ਧੂਰੀ,17 ਜੁਲਾਈ (ਮਹੇਸ਼ ਜਿੰਦਲ) ਬੀ.ਜੇ.ਪੀ ਦੀ ਅਹਿਮ ਮੀਟਿੰਗ ਪ੍ਰਕਾਸ਼ ਸਿੰਘ ਸੋਹੀ ਪ੍ਰਧਾਨ ਜ਼ਿਲ•ਾ ਦਿਹਾਤੀ ਮੰਡਲ ਦੀ ਪ੍ਰਧਾਨਗੀ ਹੇਠ ਮੰਡਲ ਧੂਰੀ ਦੇ ਮੁੱਖ ਦਫ਼ਤਰ ਵਿਚ ਹੋਈ। ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਜ਼ਿਲ•ਾ ਪ੍ਰਧਾਨ ਬਿਕਰਮ ਪਾਲੀ ਨੇ ਸ਼ਿਰਕਤ ਕੀਤੀ। ਮੀਟਿੰਗ ਵਿਚ ਸਦੱਸਤਾ ਅਭਿਆਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੋਹੀ ਨੇ ਕਿਹਾ ਕਿ ਮੈਂਬਰਸ਼ਿਪ ਬਣਾਉਣ ਸਬੰਧੀ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਅਤੇ ਪੂਰੇ ਇਲਾਕੇ ਵਿਚ ਲੋਕਾਂ ਦਾ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਹਰ ਪੱਖੋਂ ਪੂਰਨ ਉਪਰਾਲੇ ਕੀਤੇ ਜਾਣਗੇ। ਇਸ ਸਮੇਂ ਪੰਜਾਬ ਸੰਗਠਨ ਮੰਤਰੀ ਦਿਨੇਸ਼ ਦੇ ਪਹੁੰਚਣ ਸੰਬੰਧੀ ਵੀ ਚਰਚਾ ਕੀਤੀ ਗਈ। ਇਸ ਮੌਕੇ ਨਰੇਸ਼ ਕੁਮਾਰ ਗੋਇਲ,ਹਰਮਨ ਗੌੜ ਸੈਕਟਰੀ ਸੰਗਰੂਰ,ਵਿਕਾਸ ਸ਼ਰਮਾ,ਬਲਦੇਵ ਸਿੰਘ,ਗੁਰਮੀਤ ਸਿੰਘ ਆਦਿ ਹਾਜ਼ਰ ਸਨ ।