ਅੱਜ ਨੇਚਰ ਪਾਰਕ ਮੋਗਾ ਵਿਖੇ ਰਵਿੰਦਰ ਸਿੰਘ ਘੁੰਮਣ ਮੋਗਾ ਦੀ ਅਗਵਾਈ ਵਿੱਚ ਮ੍ਰਿਤਕ ਆਸ਼ਰਿਤ ਸੰਘਰਸ ਕਮੇਟੀ ਪੀ.ਐਸ.ਪੀ.ਸੀ.ਐਲ (ਪੰਜਾਬ) ਦੀ ਮੀਟਿੰਗ ਹੋਈ,ਜਿਸ ਵਿੱਚ ਤਰਸ ਦੇ ਆਧਾਰ ਤੇ ਬਣੀ ਪਾਲਿਸੀ ਨੂੰ ਤੁਰੰਤ ਲਾਗੂ ਕਰਨ ਦਾ ਮਤਾ ਪਾਇਆ ਗਿਆ।
ਰਵਿੰਦਰ ਸਿੰਘ ਘੁੰਮਣ ਨੇਂ ਦੱਸਿਆ ਕਿ 2/2/2021
ਨੂੰ ਆਸ਼ਰਿਤ ਸੰਘਰਸ ਕਮੇਟੀ ਪੀ.ਐਸ.ਪੀ.ਸੀ.ਐਲ ਪਟਿਆਲਾ ਦੇ ਕਨਵੀਨਰ ਚਰਨਜੀਤ ਸਿੰਘ ਦਿਓਣ ਅਤੇ ਸੂਬਾ ਪਰਧਾਨ ਕੁਲਵਿੰਦਰ ਸਿੰਘ ਮਾਨ ਰਾਮਪੁਰਾ ਫੂਲ ਵੱਲੋ ਬਿਜਲੀ ਬੋਰਡ ਹੈੱਡ ਆਫਿਸ ਪਟਿਆਲਾ ਅੱਗੇ ਆਪਣੀਆਂ ਤਰਸ ਦੇ ਆਧਾਰ ਤੇ ਮਿਲਣ ਵਾਲੀਆਂ ਨੌਕਰੀਆਂ ਲਈ ਨਵੀ ਪਾਲਿਸੀ ਜਾਰੀ ਕਰਵਾਉਣ ਅਤੇ ਜਲਦੀ ਤੋ ਜਲਦੀ ਨੋਟੀਫਿਕੇਸਨ ਜਾਰੀ ਕਰਕੇ ਮਿਤੀ 16-04-2010 ਤੋ ਪਹਿਲਾਂ ਵਾਲੇ ਮ੍ਰਿਤਕਾਂ ਦੇ ਆਸ਼ਿਰਤਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇਣ ਦੀ ਮੰਗ ਕੀਤੀ ਗਈ।ਸਾਰੇ ਪੰਜਾਬ ਵਿੱਚ ਘੱਟੋ ਘੱਟ ਇੱਕ ਹਜਾਰ ਦੇ ਕਰੀਬ ਮ੍ਰਿਤਕਾਂ ਦੇ ਆਸ਼ਰਿਤਾਂ ਨੇ ਧਰਨਾ ਲਗਾਇਆ ਅਤੇ ਪ੍ਰਸਾਸਨ ਨੇ ਵਿੱਚ ਪੈ ਕੇ ਬਿਜਲੀ ਮੈਨੇਜਮੈਂਟ ਨਾਲ ਮੀਟਿੰਗ ਕਰਵਾਈ ਅਤੇ ਪ੍ਰਸਾਸਨ ਦੀ ਮੌਜੂਦਗੀ ਵਿੱਚ ਬਿਜਲੀ ਮੈਨੇਜਮੈਂਟ ਨੇ ਬਣਾਈ ਗਈ ਉੱਚ ਪੱਧਰੀ ਕਮੇਟੀ ਨੇਂ ਮਿਤੀ 03 ਮਾਰਚ 2021 ਨੂੰ ਮੀਟਿੰਗ ਕਰਕੇ ਆਸ਼ਰਿਤਾਂ ਦੀਆਂ ਮੰਗਾਂ ਜਲਦ ਤੋ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।ਨਾਲ ਹੀ ਸਾਰੇ ਆਸ਼ਰਿਤਾਂ ਦਾ ਰਿਕਾਰਡ ਦਰੁਸਤ ਕਰਕੇ ਦੁਬਾਰਾ ਤੋ ਨਵੀ ਫਾਈਲਿੰਗ ਲਈ ਸਹਿਮਤੀ ਜਤਾਈ ਗਈ ਹੈ।
ਸੰਘਰਸ਼ ਕਮੇਟੀ ਦੇ ਮੁੱਖ ਸਲਾਹਕਾਰ ਰਵਿੰਦਰ ਸਿੰਘ ਘੁੰਮਣ ਨੇਂ ਦੱਸਿਆ ਕਿ 15 ਦਿਨਾਂ ਤੱਕ ਸੰਘਰਸ਼ ਕਮੇਟੀ ਨੂੰ ਨੋਟੀਫਿਕੇਸਨ ਜਾਰੀ ਕਰਕੇ ਨਿਯੁਕਤੀ ਪੱਤਰ ਦਿੱਤੇ ਜਾਣ ਨਹੀ ਤਾਂ ਸੰਘਰਸ਼ ਕਮੇਟੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।ਇਸ ਸਮੇਂ ਸੂਬਾ ਕਨਵੀਨਰ ਚਰਨਜੀਤ ਦਿਓਣ,ਗੁਰਪਰੀਤ ਖੰਨਾਂ,ਲਖਵਿੰਦਰ ਖਹਿਰਾ,ਹਰਦੀਪ ਗੋਨੇਂਆਣਾ,ਬਲਜੀਤ ਗਿੱਲ,ਲਖਵਿੰਦਰ ਹੁਸ਼ਿਆਰਪੁਰ,ਕਰਠਦੀਪ ਧਵਨ,ਕਾਲੀ ਚੁਚਰਾ,ਪਰਿੰਸ ਵਾਲੀਆ,ਨਾਰਾਇਣਦੱਤ,ਸੋਨੀ ਮਾਨ,ਅਜੇ ਕੁਮਾਰ,ਵਿਜੇ ਕੁਮਾਰ,ਦੀਪਕ ਹੰਸ,ਨਰਿੰਦਰ ਸਰਪੰਚ,ਸੋਨੂੰ ਕੱਕੜ,ਸੁਖਦਰਸਨ,ਜਗਦੇਵਚੰਦ,ਰਿੱਚੀ ਮੋਗਾ ਆਦਿ ਹਾਜਰ ਸਨ।