best platform for news and views

ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਆਨਲਾਈਨ ਅਰਜੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ

Please Click here for Share This News

ਬਰਨਾਲਾ,(ਰਾਕੇਸ਼ ਗੋਇਲ):- ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ੍ਰੇਣੀਆਂ ਦੇ ਯੋਗ ਵਿਦਿਆਰਥੀਆ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਆਨਲਾਈਨ ਅਰਜੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਭਲਾਈ ਵਿਭਾਗ ਵੱਲੋਂ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ 25 ਸਤੰਬਰ, 2017 ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇਣ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਇੱਕ ਅਹਿਮ ਕੜੀ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਆਨ ਲਾਈਨ ਬਿਨੈ ਕਰਨ ਦੀ ਸਹੂਲਤ ਮਿਲਦੀ ਹੈ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਟ੍ਰਿਕ ਤੋਂ ਅੱਗੇ ਦੀ ਪੜ•ਾਈ ਲਈ ਯੋਗ ਐਸ.ਸੀ./ਬੀ.ਸੀ. ਵਿਦਿਆਰਥੀ ਇਨ•ਾਂ ਭਲਾਈ ਸਕੀਮਾਂ ਦਾ ਲਾਭ ਉਠਾ ਕੇ ਪੜ• ਸਕਦੇ ਹਨ, ਤੇ ਭਵਿੱਖ ਵਿੱਚ ਆਪਣੀ ਮੰਜਿਲ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹਨ। ਉਹਨਾਂ ਦੱਸਿਆ ਕਿ ਭਲਾਈ ਵਿਭਾਗ ਵੱਲੋਂ ਜਾਰੀ ਕੀਤੀ ਗਈ ਸਮਾਂ-ਸਾਰਣੀ ਅਨੁਸਾਰ ਯੋਗ ਵਿਦਿਆਰਥੀ ਮਿਤੀ 25 ਸਤੰਬਰ ਤੋਂ  ਮਿਤੀ 24 ਅਕਤੂਬਰ, 2017 ਤੱਕ ਪੋਰਟਲ ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ, ਜਦਕਿ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਦਿਆਰਥੀਆਂ ਤੋਂ ਪ੍ਰਾਪਤ ਆਨਲਾਈਨ ਅਰਜੀਆਂ ਮਿਤੀ 25 ਅਕਤੂਬਰ ਤੋਂ 10 ਨਵੰਬਰ, 2017 ਤੱਕ ਸੈਕਸ਼ਨਿੰਗ ਅਥਾਰਿਟੀ ਨੂੰ ਪੇਸ਼ ਕਰਨਗੀਆਂ।
ਡਿਪਟੀ ਕਸਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਕਿ ਸੈਕਸ਼ਨਿੰਗ ਅਥਾਰਿਟੀ ਵੱਲੋਂ ਸੰਸਥਾਵਾਂ ਤੋਂ ਪ੍ਰਾਪਤ ਅਰਜੀਆਂ ਲਾਈਨ ਵਿਭਾਗਾਂ ਨੂੰ ਭੇਜਣ ਦਾ ਸਮਾਂ 11 ਨਵੰਬਰ ਤੋਂ 4 ਦਸੰਬਰ, 2017 ਤੱਕ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰ•ਾਂ ਸਬੰਧਤ ਲਾਈਨ ਵਿਭਾਗ (ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ, ਉਚੇਰੀ ਸਿੱਖਿਆ, ਸਕੂਲ ਸਿੱਖਿਆ ਵਿਭਾਗ) 5 ਦਸੰਬਰ ਤੋਂ 11 ਦਸੰਬਰ, 2017 ਤੱਕ ਸੈਂਕਸ਼ਨਿੰਗ ਅਥਾਰਿਟੀ ਤੋਂ ਪ੍ਰਾਪਤ ਅਰਜੀਆਂ ਸਬੰਧੀ ਲੋੜੀਂਦੀ ਕਾਰਵਾਈ ਕਰਕੇ 11 ਦਸੰਬਰ ਤੱਕ ਭਲਾਈ ਵਿਭਾਗ ਨੂੰ ਭੇਜੇਗਾ ਅਤੇ ਭਲਾਈ ਵਿਭਾਗ ਵੱਲੋਂ ਇਹ ਸਾਰੀ ਕਾਰਵਾਈ ਨੂੰ 12 ਦਸੰਬਰ ਤੋਂ 17 ਦਸੰਬਰ, 2017 ਤੱਕ ਮੁਕੰਮਲ ਕੀਤਾ ਜਾਵੇਗਾ ਅਤੇ ਤਜਵੀਜ਼ ਭਾਰਤ ਸਰਕਾਰ ਨੂੰ ਭੇਜੀ ਜਾਵੇਗੀ।
ਜਿਲ•ਾ ਭਲਾਈ ਅਫ਼ਸਰ ਮਿਸ ਬਲਜਿੰਦਰ ਬਾਂਸਲ ਨੇ ਦੱਸਿਆ ਕਿ ਭਲਾਈ ਵਿਭਾਗ ਨੇ ਸਾਲ 2017-18 ਤੋਂ ਅਹਿਮ ਕਦਮ ਉਠਾਏ ਹਨ, ਤਾਂ ਜੋ ਜਾਅਲੀ ਵਿਦਿਆਰਥੀਆਂ ਨੂੰ ਰੋਕਿਆ ਜਾ ਸਕੇ। ਸਕਾਲਰਸ਼ਿਪ ਲਈ ਬਿਨੈ ਕਰਨ ਦੀ ਪ੍ਰਕਿਰਿਆ ਨੂੰ ਲਾਜਮੀ ਤੌਰ ‘ਤੇ ਆਧਾਰ ਨੰਬਰ ਨਾਲ ਵੀ ਜੋੜਿਆ ਜਾ ਰਿਹਾ ਹੈ। ਸੰਸਥਾ ਦੇ ਮੁਖੀ ਅਤੇ ਸੈਂਕਸ਼ਨਿੰਗ ਅਥਾਰਿਟੀ ਵੱਲੋਂ ਅਰਜੀਆਂ ਨੂੰ ਪ੍ਰਵਾਨ/ਭੇਜਦੇ ਸਮੇਂ ਸੰਸਥਾ ਦੇ ਮੁਖੀ ਅਤੇ ਸੈਂਕਸ਼ਨਿੰਗ ਅਥਾਰਿਟੀ ਦੇ ਈ-ਹਸਤਾਖਰ ਨੂੰ ਜਰੂਰੀ ਬਣਾਇਆ ਗਿਆ ਹੈ। ਜੇਕਰ ਸਾਲ 2017-18 ਦੌਰਾਨ ਕਿਸੇ ਵਿਦਿਆਰਥੀ ਵੱਲੋਂ ਜਾਂ ਸੰਸਥਾ ਵੱਲੋਂ ਜਾਅਲੀ ਕਲੇਮ ਆਨ ਲਾਈਨ ਪੋਰਟਲ ‘ਤੇ ਪੇਸ਼ ਕੀਤੇ ਜਾਂਦੇ ਹਨ ਤਾਂ ਉਨ•ਾਂ ਵਿਰੁੱਧ ਸਖਖ਼ਤ ਕਾਰਵਾਈ ਕੀਤੀ ਜਾਵੇਗੀ

Please Click here for Share This News

Leave a Reply

Your email address will not be published. Required fields are marked *