੁੱਤਰ ਦੀ ਲਾਸ਼ ਨੂੰ ਵਾਪਸ ਭਾਰਤ ਲਿਆਉਣ ਲਈ ਜਦੋ-ਜਹਿਦ ਕਰ ਰਹੇ ਦੁਖੀ ਮਾਪਿਆਂ
ਨੂੰ ਅੱਜ ਆਖਰ ਆਪਣੇ ਪੁੱਤਰ ਗੁਰਲਵਜੀਤ ਸਿੰਘ ਦੇ ਆਖਰੀ ਦਰਸ਼ਨ ਨਸੀਬ ਹੋ ਗਏ। ਪੁੱਤਰ
ਗੁਰਲਵਜੀਤ ਸਿੰਘ ਦੀ ਲਾਸ਼ ‘ਤੇ ਵਿਰਲਾਪ ਕਰ ਰਹੇ ਭੈਣ ਕਿਰਨਦੀਪ ਕੌਰ ਦਾ ਰੋ-ਰੋ ਕੇ
ਬੁਰਾ ਹਾਲ ਸੀ ਤੇ ਆਪਣੇ ਭਰਾ ਨੂੰ ਵਾਪਸ ਆਉਣ ਲਈ ਤਰਲੇ ਕੱਢ ਰਹੀ ਸੀ, ਉਥੇ ਮਾਂ
ਗੁਰਮੀਤ ਕੌਰ ਆਪਣੇ ਪੁੱਤਰ ਦੇ ਵਿਛੋੜੇ ਨੂੰ ਲੈ ਕੇ ਵਾਰ-ਵਾਰ ਬੇਹੋਸ਼ ਹੰੁਦੀ ਰਹੀ ਅਤੇ
ਹੋਸ਼ ਆਉਣ ‘ਤੇ ਇਹ ਕਹਿੰਦੀ ਰਹੀ ਕਿ ਜੇਕਰ ਮੇਰੇ ਲਵ ਨੇ ਜਿੰਦਾਂ ਵਾਪਸ ਨਹੀ ਸੀ ਆਉਣਾ
ਤਾਂ ਮੈਂ ਵਿਦੇਸ਼ ਭੇਜਣ ਦੀ ਬਜਾਏ ਆਪਣੇ ਪੁੱਤਰ ਨੂੰ ਘਰ ਵਿਚੋਂ ਬਾਹਰ ਨਾ ਜਾਣ ਦਿੰਦੀ।
ਪਿੰਡ ਬਲ੍ਹੇਰ ਦੇ ਸ਼ਮਸ਼ਾਨਘਾਟ ਵਿਖੇ ਗੁਰਲਵਜੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪਿਤਾ
ਹਰਦੇਵ ਸਿੰਘ, ਮਾਂ ਗੁਰਮੀਤ ਕੌਰ, ਭੈਣ ਕਿਰਨਦੀਪ ਕੌਰ, ਛੋਟੇ ਭਰਾ ਜਸਕਰਨ ਸਿੰਘ ਤੇ
ਗੁਰਬੀਰ ਸਿੰਘ ਭੁਬਾਂ ਮਾਰ-ਮਾਰ ਕੇ ਰੋ ਰਹੇ ਸਨ, ਉਥੇ ਪਿੰਡ ਵਾਸੀਆਂ, ਇਲਾਕੇ ਦੇ
ਲੋਕਾਂ, ਰਿਸ਼ਤੇਦਾਰਾਂ ਦੀਆਂ ਅੱਖਾਂ ‘ਚ ਆਪ-ਮੁਹਾਰੇ ਹੰਝੂ ਵਹਿੰਦੇ ਦਿਖਾਈ ਦਿੱਤੇ।
ਮ੍ਰਿਤਕ ਗੁਰਲਵਜੀਤ ਸਿੰਘ ਦੀ ਲਾਸ਼ ਨੂੰ ਵਾਪਸ ਭਾਰਤ ਲਿਆਉਣ ਲਈ ਮਾਮਲੇ ਨੂੰ ਗੰਭੀਰਤਾ
ਨਾਲ ਪ੍ਰਕਾਸ਼ਿਤ ਕੀਤਾ ਗਿਆ, ਜਿਸ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰ੍ਰਤਾਪ
ਸਿੰਘ ਕੈਰੋਂ, ਹੈਲਪਿੰਗ ਹੈਪਲੈਸ ਸੰਸਥਾ ਦੇ ਸੰਚਾਲਕ ਅਮਨਜੋਤ ਕੌਰ ਰਾਮੂਵਾਲੀਆ, ਲੋਕ
ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ਼, ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ
ਪੰਜਾਬ ਏਕਤਾ ਪਾਰਟੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ, ਜਿਲ੍ਹਾ ਪ੍ਰਧਾਨ ਸੁਖਬੀਰ
ਸਿੰਘ ਵਲਟੋਹਾ, ਲੋਕ ਇਨਸਾਫ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ
ਵੱਲੋਂ ਵੀ ਆਪਣੇ-ਆਪਣੇ ਪੱਧਰ ‘ਤੇ ਯਤਨ ਕਰਕੇ ਵਿਦੇਸ਼ ਮੰਤਰਾਲੇ, ਲਿਬਨਾਨ ਸਥਿਤ ਭਾਰਤੀ
ਦੂਤਾਵਾਸ ਨੂੰ ਮਾਮਲੇ ਤੋਂ ਜਾਣੂ ਕਰਵਾਇਆ ਗਿਆ। ਲੰਬੀ ਕਾਗਜੀ ਕਾਰਵਾਈ ਮੁਕੰਮਲ ਹੋਣ
ਤੋਂ ਬਾਅਦ ਬੀਤੀ ਰਾਤ ਹਵਾਈ ਜਹਾਜ ਰਾਂਹੀ ਗੁਰਲਵਜੀਤ ਸਿੰਘ ਦੀ ਲਾਸ਼ ਨਵੀਂ ਦਿੱਲੀ
ਪਹੰੁਚੀਂ, ਜਿਸ ਨੂੰ ਅੱਜ ਐਬੂਲੈਂਸ ਰਾਂਹੀ ਪਿੰਡ ਬਲ੍ਹੇਰ ਸਥਿਤ ਮ੍ਰਿਤਕ ਦੇ ਘਰ
ਲਿਆਂਦਾ ਗਿਆ।
ਮ੍ਰਿਤਕ ਗੁਰਲਵਜੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪਹੰੁਚੇਂ ਸਾਬਕਾ ਕੈਬਨਿਟ ਮੰਤਰੀ
ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਸਕੱਤਰ ਗੁਰਮੁਖ ਸਿੰਘ ਘੁੱਲਾ, ਸਰਪੰਚ ਕਰਤਾਰ
ਸਿੰਘ ਬਲ੍ਹੇਰ, ਪੰਚ ਬੋਹੜ ਸਿੰਘ, ਡੀ.ਐਸ.ਪੀ ਸੁਲੱਖਣ ਸਿੰਘ ਮਾਨ, ਮਾਮਾ ਰਾਜਵਿੰਦਰ
ਸਿੰਘ, ਸਾਬਕਾ ਸਰਪੰਚ ਗੁਰਦੇਵ ਸਿੰਘ, ਪ੍ਰਧਾਨ ਸਰਬਜੀਤ ਸਿੰਘ, ਆੜ੍ਹਤੀ ਰਣਜੀਤ ਸਿੰਘ,
ਸਾਬਕਾ ਸਰਪੰਚ ਹਰਜੀਤ ਸਿੰਘ ਬੱਬੀ, ਕਾਨੂੰਨਗੋ ਸੁਰਿੰਦਰ ਸਿੰਘ, ਪਟਵਾਰੀ ਰਣਜੋਧ ਸਿੰਘ,
ਸਰਪੰਚ ਸ਼ੇਰਾ ਬਲ੍ਹੇਰ, ਸਰਪੰਚ ਦਰਸ਼ਨ ਸਿੰਘ, ਰਣਜੀਤ ਸਿੰਘ ਢਿਲੋਂ, ਦਯਾ ਸਿੰਘ, ਹੈਪੀ
ਬਲ੍ਹੇਰ, ਜੀੳਜੀ ਨਿਸ਼ਾਨ ਸਿੰਘ, ਪੰਚ ਸੁਰਿੰਦਰ ਸਿੰਘ, ਗੁਲਸ਼ਨ ਕੁਮਾਰ ਅਲਗੋਂ, ਮੁਨੀਮ
ਰਣਜੀਤ ਸਿੰਘ ਆਦਿ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਸਰਕਾਰ ਪਾਸੋਂ
ਦੁਖੀ ਪਰਿਵਾਰ ਨੂੰ ਮੁਆਵਜਾ ਦੇਣ ਦੀ ਮੰਗ ਵੀ ਕੀਤੀ।
ਅੰਤਿਮ ਸੰਸਕਾਰ ਤੋਂ ਬਾਅਦ ਮ੍ਰਿਤਕ ਦੇ ਪਿਤਾ ਹਰਦੇਵ ਸਿੰਘ ਨੇ ਆਦੇਸ਼ ਪ੍ਰਤਾਪ ਸਿੰਘ
ਕੈਰੋਂ, ਗੁਰਮੁੱਖ ਸਿੰਘ ਘੁੱਲਾ, ਅਮਨਜੋਤ ਕੌਰ ਰਾਮੂਵਾਲੀਆ, ਸਿਮਰਜੀਤ ਸਿੰਘ ਬੈਂਸ,
ਸਰਪੰਚ ਕਰਤਾਰ ਸਿੰਘ ਬਲ੍ਹੇਰ, ਰੰਗਲਾ ਪੰਜਾਬ ਫਰੈਂਡਜ ਕਲੱਬ ਭਿੱਖੀਵਿੰਡ ਦਾ ਧੰਨਵਾਦ
ਕਰਦਿਆਂ ਕਿਹਾ ਕਿ ਇਹਨਾਂ ਦੇ ਯਤਨਾਂ ਸਦਕਾ ਹੀ ਅੱਜ ਸਾਡੇ ਪਰਿਵਾਰ ਨੂੰ ਆਪਣੇ ਮ੍ਰਿਤਕ
ਪੁੱਤਰ ਦੇ ਅੰਤਿਮ ਦਰਸ਼ਨ ਨਸੀਬ ਹੋਏ ਅਤੇ ਅਸੀਂ ਪੁੱਤਰ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ
ਸਕਾਂਗੇ।


ਫੋਟੋ ਕੈਪਸ਼ਨ :- ਮ੍ਰਿਤਕ ਭਰਾ ਗੁਰਲਵਜੀਤ ਸਿੰਘ ਦੀ ਲਾਸ਼ ‘ਤੇ ਵਿਰਲਾਪ ਕਰਦੀ ਭੈਣ
ਕਿਰਨਦੀਪ ਕੌਰ।

Please Click here for Share This News

Leave a Reply

Your email address will not be published. Required fields are marked *