( ਮੋਹ ਦੇ ਦੀਵੇ ਜਗਾਈਏ )
ਆਉ ਸਾਰੇ ਮਿਲ ਕੇ !
ਮੋਹ ਦੇ ਦੀਵੇ ਜਗਾਈਏ !!
ਈਰਖਾ ਨਫ਼ਰਤ ਸਾੜਾ !
ਨੂੰ ਅਗਨੀ ਵਿੱਚ ਬਾਲ ਕੇ !
ਵਿੱਚ ਤੇਲ ਮੁੱਹਬਤ ਤੇ
ਵਿਸ਼ਵਾਸ ਦਾ ਇਸ ਵਿੱਚ ਪਾਈਏ !!
ਆਉ ਸਾਰੇ ਮਿਲ ਕੇ !
ਮੋਹ ਦੇ ਦੀਵੇ ਜਗਾਈਏ !!
ਚੁੱਗਲੀ ਨਿੰਦਾ ਛੱਡ ਕੇ ਸਾਰੇ !
ਗੀਤ ਪਿਆਰ ਦੇ ਗਾਈਏ !!
ਜੋ ਉੱਪਰੋਂ ਹੋਰ ਤੇ ਅੰਦਰੋਂ ਹੋਰ ਨੇ !
ਉਹਨਾਂ ਤੋਂ ਬੱਚ ਕੇ ਰਹੀਏ !!
ਨਾ ਮੇਰਾ ਨਾ ਤੇਰਾ ਇੱਥੇ ਕੁਝ !
ਸੱਭ ਨੇ ਛੱਡ ਤੁਰ ਜਾਣਾ ਇਕ ਦਿਨ !!
ਫਿਰ ਹੱਥ ਮਲਦੇ ਰਹਿ ਜਾਣਾ ਹੈ !
ਫਿਰ ਪਛਤਾਉਣਾ ਪੈਣਾ ਹੈ !!
ਆਉ ਸਾਰੇ ਮਿਲ ਕੇ !
ਮੋਹ ਦੇ ਦੀਵੇ ਜਗਾਈਏ !!
ਫਿਰ ਗੀਤ ਖ਼ੁਸ਼ੀ ਦੇ ਗਾਈਏ !
ਰੋਜ਼ ਹੀ ਨਵਾਂ ਸਾਲ ਮਨਾਈਏ !!
ਇਕ ਦੂਜੇ ਨਾਲ ਸਾਰੇ !
ਇੱਕਠੇ ਮਿਲ ਕੇ ਰਹੀਏ !!
ਆਉ ਸਾਰੇ ਮਿਲ ਕੇ !
ਮੋਹ ਦੇ ਦੀਵੇ ਜਗਾਈਏ !!
ਵਿੱਚ ਤੇਲ ਮੁੱਹਬਤ ਦਾ ਪਾਈਏ !
ਆਉ ਸਾਰੇ ਮਿਲ ਕੇ !!
ਮੋਹ ਦੇ ਦੀਵੇ ਜਗਾਈਏ !!
ਮੋਹ ਦੇ ਦੀਵੇ ਜਗਾਈਏ !!!
( ਰਮਿੰਦਰ ਰਮੀ )