9501114442
ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਬੇਹੱਦ ਭਰਿਸਟ ਆਦਮੀ ਹਨ ਅਤੇ ਉਨਾਂ ਨੂੰ ਨੋਟਬੰਦੀ ਕਰਕੇ ਦੇਸ ਦੀ ਜਨਤਾ ਨੂੰ ਪ੍ਰੇਸਾਨ ਕਰਨ ਬਦਲੇ ਦੇਸ ਵਾਸੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ ਵਿਚੋਂ ਕਾਲਾ ਧਨ ਖਤਮ ਦੀ ਗੱਲ ਕਰ ਰਹੇ ਹਨ, ਪਰ ਸਹਾਰਾ ਪਾਸੋਂ ਲਏ ਗਈ ਗਈ 40 ਕਰੋੜ ਦੀ ਰਿਸਵਤ ਦੀ ਜਾਂਚ ਕਿਉਂ ਨਹੀਂ ਕਰਵਾ ਰਹੇ।
ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਹੁਤ ਹੀ ਭਰਿਸਟ ਆਦਮੀ ਹਨ ਅਤੇ ਵੱਡੀਆਂ ਕੰਪਨੀਆਂ ਤੋਂ ਸਰੇਆਮ ਰਿਸਵਤ ਲੈ ਰਹੇ ਨੇ। ਉਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਹਾਰਾ ਕੰਪਨੀ ਪਾਸੋਂ 40 ਕਰੋੜ ਰੁਪਏ ਰਿਸਵਤ ਲਈ ਅਤੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਕਰਵਾਉਣ ਦੀ ਥਾਂ ਅਧਿਕਾਰੀਆਂ ਦੀਆਂ ਬਦਲੀਆਂ ਕਰਕੇ ਆਪਣੇ ਚਹੇਤੇ ਅਧਿਕਾਰੀਆਂ ਨੂੰ ਹੀ ਆਹੁਦਿਆਂ ਤੇ ਲਾ ਦਿੱਤਾ, ਤਾਂ ਜੋ ਇਸ ਸਬੰਧੀ ਜਾਂਚ ਨਾ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਕੱਲ ਪ੍ਰਧਾਨ ਮੰਤਰੀ ਵਲੋਂ ਨੋਟਬੰਦੀ ਬਾਰੇ ਲੋਕ ਸਭਾ ਵਿਚ ਬਿਆਨ ਦਿੱਤਾ ਜਾਣਾ ਹੈ, ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਨੋਟਬੰਦੀ ਬਾਰੇ ਦੇਸ ਵਾਸੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਦੇਸ ਦੀ ਆਮ ਜਨਤਾ ਦਾ ਜੀਣਾ ਮੁਸਕਲ ਹੋ ਗਿਆ ਹੈ ਅਤੇ ਦੇਸ ਦਾ ਸਾਰਾ ਕਾਰੋਬਾਰ ਠੱਪ ਹੋ ਗਿਆ ਹੈ। ਉਨਾਂ ਨੇ ਕਿਹਾ ਕਿ ਬੰਦ ਕੀਤੀ ਗਈ 500 ਅਤੇ 1000 ਦੇ ਨੋਟਾਂ ਦੀ ਕਰੰਸੀ ਨੂੰ ਦੁਬਾਰਾ ਬਾਜਾਰ ਵਿਚ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਲੇ ਧਨ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਖੁਦ ਕਾਲਾ ਧਨ ਇਕੱਠਾ ਕਰ ਰਹੇ ਨੇ ਅਤੇ ਦੇਸ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਨੇ।
ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਾਰਾ ਗਰੁੱਪ ਕੋਲੋਂ 40 ਕਰੋੜ 10 ਲੱਖ ਰੁਪਏ ਦੀ ਰਿਸ਼ਵਤ ਲਈ ਹੈ ਅਤੇ ਬਿੜਲਾ ਗਰੁੱਪ ਤੋਂ 25 ਲੱਖ ਰੁਪਏ ਦੀ ਰਿਸ਼ਵਤ ਲਈ ਹੈ। ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਉਨਾਂ ਵੱਲੋਂ ਕਾਲਾ ਧਨ ਬਾਹਰ ਕੱਢੇ ਜਾਣ ਦੀ ਗੱਲ ਤਾਂ ਵਾਰ-ਵਾਰ ਕੀਤੀ ਜਾਂਦੀ ਹੈ, ਪਰ ਭ੍ਰਿਸ਼ਟਾਚਾਰ ਰਾਹੀਂ ਇਕੱਠੇ ਕੀਤੇ ਪੈਸੇ ਬਾਰੇ ਉਹ ਖੁਦ ਕਦੋਂ ਜਾਣਕਾਰੀ ਦੇਣਗੇ। ਕੇਜਰੀਵਾਲ ਨੇ ਕਿਹਾ ਕਿ ਵਿਜੇ ਮਾਲਿਆ ਨੂੰ ਭਜਾਉਣ ਮਗਰੋਂ ਜੋ ਉਸਦੇ 1200 ਕਰੋੜ ਰੁਪਏ ਮਾਫ ਕੀਤੇ ਗਏ ਹਨ, ਉਸ ਤੋਂ ਸਾਬਿਤ ਹੰਦਾ ਹੈ ਕਿ ਪ੍ਰਧਾਨ ਮੰਤਰੀ ਨੇ ਪੈਸਾ ਖਾਇਆ ਹੈ। ਉਨਾਂ ਕਿਹਾ ਕਿ ਵੱਡੀਆਂ ਕੰਪਨੀਆਂ ਦਾ ਇੱਕ ਲੱਖ ਚੌਦਾਂ ਹਜਾਰ ਰੁਪਏ ਦਾ ਜੋ ਕਰਜਾ ਪ੍ਰਧਾਨ ਮੰਤਰੀ ਮੋਦੀ ਨੇ ਮਾਫ ਕੀਤਾ ਹੈ, ਉਹ ਵੀ ਬਿਨਾਂ ਪੈਸੇ ਖਾਧਿਆਂ ਮਾਫ ਨਹੀਂ ਕੀਤਾ ਗਿਆ। ਇਸਦੇ ਨਾਲ ਹੀ ਕੇਜਰੀਵਾਲ ਨੇ ਨੋਟਬੰਦੀ ਨੂੰ 8 ਲੱਖ ਕਰੋੜ ਰੁਪਏ ਦਾ ਘੋਟਾਲਾ ਦੱਸਿਆ।