ਡਾ. ਹਰਜਿੰਦਰ ਵਾਲੀਆ
ਕਿਸੇ ਵੀ ਲੋਕਤੰਤਰ ਦਾ ਸਭ ਤੋਂ ਵੱਡਾ ਉਤਸੱਵ ਹੁੰਦਾ ਹੈ ਪੰਜ ਵਰਿਆਂ ਆਅਦ ਚੋਣਾ ਦਾ ਹੋਣਾ। ਇਯ ਵਾਰ ਇਹ ਉਤਸਵ 4 ਫਰਵਰੀ 2017 ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਤੁਸੀਂ ਨਾ ਸਿਰਫ 117 ਲੀਡਰਾਂ ਦੀ ਕਿਸਮਤ ਦਾ ਫੈਸਲਾ ਕਰਨਾ ਹੈ ਬਲਕਿ ਅਗਲੇ ਪੰਜ ਵਰਿਆਂ ਲਈ ਆਪਣੀ ਕਿਸਮਤ ਦਾ ਫੈਸਲਾ ਵੀ ਕਰਨਾ ਹੈ। ਸੱਚ ਤਾਂ ਇਹੀ ਹੈ ਕਿ ਕਿਸੇ ਲੋਕਤੰਤਰ ਵਿਚ ਲੋਕ ਹੀ ਆਪਣੀ ਹੋਣੀ ਲਈ ਜਿਮੇਵਾਰ ਹੁੰਦੇ ਹਨ। ਸੋ ਵੋਟਰਾਂ ਨੂੰ ਇਕ ਵਾਰ ਫਿਰ ਮੌਕੇ ਮਿਲਿਆ ਹੈ ਕਿ ਉਹ ਚੰਗੇ, ਪੜ੍ਹੇ ਲਿਖੇ, ਇਮਾਨਦਾਰ, ਮਿਹਨਤੀ ਅਤੇ ਦੂਰ ਦ੍ਰਿਸਟੀ ਵਾਲੇ ਪ੍ਰਤੀਨਿਧੀ ਚੁਣ ਕੇ ਵਿਧਾਨ ਸਭਾ ਵਿਚ ਭੇਜਣ। ਵੋਟਰਾਂ ਨੂੰ ਅਪੀਲ ਹੈ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਹੇਠ ਲਿਖੇ ਕੁੱਝ ਨੁਕਤੇ ਜਰੂਰ ਮਨ ਵਿਚ ਰੱਖਣ :
1. ਤੁਹਾਡੇ ਮਨ ਪਸੰਦ ਉਮੀਦਵਾਰ ਦਾ ਪਿਛੋਕੜ ਕੀ ਹੈ?
2. ਸਿਆਸਤ ਵਿਚ ਆਉਣ ਤੋਂ ਪਹਿਲਾਂ ਉਹ ਕੀ ਕਰਦਾ ਸੀ?
3. ਕੀ ਉਸਦਾ ਪਿਤਾ, ਭਰਾ, ਸਹੁਰਾ, ਸੱਸ ਜਾਂ ਕੋਈ ਪਰਿਵਾਰਕ ਮੈਂਬਰ ਸਿਆਸਤ ਵਿਚ ਸਰਗਰਮ ਸੀ?
4. ਕੀ ਉਸਨੇ ਕਦੇ ਦਲ ਬਦਲੀ ਕੀਤੀ ਹੈ?
5. ਤੁਹਾਡੇ ਉਮੀਦਵਾਰ ਦੀ ਪੜ੍ਹਾਈ ਲਿਖਾਈ ਦੀ ਯੋਗਤਾ ਕਿੰਨੀ ਕੁ ਹੈ?
6. ਕੀ ਉਸ ਉਪਰ ਮੁਜਰਮਾਨਾ ਕੇਸ ਤਾਂ ਨਹੀਂ ਚੱਲਦਾ ਹੈ?
7. ਕਦੇ ਰਿਸਵਤਖੋਰੀ ਦਾ ਇਲਜਾਮ ਲਗਿਆ ਹੈ?
8. ਕੀ ਉਹ ਕਦੇ ਧੋਖਾਧੜੀ ਦੇ ਕੇਸ ਵਿਚ ਸਾਮਲ ਹੋਇਆ ਹੈ?
9. ਸਿਆਸਤ ਵਿਚ ਆਉਣ ਤੋਂ ਪਹਿਲਾਂ ਤੁਹਾਡੇ ਉਮੀਦਵਾਰ ਕੋਲ ਕਿੰਨੀ ਜਾਇਦਾਦ ਸੀ ਅਤੇ ਅੱਜ ਉਸ ਕੋਲ ਕਿੰਨੀ ਜਾਇਦਾਦ ਅਤੇ ਪੈਸਾ ਹੈ। ਇਹ ਪੈਸਾ ਕਿਵੇਂ ਬਣਾਇਆ?
10. ਕੀ ਤੁਹਾਡਾ ਉਮੀਦਵਾਰ ਧਰਮ, ਜਾਤ ਜਾਂ ਧੜੇ ਦੇ ਨਾਮ ਤੇ ਵੋਟ ਮੰਗ ਰਿਹਾ ਹੈ?
ਪਿਆਰੇ ਵੋਟਰੋ ਅਜਿਹੇ ਉਮੀਦਵਾਰਾਂ ਜਿਨ੍ਹਾਂ ਉਪਰ ਇਲਜਾਮਾਂ ਵਿਚੋਂ ਕੋਈ ਵੀ ਇਲਜਾਮ ਲਗਦਾ ਹੈ, ਨੂੰ ਨਾਕਾਰਨਾ ਤੁਹਾਡਾ ਫਰਜ ਬਣਦਾ ਹੈ। ਅਕਸਰ ਇਹ ਵੀ ਸੁਣਨ ਨੂੰ ਮਿਲ ਜਾਂਦਾ ਹੈ ਕਿ ਕੀ ਕਰੀਏ ਇਸ ਹਮਾਮ ਵਿਚ ਸਾਰੇ ਨੰਗੇ ਹਨ। ਸਾਰੇ ਇਕੋ ਜਿਹੇ ਹਨ, ਕਿਸਨੂੰ ਵੋਟ ਪਾਈਏ। ਜੇ ਤੁਹਾਡੇ ਹਲਕੇ ਵਿਚ ਸਾਰੇ ਹੀ ਸੱਕੀ ਉਮੀਦਵਾਰ ਖੜ੍ਹੇ ਹਨ ਤਾਂ ਤੁਸੀਂ ‘ਨੋਟਾ’ (ਨਾਨ ਆਫ ਦੀ ਅਬੱਵ) ਦਾ ਬਟਨ ਦਬਾ ਸਕਦੇ ਹੋ। ਕੁੱਝ ਵੀ ਕਰੋ ਪਰ ਇਸ ਵਾਰ ਸਹੀ ਬੰਦੇ ਚੁਣ ਕੇ ਭੇਜੋ
Dr Harjinder Walia
+91-98723-14380
Patiala (Punjab) INDIA