ਚੰਡੀਗੜ• ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱੱਲੋਂ ਅੱਜ ਵੱਖ ਵੱਖ ਬੋਰਡਾਂ ਅਤੇ ਕਾਰਪੋਰੇਸ਼ਨਾ ਵਿਚ ਸੀਨੀਅਰ ਵਾਈਸ ਚੇਅਰਮੈਨ, ਡਾਇਰੈਕਟਰਾਂ ਅਤੇ ਮੈਂਬਰਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਇਸ ਸਬੰਧੀ ਫਾਈਲ ਅੱਜ ਬਾਅਦ ਦੁਪਹਿਰ ਕਲੀਅਰ ਕਰ ਦਿੱਤੀ।ਜਿਸ ਦੇ ਅਨੁਸਾਰ ਸ੍ਰੀ ਗੁਰਚਰਨ ਸਿੰਘ ਕੌਲੀ ਨੂੰ ਪੰਜਾਬ ਰਾਜ ਕਰਮਚਾਰੀ ਭਲਾਈ ਬੋਰਡ ਦਾ ਵਾਈਸ ਚੇਅਰਮੈਨ, ਸ੍ਰੀ ਕਨਵਰਬੀਰ ਸਿੰਘ ਮੰਜਾਲੀ ਨੂੰ ਰਾਮਗੜ•ੀਆ ਭਲਾਈ ਬੋਰਡ ਦਾ ਵਾਈਸ ਚੇਅਰਮੈਨ ਲਾਇਆ ਗਿਆ ਹੈ।
ਇਸੇ ਤਰਾਂ ਸ੍ਰੀ ਰਾਜਇੰਦਰ ਸਿੰਘ ਰਿੰਕੂ ਨੂੰ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦਾ ਡਾਇਰੈਕਟਰ, ਸ੍ਰੀ ਜਸਵਿੰਦਰ ਸਿੰਘ ਕਿੱਲੀ ਨੂੰ ਵਾਟਰ ਰਿਸੋਰਸ ਮਨੇਨਜਮੈਂਟ ਅਤੇ ਵਿਕਾਸ ਬੋਰਡ ਦਾ ਮੈਂਬਰ, ਸ੍ਰੀ ਜਸਪਾਲ ਸਿੰਘ ਨੂੰ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦਾ ਡਾਇਰੈਕਟਰ ਅਤੇ ਡਾ. ਜੈਦੇਵ ਸਿੰਘ ਮਠਾੜੂ ਨੂੰ ਪੰਜਾਬ ਰਾਮਗੜ•ੀਆ ਭਲਾਈ ਬੋਰਡ ਦਾ ਮੈਂਬਰ ਲਗਾਇਆ ਗਿਆ ਹੈ।
ਇਨ•ਾਂ ਨਿਯੁਕਤੀਆਂ ਸਬੰਧੀ ਰਸਮੀ ਹੁਕਮ ਜਲਦ ਹੀ ਸਬੰਧਿਤ ਵਿਭਾਗਾਂ ਵਲੋਂ ਜਾਰੀ ਕਰ ਦਿੱਤੇ ਜਾਣਗੇ।