best platform for news and views

ਮੋਦੀ ਅਤੇ ਬੀਜੇਪੀ ਵੱਲੋਂ ਬਾਲਾਕੋਟ ਫੌਜੀ ਕਾਰਵਾਈ ਨੂੰ ਮੁੱਖ ਰੱਖਕੇ ਰਾਜਨੀਤਿਕ ਮਕਸਦਾ ਦੀ ਪੂਰਤੀ ਲਈ ਉਭਾਰਨਾ ਜਮਹੂਰੀਅਤ ਅਤੇ ਅਮਨ ਵਿਰੋਧੀ : ਮਾਨ

Please Click here for Share This News

ਧੂਰੀ, 7 ਮਈ (ਮਹੇਸ਼ ਜਿੰਦਲ) ”ਕਿਸੇ ਵੀ ਮੁਲਕ ਦੀ ਫ਼ੌਜ ਕਈ ਵੀ ਸਿਆਸਤ ਜਾਂ ਪ੍ਰਬੰਧਕੀ ਕੰਮਾਂ ਵਿਚ ਕਿਸੇ ਤਰ•ਾਂ ਦੀ ਦਖ਼ਲ ਅੰਦਾਜੀ ਨਹੀਂ ਕਰਦੀ ਅਤੇ ਨਾ ਹੀ ਫ਼ੌਜ ਦੀ ਦੁਰਵਰਤੋਂ ਹੁਕਮਰਾਨ ਆਪਣੇ ਸਿਆਸੀ ਮਕਸਦਾ ਦੀ ਪੂਰਤੀ ਲਈ ਜਾਂ ਕਿਸੇ ਘੱਟ ਗਿਣਤੀ ਕੌਮ ਜਾਂ ਵਰਗ ਦੇ ਹੱਕਾਂ ਨੂੰ ਕੁੱਚਲਣ ਲਈ ਕਰਦੀ ਹੈ। ਇਹ ਕੌਮਾਂਤਰੀ ਕਾਨੂੰਨਾਂ ਅਧੀਨ ਇਕ ਨਿਯਮ ਹੈ । ਪਰ ਬਹੁਤ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੋ ਰਹੇ ਹਨ ਕਿ ਜੋ ਇੰਡੀਅਨ ਫ਼ੌਜ ਨੇ ਬਾਲਾਕੋਟ ਵਿਚ ਕਾਰਵਾਈ ਕੀਤੀ ਹੈ, ਉਸ ਨੂੰ ਮੋਦੀ ਮੌਜੂਦਾ ਵਜ਼ੀਰ-ਏ-ਆਜ਼ਮ ਅਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ, ਅਹੁਦੇਦਾਰ ਆਪਣੀ ਪਾਰਟੀ ਦੀ ਜਾਂ ਮੋਦੀ ਦੀ ਵੱਡੀ ਪ੍ਰਾਪਤੀ ਗਰਦਾਨਕੇ ਮੌਜੂਦਾ ਹੋ ਰਹੀਆ ਲੋਕ ਸਭਾ ਚੋਣਾਂ ਵਿਚ ਆਮ ਜਨਤਾ ਨੂੰ ਆਪਣੇ ਪੱਖ ਵਿਚ ਕਰਨ ਦੀ ਬੱਜਰ ਗੁਸਤਾਖੀ ਕਰ ਰਹੇ ਹਨ । ਅਜਿਹੇ ਅਮਲ ਭਾਰਤੀ ਵੋਟਰਾਂ ਨੂੰ ਗੁੰਮਰਾਹ ਕਰਨ ਵਾਲੇ ਅਤੇ ਚੋਣ ਕਮਿਸ਼ਨ ਭਾਰਤ ਦੀ ਨਿਰਪੱਖਤਾ ਉਤੇ ਵੱਡਾ ਪ੍ਰਸ਼ਨ ਚਿੰਨ• ਲਗਾਉਣ ਵਾਲੇ ਹਨ। ਇਸ ਨਾਲ ਇਥੋਂ ਦੀ ਜਮਹੂਰੀਅਤ ਅਤੇ ਅਮਨ ਨੂੰ ਵੀ ਡੂੰਘੀ ਸੱਟ ਵੱਜਦੀ ਹੈ। ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਪੁਰਜੋਰ ਨਿਖੇਧੀ ਕਰਦਾ ਹੈ, ਉਥੇ ਚੋਣ ਕਮਿਸ਼ਨ ਭਾਰਤ ਵੱਲੋਂ ਇਸ ਮਸਲੇ ਤੇ ਚੁੱਪ ਰਹਿਣਾ ਹੋਰ ਵੀ ਦੁੱਖਦਾਇਕ ਹੈ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਵਜ਼ੀਰ-ਏ-ਆਜ਼ਮ ਮੋਦੀ, ਭਾਜਪਾ, ਆਰ.ਐਸ.ਐਸ. ਅਤੇ ਹੋਰ ਇਨ•ਾਂ ਦੀਆਂ ਫਿਰਕੂ ਮੁਤੱਸਵੀ ਜਮਾਤਾਂ ਵੱਲੋਂ ਬਾਲਾਕੋਟ ਫੌਜੀ ਕਾਰਵਾਈ ਦਾ ਪ੍ਰਚਾਰ ਕਰਕੇ ਭਾਰਤੀ ਫ਼ੌਜ ਦੀ ਨਿਰਪੱਖਤਾ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਇਥੋਂ ਦੇ ਨਿਵਾਸੀਆ ਨੂੰ ਗੁੰਮਰਾਹ ਕਰਨ ਨੂੰ ਗੈਰ-ਇਖ਼ਲਾਕੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਬਾਲਾਕੋਟ ਫੌਜੀ ਕਾਰਵਾਈ ਦਾ ਸਿਹਰਾ ਮੋਦੀ ਤੇ ਬੀਜੇਪੀ ਨੂੰ ਹੀ ਜਾਂਦਾ ਹੈ ਅਤੇ ਸਰਹੱਦੀ ਇਲਾਕਿਆ ਦੇ ਨਿਵਾਸੀ ਇਸ ਉਦਮ ਲਈ ਬੀਜੇਪੀ ਨੂੰ ਹੀ ਵੋਟ ਪਾਉਣਗੇ। ਜਦੋਂਕਿ ਸਰਹੱਦੀ ਇਲਾਕਿਆ ਦੇ ਨਿਵਾਸੀ ਭਾਵੇਕਿ ਉਹ ਜ਼ਿੰਮੀਦਾਰ ਹੋਣ, ਵਪਾਰੀ ਹੋਣ, ਵਿਦਿਆਰਥੀ ਹੋਣ, ਮੁਲਾਜ਼ਮ ਹੋਣ ਜਾਂ ਮਜ਼ਦੂਰ ਹੋਣ ਉਨ•ਾਂ ਵਿਚੋਂ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਭਾਰਤ ਅਤੇ ਪਾਕਿਸਤਾਨ ਗੁਆਂਢੀ ਮੁਲਕਾਂ ਦੀ ਜੰਗ ਲੱਗੇ ਅਤੇ ਉਸ ਵਿਚ ਸਾਡਾ ਜਾਨੀ ਤੇ ਮਾਲੀ ਨੁਕਸਾਨ ਹੋਵੇ ਅਤੇ ਸਰਹੱਦੀ ਇਲਾਕੇ ਦੀ ਅਮਨ-ਚੈਨ ਅਤੇ ਜਮਹੂਰੀਅਤ ਭੰਗ ਹੋਵੇ। ਕਿਉਂਕਿ ਇਨ•ਾਂ ਸਰਹੱਦੀ ਇਲਾਕੇ ਦੇ ਨਿਵਾਸੀਆ ਨੇ ਇਕ ਵਾਰ ਨਹੀਂ ਕਈ ਵਾਰ ਜੰਗ ਦੀਆਂ ਅਸਹਿ ਦੁੱਖ-ਤਕਲੀਫ਼ਾਂ ਅਤੇ ਮੁਸ਼ਕਿਲਾਂ ਨੂੰ ਆਪਣੇ ਪੈਂਡੇ ਤੇ ਹੰਡਾਇਆ ਹੈ ।

Please Click here for Share This News

Leave a Reply

Your email address will not be published. Required fields are marked *