ਸ੍ਰੀ ਮੁਕਤਸਰ ਸਾਹਿਬ (ਕਿੰਦਾ ਬਰੀਵਾਲਾ)ਡਲੋਕ ਨਾਟਕਕਾਰ ਗੁਰਸ਼ਰਨ ਭਾਅ ਜੀ ਦੇ ਆਦਰਸ਼ਾਂ ਅਤੇ ਸ਼ਹੀਦ ਭਗਤ ਸਿੰਘ ਦੇ ਸੋਚਾਂ ਸੁਪਨਿਆਂ ਨੂੰ ਸਮਰਪਿਤ ਤਿੰਨ ਰੋਜ਼ਾ ਤਰਕਸ਼ੀਲ ਲੋਕ ਨਾਟ ਉਤਸਵ 14 ਜਨਵਰੀ ਤੋਂ ਮੇਲਾ ਮਾਘੀ ਵਿਖੇ ਮਲੋਟ ਰੋਡ ‘ਤੇ ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਕਸ਼ੀਲ ਸੁਸਾਇਟੀ ਦੇ ਸੂਬਾਈ ਮੀਡੀਆ ਮੁਖੀ ਰਾਮ ਸਵਰਨ ਲੱਖੇਵਾਲੀ ਨੇ ਦੱਸਿਆ ਕਿ ਇਸ ਨਾਟ ਮੇਲੇ ਵਿੱਚ ਚੰਡੀਗੜ• ਸਕੂਲ ਆਫ ਡਰਾਮਾ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ਖੇਡੇ ਜਾਣਗੇ। ਇਸਦੇ ਨਾਲ ਹੀ ਸੁਖਦੇਵ ਮਲੂਕਪੁਰੀ ਵੱਲੋਂ ਜਾਦੂ ਸ਼ੋਅ ਅਤੇ ਲੋਕ ਕਲਾ ਮੰਚ ਜੋਧਪੁਰ ਦੇ ਬੱਚੇ ਕੋਰੀਓਗ੍ਰਾਫੀ ਤੇ ਸਕਿੱਟ ਪੇਸ਼ ਕਰਨਗੇ। ਉਨ•ਾਂ ਦੱਸਿਆ ਕਿ ਕਲਾ ਨਾਲ ਜ਼ਿੰਦਗੀ ਵਿੱਚ ਤਰਕਸ਼ੀਲਤਾ ਤੇ ਸਾਹਿਤ ਦਾ ਰੰਗ ਭਰਨ ਲਈ ਮਾਘੀ ‘ਤੇ ਪਿਛਲੇ 15 ਸਾਲ ਤੋਂ ਇਹ ਉਦਮ ਕੀਤਾ ਜਾ ਰਿਹਾ ਹੈ। ਇਸ ਵਾਰ ਵੀ ਮੇਲੇ ਵਿੱਚ ਪੋਸਟਰ ਤੇ ਪੁਸਤਕ ਪ੍ਰਦਰਦਸ਼ਨੀਆਂ, ਮੇਲੀਆਂ ਲਈਆਂ ਖਿੱਚ ਦਾ ਕਾਰਣ ਬਣਨਗੀਆਂ। ਨਾਟ ਮੇਲੇ ਦੌਰਾਨ ਸੁਸਾਇਟੀ ਦੇ ਸੂਬਾਈ ਆਗੂ ਵਿਗਿਆਨਕ ਚੇਤਨਾ ਦਾ ਸੁਨੇਹਾ ਦੇਣ ਲਈ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਸਮੇਲੇ ਦੀ ਸਫਲਤਾ ਲਈ ਮੁਕਤਸਰ- ਫਾਜ਼ਿਲਕਾ ਜ਼ੋਨ ਦੀਆਂ ਇਕਾਈਆਂ ਗੁਰੂ ਹਰ ਸਹਾਏ, ਮੰਡੀ ਲਾਧੂਕਾ, ਫਾਜ਼ਿਲਕਾ, ਅਬੋਹਰ ਤੇ ਲੱਖੇਵਾਲੀ ਪਿਛਲੇ ਕਈ ਦਿਨਾਂ ਤੋਂ ਪਿੰਡ- ਪਿੰਡ ਸੁਨੇਹਾ ਦੇ ਰਹੀਆਂ ਹਨ। ਉਨ•ਾਂ ਦੱਸਿਆ ਕਿ ਇਸ ਮੌਕੇ ਲੋਕਾਂ ਨੂੰ ਸਾਹਿਤ ਦੀ ਚੇਟਕ ਲਾਉਣ ਤੇ ਚੰਗੇ ਸਾਹਿਤ ਜ਼ਿੰਦਗੀ ਦਾ ਹਿੱਸਾ ਬਣਾ ਕੇ ਸਮਾਜ ਨੂੰ ਸੁਖਾਵੇਂ ਰੁਖ ਤੋਰਣ ਲਈ ਪੁਸਤਕ ਪ੍ਰਦਰਸ਼ਨੀ ਵੀ ਲਾਈ ਜਾਵੇਗੀ।
ਮੇਲਾ ਮਾਘੀ ਮੌਕੇ ਲੱਗਣ ਵਾਲੇ ਨਾਟ ਮੇਲੇ ਦੀ ਤਿਆਰੀ ਕਰਦੇ ਤਰਕਸ਼ੀਲ ਆਗੂ।