best platform for news and views

ਮੋਬਾਈਲ ਐਪ ਨਾਲ ਚੋਣ ਪ੍ਰਬੰਧਾਂ ਦੀ ਨਿਗਰਾਨੀ ਕਰੇਗਾ ਚੋਣ ਕਮਿਸਨ

Please Click here for Share This News

ਚੰਡੀਗੜ : ਪੰਜਾਬ ਰਾਜ ਵਿੱਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ•ਨ ਦੇ ਮਕਸਦ ਨਾਲ ਚੋਣ ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਮੋਬਾਇਲ ਅਧਾਰਤ ਐਪ ਇਸ ਸਾਰੀ ਪ੍ਰੀਕ੍ਰਿਆ ਦੀ ਨਿਗਰਾਨੀ ਕਰਨਗੇ ਇਸ ਮਕਸਦ ਲਈ ਐਂਡਰੋਇਡ ਅਧਾਰਤ ਕਈ ਐਪ ਤਿਆਰ ਕੀਤੇ ਗਏ ਹਨ।
ਉਕਤ ਪ੍ਰਗਟਾਵਾ ਅੱਜ ਇਥੇ ਪ੍ਰਸ਼ਾਸ਼ਕੀ, ਪੁਲਿਸ ਅਤੇ ਆਈ.ਟੀ ਮਾਹਿਰਾਂ ਦੀ ਇੱਕ ਉਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆ ਸ਼੍ਰੀ ਸੰਦੀਪ ਸਕਸੈਨਾ ਵਧੀਕ ਚੋਣ ਕਮਿਸ਼ਨਰ ,ਭਾਰਤੀ ਚੋਣ ਕਮਿਸ਼ਨ ਨੇ ਕੀਤਾ।ਉਨ•ਾ ਕਿਹਾ ਕਿ ਇਹ ਐਪ ਮੁੱਖ ਤੋਰ ਤੇ ਕਾਨੂੰਨ ਵਿਵਸਥਾਂ ਦੀ ਨਿਗਰਾਨੀ,ਪ੍ਰੀਜਾਈਡਿੰਗ ਅਫਸਰਾਂ ਅਤੇ ਪੋਲ ਅਧਿਕਾਰੀਆਂ ਦੇ ਕੰਮ ਸੁਚਾਰੂ ਬਨਾਉਣ ਲਈ ਤਿਆਰ ਕੀਤਾ ਗਿਆ ਹੈ।ਇਸ ਤੋਂ ਇਲਾਵਾ ਇਹ ਐਪ ਅਪਰਾਧ ਅਤੇ ਅਪਰਾਧੀਆਂ ਸਬੰਧੀ ਵੀ ਪੂਰੀ ਜਾਣਕਾਰੀ ਵੀ ਬਿਨ•ਾ ਸਮਾਂ ਗੁਆਏ ਉਪਲੰਬਧ ਕਰਵਾਉਦਾ ਹੈ ਅਤੇ ਨਾਲ ਹੀ ਚੋਣਾਂ ਨਾਲ ਸਬੰਧਤ ਜਾਣਕਾਰੀ ਵੀ ਉਚ ਅਧਿਕਾਰੀਆਂ ਨੂੰ ਨਾਲ ਦੀ ਨਾਲ ਦੀ ਮੁਹੱੱਈਆ ਕਰਵਾਉਦੇ ਹਨ।
ਉਨ•ਾਂ ਕਿਹਾ ਕਿ ਚੋਣਾਂ ਸਬੰਧੀ ਚੋਣ ਕਮਿਸ਼ਨ ਭਾਰਤ ਨੂੰ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਵੀ ਆਨ ਲਾਈਨ ਹੀ ਕੀਤਾ ਜਾਵੇਗਾ ਅਤੇ ਚੋਣ ਪ੍ਰੀਕ੍ਰਿਆ ਵਿੱਚ ਸ਼ਾਮਲ ਅਧਿਕਾਰੀਆਂ ਅਤੇ ਕਰਮਚਾਰੀਆਂ ਚੋਣ ਦੋਰਾਨ ਵਰਤੀ ਜਾਣ ਵਾਲੀਆਂ ਇਸ ਨਵੀਨਤਮ ਤਕਨੀਕ ਸਬੰਧੀ ਵਿਸੇਸ਼ ਟਰੇਨਿੰਗ ਦਿੱਤੀ ਗਈ ਹੈ।
ਚੋਣ ਦੋਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਇਨ•ਾਂ ਐਪ ਦੀ ਕਾਰਗੁਜਾਰੀ ਸਬੰਧੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਪ੍ਰੈਜੇਨਟੇਸ਼ਨ ਦੇਖਣ ਉਪਰੰਤ ਸ਼੍ਰੀ ਸਕਸੈਨਾ ਨੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ।
ਪੰਜਾਬ ਪੁਲਿਸ ਵੱਲੋਂ ਇਨ•ਾ ਐਪਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਅਤੇ ਕਾਮਯਾਬ ਬਨਾਉਣ ਲਈ ਰਾਜ ਦੇ ਸਮੁੱਚੇ ਥਾਣਿਆਂ, ਇਲਾਕਿਆਂ ਅਤੇ ਪੁਲਿਸ ਮੁਲਾਜਮਾਂ ਦੀ ਮੈਪਿੰਗ ਕਰ ਲਈ ਗਈ ਹੈ । ਇਸ ਤੋਂ ਇਲਾਵਾ ਪ੍ਰਫਾਰਮੇ, ਪ੍ਰੈਆਮੀਟਰਜ਼, ਭਗੋੜਿਆਂ, ਹਥਿਆਰ ਦੇ ਲਾਈਸੈਂਸ ਅਤੇ ਪੁਲਿਸ ਤੈਨਾਤੀ ਅਤੇ ਸੰਵੇਦਨਸ਼ੀਲ ਖੇਤਰਾਂ ਦੀ ਜਾਣਕਾਰੀ ਨਾਲ ਲੈਸ ਹਨ ।
ਸ਼੍ਰੀ ਸਕਸੈਨਾ ਨੇ ਕਿਹਾ ਚੋਣ ਜਾਬਤਾ ਲਾਗੂ ਹੁੰਦੇ ਸਾਰ ਹੀ ਇਨ•ਾਂ ਐਪਜ਼ ਤੇ ਦਾਰੂ, ਪੈਸਾ ਅਤੇ  ਨਸ਼ੀਲੇ ਪਦਾਰਥ ਦੀ ਪਕੜ ਸਬੰਧੀ ਜਾਣਕਾਰੀ ਅਪਲੋਡ ਕਰਨੀ ਹੋਵੇਗੀ ਅਤੇ ਇਹ ਐਪ ਸਿਰਫ ਚੋਣ ਕਮਿਸ਼ਨਰ ਕੋਲ ਹੀ ਖੁੱਲ•ੇਗਾ ਜਾ ਫਿਰ ਉਨ•ਾਂ ਕੋਲ ਜੋ ਕਿ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਕੀਤੇ ਗਏ ਹਨ । ਇਨ•ਾਂ ਐਪਜ਼ ਸਦਕੇ ਦਿੱਲੀ ਵਿੱਚ ਬੈਠੇ ਚੋਣ ਕਮਿਸ਼ਨਰ ਪੰਜਾਬ ਚੋਣਾਂ ਸਬੰਧੀ ਹਰ ਜਾਕਣਕਾਰੀ ਹਾਸਲ ਕਰ ਸਕਣਗੇ ਅਤੇ ਜੇਕਰ ਉਨ•ਾਂ ਨੂੰ ਚੋਣ ਅਮਲ ਵਿੱਚ ਸ਼ਾਮਲ ਕਿਸੇ ਅਧਿਕਾਰੀ/ ਕਰਮਚਾਰੀ ਦਾ ਫੋਨ ਨੰਬਰ ਦੀ ਵੀ ਲੋੜ ਹੋਈ ਉਹ ਉਨ•ਾਂ ਨੂੰ ਨਾਲ ਦੀ ਨਾਲ ਮਿਲ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱੱਖ ਚੋਣ ਅਫਸਰ ਪੰਜਾਬ ਸ਼੍ਰੀ. ਵੀ.ਕੇ ਸਿੰਘ ਨੇ ਚੋਣ ਕਮਿਸ਼ਨ ਭਾਰਤ ਨੂੰ ਯਕੀਨ ਦੁਆਉਦਿਆਂ ਕਿਹਾ ਕਿ ਚੋਣ ਅਮਲ ਵਿੱਚ ਸ਼ਾਮਲ ਰਾਜ ਦੇ ਸਮੁੱਚੇ ਅਧਿਕਾਰੀ ਅਤੇ ਕਰਮਚਾਰੀ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪੂਰੀ ਤਰ•ਾਂ ਵਚਨਬੱਧ ਹਨ ਤਾਂ ਜੋ ਰਾਜ ਦੇ ਵੋਟਟਰ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਬਿਨ•ਾਂ ਕਿਸੇ ਭੈ ਤੋਂ ਕਰ ਸਕਣ।

Please Click here for Share This News

Leave a Reply

Your email address will not be published.