best platform for news and views

ਮੋਤੀਆਂ ਵਾਲੀ ਸਰਕਾਰ ਫਿੱਕੇ ਤੇਰੇ ਦਰਬਾਰ

Please Click here for Share This News

ਮੋਤੀਆਂ ਵਾਲੀ ਸਰਕਾਰ ਤੋਂ ਇੱਕ ਵਰ੍ਹੇ  ਹੀਉਸਦੇ ਆਪਣਿਆਂ ਤੇ ਲੋਕਾਂ ਦਾ ਮੋਹ ਭੰਗਹੋਇਆ

                            ਰਾਜਨ ਮਾਨ

ਇੱਕ ਵਰ੍ਹਾ ਪਹਿਲਾਂ ਪੰਜਾਬ ਦੀ ਫਿਜ਼ਾ ਵਿੱਚ ਚੱਲੀਸੱਤਾ ਬਦਲੀ ਦੀ ਲਹਿਰ ਨੇ ਇੱਕ ਦਹਾਕਾ ਸੱਤਾ ਤੋਂਲਾਂਭੇ ਰਹੀ ਕਾਂਗਰਸ ਪਾਰਟੀ ਨੂੰ ਵੱਡੀ ਬਹੁਮਤਨਾਲ ਪੰਜਾਬ ਦੇ ਸਿੰਘਾਸਨ ਤੇ ਲਿਆਬਿਠਾਇਆ। ਪੰਜਾਬ ਦੀ ਵਾਗਡੋਰ ਕਪਤਾਨ ਦੇਹੱਥ ਦੇ ਦਿੱਤੀ। ਪਿਛਲੀ ਅਕਾਲੀ ਦਲ ਤੇ ਭਾਜਪਾਦੀ ਸਰਕਾਰ ਤੋਂ ਤੰਗ ਆ ਚੁੱਕੇ ਲੋਕ ਪੰਜਾਬ ਦੀਸੱਤਾ ਪੱਲਟਣ ਦਾ ਬੜੀ ਬੇਸਬਰੀ ਨਾਲ ਇੰਤਜ਼ਾਰਕਰ ਰਹੇ ਸਨ।

 ਪੰਜਾਬ ਦੇ ਲੋਕਾਂ ਨੂੰ ਕੈਪਟਨ ਸਰਕਾਰ ਤੋਂ ਵੱਡੀਆਂਉਮੀਦਾਂ ਹਨ। ਸਰਕਾਰ ਬਣਨ ਤੇ ਲੋਕਾਂ ਦੀਆਂਆਸਾਂ ਦਾ ਦਰ੍ਹਿਆ ਛੱਲਾਂ ਮਾਰਨ ਲੱਗਾ।ਕਾਂਗਰਸਪਾਰਟੀ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘਵਲੋਂ ਚੋਣਾਂ ਸਮੇਂ ਲੋਕਾਂ ਨਾਲ ਵੱਡੇ ਵੱਡੇ ਵਾਅਦੇਕੀਤੇ ਗਏ। ਮੋਤੀਆਂ ਵਾਲੀ ਸਰਕਾਰ ਆਉਣ ਤੇਲੋਕਾਂ ਨੂੰ ਲੱਗਾ ਕਿ ਹੁਣ ਉਹਨਾਂ ਦੀਆਂ ਸਧਰਾਂ ਨੂੰਬੂਰ ਪਵੇਗਾ। ਲੋਕ ਬੇਸਬਰੀ ਨਾਲ ਆਪਣੇ ਅੱਛੇਦਿਨਾਂ ਦੇ ਸੁਪਨੇ ਆਪਣੀਆਂ ਅੱਖਾਂ ਚ ਸਜਾਉਣਲੱਗੇ। ਦਿਨ ਬੀਤਦੇ ਗਏ ਲੋਕਾਂ ਦੀਆਂ ਆਸਾਂਹੌਲੀ ਹੌਲੀ ਨਿਰਾਸ਼ਾ ਵਿੱਚ ਬਦਲਣ ਲੱਗੀਆਂ।ਅੱਜ ਇੱਕ ਵਰ੍ਹਾ ਬੀਤ ਜਾਣ ਤੇ ਲੋਕਾਂ ਦੀ ਝੋਲੀਨਰਾਸ਼ਾ ਪਈ ਨਜ਼ਰ ਆ ਰਹੀ ਹੈ। ਪੰਜਾਬ ਦੇਲੋਕਾਂ ਨੂੰ ਲੱਗਾ ਕਿ ਕੈਪਟਨ ਅਮਰਿੰਦਰ ਸਿੰਘਵਲੋਂ ਪਿਛਲੀਵਾਰ ਦੀ ਤਰ੍ਹਾਂ ਇਸਵਾਰ ਵੀਅਕਾਲੀਆਂ ਵਿਰੁੱਧ ਸਿਕੰਜ਼ਾ ਕੱਸਿਆ ਜਾਵੇਗਾ।ਪਿਛਲੇ ਇੱਕ ਦਹਾਕਾ ਝੱਲੀ ਪੀੜ੍ਹਾ ਤੇ ਟਕੋਰ ਹੋਣਦੀ ਆਸ ਨਾਲ ਲੋਕ ਹਵਾ ਵਿੱਚ ਉੱਡ ਰਹੇ ਸਨ।ਆਪਣੀਆਂ ਅੱਖਾਂ ਵਿੱਚ ਸੁਨੇਹਰੇ ਭਵਿੱਖ ਨੂੰ ਲੈ ਕੇਕਈ ਸੁਪਨੇ ਸਜਾਈ ਬੈਠੀ ਪੰਜਾਬ ਦੀ ਅਵਾਮਮੋਤੀਆਂ ਵਾਲੀ ਸਰਕਾਰ ਵੱਲ ਮੂੰਹ ਚੁੱਕਕੇ ਵੇਖਰਹੀ ਹੈ।

ਪਿਛਲੀ ਪਾਰੀ ਵਿੱਚ ਜੋ ਰੂਪ ਕੈਪਟਨ ਅਮਰਿੰਦਰਸਿੰਘ ਦਾ ਸੀ ਸ਼ਾਇਦ ਉਹ ਰੂਪ ਇਸਵਾਰ ਪੰਜਾਬਦੀ ਅਵਾਮ ਨੂੰ ਵੇਖਣ ਨੂੰ ਨਹੀਂ ਮਿਲ ਰਿਹਾ।ਅਕਾਲੀ ਦਲ ਪ੍ਰਤੀ ਕਪਤਾਨ ਵਲੋਂ ਵਰਤੀ ਜਾਰਹੀ ਨਰਮੀ ਲੋਕਾਂ ਨੂੰ ਤਾਂ ਕੀ ਉਹਨਾਂਾ ਦੇਸੀਨੀਅਰ ਮੰਤਰੀਆਂ ੰਵਿਧਾਇਕਾਂ ਤੇ ਲੀਡਰਾਂ ਨੂੰਵੀ ਹਜ਼ਮ ਨਹੀਂ ਹੋ ਰਹੀ। ਕਪਤਾਨ ਸਾਹਿਬ ਵਲੋਂਬਦਲਾਖੋਰੀ ਦੀ ਰਾਜਨੀਤੀ ਨਾ ਕਰਨ ਦਾ ਫੈਸਲਾਸ਼ਲਾਘਾਯੋਗ ਹੈ ਪਰ ਲੋਕ ਜਿੰਮੇਵਾਰਵਿਅਕਤੀਆਂ ਵਿਰੁੱਧ ਕਾਰਵਾਈ ਚਾਹੁੰਦੇ ਹਨ।

 ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥਪੱਤਰ ਵਿੱਚ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇਸਨ। ਕਿਸਾਨਾਂ ਦੀ ਕਰਜਾ ਮੁਆਫੀ,ਘਰ ਘਰਨੌਕਰੀ ਅ਼ੇ ਨਸ਼ਾ ਤਸਕਰਾਂ ਵਿਰੁੱਧ ਸਖਤਕਾਰਵਾਈ ਆਦਿ ਵਾਅਦਿਆਂ ਨੇ ਲੋਕਾਂ ਦੀਆਂਉਦਾਸ ਹੋਈਆਂ ਅੱਖਾ ਵਿੱਚ ਖੁਸ਼ੀਆਂ ਦੀ ਬਹਾਰਲਿਆ ਦਿੱਤੀ ਸੀ। ਮੋਤੀਆਂ ਵਾਲੀ ਸਰਕਾਰ ਬਣਨਵਾਲੇ ਦਿਨ ਤੋਂ ਹੀ ਪੰਜਾਬ ਦੇ ਲੋਕ ਆਪਣੇ ਆਪਨੂੰ ਖੁਸ਼ਹਾਲ ਸਮਝਣ ਲੱਗ ਪਏ ਸਨ,ਪਰ ਇਹਨਾਂਤੱਤੜਿਆਂ ਨੂੰ ਕੀ ਪਤਾ ਕਿ ਇਹ ਅੱਖਾਂ ਦੀਖੁਸ਼ਹਾਲੀ ਸਿਰਫ ਕਾਗਜਾਂ ਤੇ ਵਾਅਦਿਆਂ ਤੱਕ ਹੀਸਿਮਟ ਕੇ ਰਹਿ ਜਾਵੇਗੀ। ਸਰਕਾਰ ਵਲੋਂ ਅਜੇਤੱਕ ਕਿਸੇ ਵੱਡੇ ਨਸ਼ਾ ਤਸਕਰ ਭਾਂਵੇਂ ਉਹ ਸਿਆਸੀਹੈ ਜਾਂ ਆਮ ਨੂੰ ਹੱਥ ਨਾ ਪਾਉਣਾ ਵੀ ਲੋਕਾਂ ਦੀਆਂਅੱਖਾਂ ਵਿੱਚ ਰੜਕ ਰਿਹਾ ਹੈ। ਇਸ ਮਾਮਲੇ ਨੂੰ ਲੈਕੇ ਮੋਤੀਆਂ ਵਾਲੀ ਸਰਕਾਰ ਦੇ ਕਈ ਸੀਨੀਅਰਮੰਤਰੀ ਤੇ ਵਿਧਾਇਕ ਕਈਵਾਰ ਆਪਣਾ ਗੁੱਸਾਜ਼ਾਹਰ ਕਰ ਚੁੱਕੇ ਹਨ ਪਰ ਕਪਤਾਲ ਸਾਹਿਬ ਨੂੰਕੋਈ ਪ੍ਰਵਾਹ ਨਹੀਂ ਲੱਗਦੀ।

ਪੰਜਾਬ ਦੀ ਸਿਆਸਤ ਵਿੱਚ ਇਮਾਨਦਾਰੀ ਦੀਮਿਸਾਲ ਬਣੇ ਕੈਬਨਿਟ ਮੰਤਰੀ ਨਵਜੋਤ ਸਿੰਘਸਿੱਧੂ ਵਲੋਂ ਕਈਵਾਰ ਨਸ਼ਾਤਸਕਰਾਂ ਤੇ ਪੰਜਾਬ ਨੂੰਬਰਬਾਦ ਕਰਨ ਵਾਲਿਆਂ ਵਿਰੁੱਧ ਕਾਰਵਾਈਕਰਨ ਦੀ ਮੰਗ ਉਠਾਈ ਜਾ ਚੁੱਕੀ ਹੈ। ਇਥੋਂ ਤੱਕਕਿ ਸਿੱਧੂ ਵਲੋਂ ਕੁਝ ਦਿਨਾਂ ਲਈ ਮੁੱਖ ਮੰਤਰੀ ਤੋਂਗ੍ਰਹਿ ਵਿਭਾਗ ਦੀ ਕਮਾਂਡ ਦੇਣ ਲਈ ਵੀ ਮੰਗਕੀਤੀ ਗਈ ਸੀ ਤਾਂ ਜੋ ਨਸ਼ਾ ਤਸਕਰਾਂ ਤੇ ਹੋਰਨਾਂਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।ਸਿੱਧੂ ਤੇ ਕਈ ਹੋਰ ਮੰਤਰੀ ਅਕਾਲੀਆਂ ਵਿਰੁੱਧਕਾਰਵਾਈ ਕਰਨ ਨੂੰ ਤਤਪਰ ਹਨ। ਪੰਜਾਬ ਦੇਲੋਕਾਂ ਲਈ ਕੁਝ ਕਰਨ ਦੇ ਅਰਮਾਨ ਦਿਲਾਂ ਵਿੱਚਲਈ ਬੈਠੇ ਸ਼੍ਰੀ ਸਿੱਧੂ ਤੇ ਕੁਝ ਹੋਰ ਆਗੂ ਬੇਵੱਸਨਜ਼ਰ ਆ ਰਹੇ ਹਨ।

ਕਾਂਗਰਸੀ ਆਗੂ ਆਪਣੀ ਸਰਕਾਰ ਹੋਣ ਦੇਬਾਵਜੂਦ ਨਿਰਾਸ਼ਾ ਦੇ ਆਲਮ ਵਿਚੋਂ ਗੁਜਰ ਰਹੇਹਨ। ਸਰਕਾਰੇ ਦਰਬਾਰੇ ਸੁਣਵਾਈ ਨਾ ਹੋਣਕਾਰਨ ਕਾਗਰਸੀ ਲੀਡਰ ਤੇ ਵਿਧਾਇਕ ਖਫਾਨਜ਼ਰ ਆ ਰਹੇ ਹਨ।ਮੰਤਰੀਆਂ ਵਲੋਂ ਅਕਾਲੀਆਂਦੀ ਚੜ੍ਹਤ ਨੂੰ ਲੈ ਕੇ ਵੀ ਕੈਬਨਿਟ ਮੀਟਿੰਗਾਂ ਵਿੱਚਆਪਣਾ ਰੋਸ ਜ਼ਾਹਿਰ ਕੀਤਾ ਜਾ ਚੁੱਕਾ ਹੈ।ਕਾਂਗਰਸ ਪਾਰਟੀ ਅੰਦਰ ਇੱਕ ਵੱਡਾ ਧੜ੍ਹਾਕੈਪਟਨ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਨਜ਼ਰ ਆਰਿਹਾ ਹੈ। ਪੰਜਾਬ ਵਿੱਚ ਅਫਸਸ਼ਾਹੀ ਦਾ ਬੋਲਬਾਲਾ ਹੋਣ ਕਾਰਨ ਲੀਡਰ ਮਾਯੂਸ ਨਜ਼ਰ ਆਰਹੇ ਹਨ। ਸਰਕਾਰ ਦੀ ਢਿੱਲੀ ਕਾਰਗੁਜ਼ਾਰੀਕਾਰਨ ਪਾਰਟੀ ਦੇ ਆਗੁਆਂ ਨੂੰ ਹੁਣ ਆਉਣਵਾਲੀਆਂ ਪਾਰਲੀਮੈਂਟ ਚੋਣਾਂ ਦਾ ਡਰ ਸਿਤਾ ਰਿਹਾਹੈ।ਆਗੂ ਲੋਕਾਂ ਕੋਲ ਕਿਹੜਾ ਮੂੰਹ ਲੈ ਕੇ ਜਾਣਗੇਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਆਗੂਆਂ ਦਾ ਮੰਨਣਾ ਹੈ ਕਿ ਅਕਾਲੀਆਂ ਵਿਰੁੱਧਸਿਕੰਜਾ ਕੱਸਣ ਨਾਲ ਹੀ ਪੰਜਾਬ ਦੇ ਲੋਕਾਂ ਦਾਕਾਫੀ ਗੁੱਸਾ ਸ਼ਾਂਤ ਹੋ ਸਕਦਾ ਹੈ।

     ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦਾਖਜ਼ਾਨਾ ਖਾਲੀ ਹੈ ਅਤੇ ਕੇਂਦਰ ਸਰਕਾਰ ਵੀਪੰਜਾਬ ਸਰਕਾਰ ਦੀ ਬਾਂਹ ਨਹੀਂ ਫੜ ਰਹੀ,ਪਰਸਰਕਾਰ ਦੂਸਰੇ ਬਹੁਤ ਸਾਰੇ ਕੰਮਾਂ ਵਿੱਚ ਵੀਨਾਕਾਮ ਸਿੱਧ ਹੋ ਰਹੀ ਹੈ। ਲੋਕਾਂ ਦੇ ਵਿਕਾਸ ਦੀਗੱਲ ਤਾਂ ਕੀ ਕਰਨੀ ਸੀ ਮੋਤੀਆਂ ਵਾਲੀ ਸਰਕਾਰਆਪਣੇ ਹੀ ਝਮੇਲਿਆਂ ਵਿੱਚ ਉਲਝ ਕੇ ਰਹਿ ਗਈਹੈ। ਉਸਦੇ ਆਪਣੇ ਮੰਤਰੀਆਂ ਨੇ ਰੇਤ ਮਾਮਲੇ ਨੂੰਲੇ ਕੇ ਸਰਕਾਰ ਨੂੰ ਲੋਕਾਂ ਦੇ ਪ‍ਿਅਹਰੇ ਵਿੱਚਲਿਆ ਖੜਾ ਕੀਤਾ। ਵਿਰੋਧੀ ਧਿਰਾਂ ਉਤੇ ਚੜ੍ਹਆਈਆਂ । ਕਿਸਾਨਾਂ ਦੀ ਕਰਜਾ ਮੁਆਫੀ ਦਾਮਾਮਲਾ ਵੀ ਸਰਕਾਰ ਦੇ ਗਲੇ ਦੀ ਹੱਡੀ ਬਣਿਆਹੋਇਆ ਹੈ। ਸਰਕਾਰ ਵਲੋਂ ਕਰਜਾ ਮੁਆਫੀ ਦੀਮੁਹਿੰਮ ਤਾਂ ਸ਼ੁਰੂ ਕੀਤੀ ਗਈ ਹੈ,ਪਰ ਇਸ ਤੇ ਵੀਉਸਦੇ ਆਪਣਿਆਂ ਨੇ ਹੀ ਸਵਾਲ ਖੜ੍ਹੇ ਕਰ ਦਿੱਤੇਹਨ ਕਿ ਇਹ ਮੁਆਫੀ ਹੇਠਲੇ ਪੱਧਰ ਦੇ ਕਿਸਾਨਾਂਦੀ ਨਹੀਂ ਹੋ ਰਹੀ ਬਲਕਿ ਵੱਡੇ ਕਿਸਾਨਾਂ ਨੂੰ ਹਾਲਦੀ ਘੜੀ ਇਸਦਾ ਲਾਭ ਪਹੁੰਚ ਰਿਹਾ ਹੈ। ਪੰਜਾਬਦਾ ਕਿਸਾਨ ਪਹਿਲਾਂ ਵੀ ਖੁਦਕੁ਼ਸੀਆਂ ਕਰ ਰਿਹਾਸੀ ਤੇ ਅੱਜ ਵੀ। ਸੱਤਾ ਜਰੂਰ ਬਦਲੀ ਏ ਪਰਹਾਲਾਤ ਨਹੀਂ ਬਦਲੇ। ਘਰ ਘਰ ਨੌਕਰੀ ਦੇਣ ਦਾਵਾਅਦਾ ਕਰਲ ਵਾਲੀ ਸਰਕਾਰ ਨੇ ਨਵੀਆਂਨੌਕਰੀਆਂ ਤਾਂ ਕੀ ਦੇਣੀਆਂ ਸੀ ‍ਪਹਿਲਾਂ ਤੋਂ ਲੱਗੇਮੁਲਾਜ਼ਮ ਵੀ ਰੁਜ਼ਗਾਰ ਖੁੱਸਣ ਦੇ ਡਰ ਨਾਲਸਹਿਮੇ ਹੋਏ ਹਨ। ਬਠਿੰਡਾ ਥਰਮਲ ਪਲਾਂਟ ਬੰਦਹੋਣ ਨਾਲ ਕਈ ਲੋਕਾਂ ਦਾ ਰੁਜ਼ਗਾਰ ਜਾਂਦਾ ਰਿਹਾ।ਇਸੇ ਤਰ੍ਹਾਂ ਕੱਚੇ ਅਧਿਆਪਕਾਂ ਨੂੰ ਵੀ ਡਰ ਸਤਾਰਿਹਾ ਹੈ। ਧੜਾ ਧੜ ਲਾਹੇ ਜਾ ਰਹੇ ਰੁਜ਼ਗਾਰਮੇਲਿਆਂ ਦੇ ਅਜੇ ਤੱਕ ਕੋਈ ਸਾਰਥਕ ਨਤੀਜੇਨਹੀਂ ਸਾਹਮਣੇ ਆਏ। ਇਹਨਾਂ ਮੇ‍ਲਿਆਂ ਤੇ ਵੀਸਵਾਲ ਖੜ੍ਹੇ ਹੋ ਰਹੇ ਹਨ।

ਅੱਜ ਹਰ ਵਰਗ ਸਰਕਾਰ ਵਿਰੁੱਧ ਬਾਗੀ ਸੁਰਾਂਅਪਣਾਈ ਬੈਠਾ ਹੈ। ਪਹਿਲੇ ਵਰ੍ਹੇ ਵਿੱਚ ਹੀਸਰਕਾਰ ਵਿਰੁੱਧ ਲੋਕਾਂ ਅੰਦਰ ਪੈਦਾ ਹੋਇਆਗੁੱਸਾ ਠੀਕ ਨਹੀਂ ਹੈ। ਲੋਕ ਤਾਂ ਕੀ ਕਾਂਗਰਸਪਾਰਟੀ ਦੇ ਲਕੋ ਤੇ ਆਗੂ ਵੀ ਆਪਣੀ ਸਰਕਾਰਆਉਣ ਦੀ ਖੁਸ਼ੀ ਨਹੀਂ ਮਨਾ ਸਕੇ। ਵਿਰੋਧੀ ਧਿਰਾਂਆਮ ਆਦਮੀ ਪਾਰਟੀ ਤੇ ਅਕਾਲੀ ਦਲ ਸਰਕਾਰਨੂੰ ਹਰ ਮੁੱਦੇ ਤੇ ਘੇਰ ਰਹੀਆਂ ਹਨ।ਪਿਛਲੇ ਇੱਕਦਹਾਕਾ ਸੱਤਾ ਤੇ ਕਾਬਜ਼ ਰਹੇ ਅਕਾਲੀ ਦਲ ਨੂੰਭਾਂਵੇਂ ਪੰਜਾਬ ਦੀ ਜਨਤਾ ਨੇ ਬੁਰੀ ਤਰ੍ਹਾਂ ਨਕਾਰਦਿੱਤਾ ਸੀ ਪਿਰ ਅੱਜ ਉਹ ਮੋਤੀਆਂ ਵਾਲੀਸਰਕਾਰ ਦੀਆਂ ਖਾਮੀਆਂ ਕਾਰਨ ਸਰਕਾਰਵਿਰੁੱਧ ਪੋਲ ਖੋਲ ਰੈਲੀਆਂ ਕਰਕੇ ਆਪਣੀ ਮੁੜਹੋਂਦ ਬਣਾਉਣ ਵਿੱਚ ਲੱਗਾ ਹੈ। ਭਾਂਵੇਂ ਲੋਕ ਕੈਪਟਨਸਰਕਾਰ ਤੋਂ ਨਰਾਜ਼ ਹਨ ਪਰ ਅਕਾਲੀਆਂ ਵਿਰੁੱਧਗੁੱਸਾ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਬਰਕਰਾਰਹੈ। ਪੰਜਾਬ ਦੇ ਲੋਕਾਂ ਨੂੰ ਕਿਸੇ ਪਾਸਿਉਂ ਠੰਡੀ ਹਵਾਦਾ ਬੁੱਲਾ ਆਉਂਦਾ ਨਜ਼ਰ ਨਹੀਂ ਆ ਰਿਹਾ। ਆਮਆਦਮੀ  ਪਾਰਟੀ ਵੀ ਆਪਣੇ ਝਮੇਲਿਆਂ ਵਿੱਚਫਸ ਗਈ ਨਜ਼ਰ ਆ ਰਹੀ ਹੈ। ਕੇਜਰੀਵਾਲ ਵਲੋਂਬਿਕਰਮ ਮਜੀਠੀਆ ਤੋਂ ਨਸ਼ਾ ਤਸਕਰੀ ਮਾਮਲੇਵਿੱਚ ਲਿਖਤੀ ਮੁਆਫੀ ਮੰਗ ਲੈਣਾ ਪਾਰਟੀ ਲਈਵੱਡਾ ਝਟਕਾ ਹੈ। ਪਾਰਟੀ ਅੰਦਰ ਬਾਗੀ ਸੁਰਾਂਪੈਦਾ ਹੋ ਗਈਆਂ ਹਨ।

  ਪੰਜਾਬ ਦੇ ਲੋਕ ਕਪਤਾਨ ਸਾਹਿਬ ਤੋਂ ਵੱਡੀਆਂਉਮੀਦਾਂ ਲਾਈ ਬੈਠੇ ਹਨ ਇਹ ਉਮੀਦਾਂ ਪੂਰੀਆਂਹੋਣਗੀਆਂ ਜਾਂ ਨਹੀਂ ਇਹ ਤਾਂ ਸਮਾ ਹੀ ਦੱਸੇਗਾਹਾਲ ਦੀ ਘੜੀ ਪੰਜਾਬ ਦੇ ਲੋਕ ਉਦਾਸ ਹਨ।

Please Click here for Share This News

Leave a Reply

Your email address will not be published. Required fields are marked *