best platform for news and views

ਮ੍ਰਿਤਕ ਕਿਸਾਨ ਦੀ ਪਤਨੀ 50000 ਦੀ ਮਾਲੀ ਸਹਾੲਿਤਾ

Please Click here for Share This News

ਭਿੱਖੀਵਿੰਡ 16 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕਰਜੇ ਤੋਂ ਦੁਖੀ ਹੋ ਕੇ ਖੁਦਕਸ਼ੀ
ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ
ਸ਼ੁਰੂ ਕੀਤੀ ਗਈ ਮੁਹਿੰਮ “ਪੀੜਤ ਕਿਸਾਨ ਖੇਤ ਮਜਦੂਰ ਬਚਾਉ” ਤਹਿਤ ਐਨ.ਆਰ.ਆਈ ਭਰਾਵਾਂ
ਵੱਲੋਂ ਭੇਜੀ ਗਈ ਰਾਸ਼ੀ ਜਲੰਧਰ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ
ਵਿਧਾਨ ਸਭਾ ਵਿਚ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪੀੜਤ ਕਿਸਾਨਾਂ ਦੇ
ਪਰਿਵਾਰਾਂ ਨੂੰ ਵੰਡੀ ਗਈ।
ਪਿਛਲੇ ਦਿਨੀ ਕਰਜੇ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਵਾਲੇ ਵਿਧਾਨ ਸਭਾ ਹਲਕਾ ਖੇਮਕਰਨ
ਅਧੀਨ ਆਉਦੇ ਪਿੰਡ ਮਾਛੀਕੇ ਦੇ ਕਿਸਾਨ ਜਗੀਰ ਸਿੰਘ, ਦੀ ਪਤਨੀ ਦਲਬੀਰ ਕੌਰ ਤੇ ਭਰਾ
ਗੁਰਨਾਮ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਵਲਟੋਹਾ, ਕਰਮਜੀਤ
ਸਿੰਘ ਦਿਉਲ, ਬਲਜੀਤ ਸਿੰਘ ਖਹਿਰਾ, ਦਲਬੀਰ ਸਿੰਘ ਰੂਪ, ਗੁਰਦੇਵ ਸਿੰਘ ਲਾਖਣਾ ਦੀ
ਹਾਜਰੀ ਵਿਚ ਸੁਖਪਾਲ ਸਿੰਘ ਖਹਿਰਾ ਵੱਲੋਂ 50000 ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ।
ਆਪ ਆਗੂ ਸੁਖਬੀਰ ਸਿੰਘ ਵਲਟੋਹਾ ਨੇ “ਪੰਜਾਬੀ ਜਾਗਰਣ” ਨਾਲ ਗੱਲਬਾਤ ਕਰਦਿਆਂ ਕਿਹਾ ਕਿ
ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਜਿਥੇ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ, ਉਥੇ
ਬੇਰੋਜਗਾਰ ਨੌਜਵਾਨ ਰੋਜਗਾਰ ਦੀ ਖਾਤਰ ਦਰ-ਦਰ ਠੌਕਰਾਂ ਖਾ ਰਹੇ ਹਨ, ਜੋ ਚਿੰਤਾਂ ਦਾ
ਵਿਸ਼ਾ ਹੈ, ਪਰ ਰਾਜਸੱਤਾ ‘ਤੇ ਬਿਰਾਜਮਾਨ ਲੀਡਰ ਅੱਖਾਂ ਬੰਦ ਕਰਕੇ ਬੈਠੇ ਹੋਏ ਹਨ।
ਉਹਨਾਂ ਨੇ ਆਖਿਆ ਕਿ ਖੁਦਕਸ਼ੀ ਕਰਨ ਵਾਲੇ ਕਰਜਾਈ ਕਿਸਾਨਾਂ ਦੇ ਪਰਿਵਾਰਾਂ ਦੀ ਬਾਂਹ ਫੜਣ
ਲਈ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਐਨ.ਆਰ.ਆਈ
ਭਰਾਵਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤੇ ਜਾਣ ‘ਤੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਦੀ
ਮਦਦ ਹੋ ਰਹੀ ਹੈ।

Please Click here for Share This News

Leave a Reply

Your email address will not be published. Required fields are marked *