best platform for news and views

ਮੋਹਤਬਾਰ ਵਿਅਕਤੀਆਂ ਸਹੁੰ ਚੁੱਕੀ

Please Click here for Share This News

ਭਿੱਖੀਵਿੰਡ, 15 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਡੀ.ਸੀ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਦੇ ਦਿਸ਼ਾ-ਨਿਰਦੇਸ਼ ਹੇਠ ਨਗਰ ਪੰਚਾਇਤ ਭਿੱਖੀਵਿੰਡ ਦਫਤਰ ਵਿਖੇ ਕਾਰਜ ਸਾਧਕ ਅਫਸਰ ਜਗਤਾਰ ਸਿੰਘ ਵੱਲੋਂ ਸਮੂਹ ਕਸਬੇ ਦੇ ਮੋਹਤਬਾਰ ਵਿਅਕਤੀਆਂ, ਸਫਾਈ ਸੇਵਕਾਂ, ਸਰਕਾਰੀ ਮੁਲਾਜਮਾਂ ਨੂੰ “ਸਵੱਛਤਾ ਹੀ ਸੇਵਾ” ਹੇਠ ਸਹੂੰ ਚੁਕਾਈ ਗਈ। ਸਹੂੰ ਸਮਾਗਮ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਰਜ ਸਾਧਕ ਅਫਸਰ ਜਗਤਾਰ ਸਿੰਘ ਨੇ ਕਿਹਾ ਕਿ ਇਕ ਸਵੱਛ, ਤੰਦਰੁਸਤ ਤੇ ਨਵੇਂ ਭਾਰਤ ਦੇ ਨਿਰਮਾਣ ਲਈ 15 ਸਤੰਬਰ ਤੋਂ 2 ਅਕਤੂਬਰ ਤੱਕ “ਸਵੱਛਤਾ ਹੀ ਸੇਵਾ” ਜਨ-ਲਹਿਰ ਚਲਾਈ ਜਾ ਰਹੀ ਹੈ, ਜਿਸ ਵਿਚ ਸਰਕਾਰੀ ਮੁਲਾਜਮਾਂ, ਮੋਹਤਬਾਰ ਵਿਅਕਤੀਆਂ ਤੇ ਲੋਕਾਂ ਨੂੰ ਘਰਾਂ, ਸਕੂਲਾਂ, ਕਾਲਜਾਂ, ਸਿਹਤ ਕੇਂਦਰਾਂ, ਰੇਲਵੇ ਸ਼ਟੇਸ਼ਨਾਂ, ਬੱਸ ਸ਼ਟੈਂਡਾਂ, ਤਲਾਬਾਂ ਆਦਿ ਜਨਤਕ ਥਾਵਾਂ ਆਦਿ ਦੀ ਸਫਾਈ ਯਕੀਨੀ ਬਣਾਉਣ ਲਈ ਸਹੰੁ ਚੁਕਾਈ ਜਾ ਰਹੀ ਹੈ। ਇਸ ਮੌ

ਕੇ ਐਸ.ਐਚ.ੳ ਭਿੱਖੀਵਿੰਡ ਬਲਵਿੰਦਰ ਸਿੰਘ, ਬੱਬੂ ਸ਼ਰਮਾ, ਸੁਖਪਾਲ ਸਿੰਘ ਗਾਬੜੀਆ, ਸੁਖੀ ਸੁਖਬੀਰ, ਗੁਰਜੀਤ ਸਿੰਘ ਘੁਰਕਵਿੰਡ, ਗੁਰਮੁਖ ਸਿੰਘ ਸਾਂਡਪੁਰਾ, ਦੀਪਕ ਬਾਂਹਬਾ,
ਨਰਿੰਦਰ ਧਵਨ, ਸਿਤਾਰਾ ਸਿੰਘ ਡਲੀਰੀ, ਪ੍ਰਧਾਨ ਬਲਵੀਰ ਸਿੰਘ ਬੈਂਕਾ, ਨਵੀ ਭਿੱਖੀਵਿੰਡ, ਜਗਜੀਤ ਸਿੰਘ ਘੁਰਕਵਿੰਡ, ਗੁਲਸ਼ਨ ਕੁਮਾਰ ਅਲਗੋਂ, ਅਵਕਾਰ ਸਿੰਘ ਭੱਕਾ, ਦੀਪ ਖਹਿਰਾ, ਨਿਸ਼ਾਨ ਸਿੰਘ ਦਿਆਲਪੁਰਾ, ਸਤਨਾਮ ਸਿੰਘ ਭਿੱਖੀਵਿੰਡ, ਪ੍ਰਿਤਪਾਲ ਸਿੰਘ ਪੰਛੀ, ਅਕਾਂਊਟੈਂਟ ਸੰਜੀਵ ਕੁਮਾਰ ਸ਼ਰਮਾ, ਮਨਜੀਤ ਸਿੰਘ, ਦੁੱਲਾ ਸਿੰਘ, ਸੁਖਪਾਲ ਸਿੰਘ, ਮਹਿੰਦਰ ਸਿੰਘ ਆਦਿ ਤੋਂ ਇਲਾਵਾ ਨਗਰ ਪੰਚਾਇਤ ਭਿੱਖੀਵਿੰਡ ਦੇ ਕੁਝ ਕੌਸ਼ਲਰ ਵੀ ਹਾਜਰ ਸਨ।

Please Click here for Share This News

Leave a Reply

Your email address will not be published. Required fields are marked *