ਨਵੀਂ ਦਿੱਲੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਵਾਸੀਆਂ ਨੂੰ ਨਵੇਂ ਸਾਲ ਦਾ ਵਿਸੇਸ ਤੋਹਫਾ ਦਿੰਦਿਆਂ ਅੱਜ ਅਧੀ ਰਾਤ ਤੋਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਪੈਟਰੋਲੀਅਮ ਮੰਤਰਾਲੇ ਵਲੋਂ ਅੱਜ ਕੀਤੇ ਗਏ ਫੈਸਲੇ ਅਨੁਸਾਰ ਅੱਜ ਅੱਧੀ ਰਾਤ ਤੋਂ ਪੈਟਰੋਲ ਦੀ ਕੀਮਤ ਵਿਚ 1 ਰੁਪਏ 29 ਪੈਸੇ ਪ੍ਰਤੀ ਲੀਟਰ ਅਤੇ ਡੀਜਲ ਦੀ ਕੀਮਤ 97 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਵਾਸੀਆਂ ਨੂੰ ਨਵੇਂ ਸਾਲ ਵਾਲੇ ਇਹ ਤੋਹਫਾ ਦੇ ਕੇ ਸੰਕੇਤ ਦਿੱਤਾ ਹੈ ਕਿ ਸਾਰਾ ਸਾਲ ਅਜਿਹੇ ਤੋਹਫੇ ਦਿੱਤੇ ਜਾਂਦੇ ਰਹਿਣਗੇ ਅਤੇ ਦੇਸ ਵਾਸੀਆਂ ਨੂੰ ਇਸੇ ਤਰਾਂ ਖੁਸ ਕੀਤਾ ਜਾਂਦਾ ਰਹੇਗਾ।