best platform for news and views

ਮੁੱਖ ਮੰਤਰੀ ਵੱਲੋਂ ਸਿੱਖ ਰੈਜੀਮੈਂਟ ਸੈਂਟਰ ਦੇ ਵਿਕਾਸ ਅਤੇ ਪੱਧਰ ਉੱਚਾ ਚੁਕਣ ਲਈ 25 ਲੱਖ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ

Please Click here for Share This News

ਚੰਡੀਗੜ੍ਹ8 ਅਪ੍ਰੈਲ

          ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਚੰਡੀ ਮੰਦਰ ਵਿਖੇ ਸਿੱਖ ਰੈਜੀਮੈਂਟ ਸੈਂਟਰ ਦੇ ਵਿਕਾਸ ਅਤੇ ਪੱਧਰ ਉੱਚਾ ਚੁੱਕਣ ਲਈ 25 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ |

ਮੁੱਖ ਮੰਤਰੀ ਨੇ ਇਹ ਐਲਾਨ ਚੰਡੀ ਮੰਦਰ ਮਿਲਟਰੀ ਸਟੇਸ਼ਨ ਵਿਖੇ ਖੇਤਰਪਾਲ ਆਫੀਸਰਜ਼ ਇੰਸਟੀਚਿਊਟ (ਕੇ ਓ ਆਈ) ਵਿਖੇ ਸਿੱਖ ਰੈਜੀਮੈਂਟ ਵੱਲੋਂ ਵਿਸਾਖੀ ਲੰਚ 2018 ਦੀ ਕੀਤੀ ਗਈ ਮੇਜ਼ਬਾਨੀ ਮੌਕੇ ਕੀਤਾ |

          ਭਾਰਤੀ ਫੌਜ਼ ਨਾਲ ਆਪਣੇ ਸਬੰਧਾਂ ਦੀ ਯਾਦ ਤਾਜ਼ਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਫੌਜੀਆ ਅਤੇ ਸਾਬਕਾ ਫੌਜੀਆਂ ਦੀ ਭਲਾਈ ਵਾਸਤੇ ਆਪਣੀ ਨਿੱਜੀ ਵਚਨਬੱਧਤਾ ਨੂੰ ਦੁਹਰਾਇਆ ਉਨ੍ਹਾਂ ਕਿਹਾ ਕਿ ਇਹ ਗ੍ਰਾਂਟ ਸੈਂਟਰ ਵਿਖੇ ਖੇਡ ਬੁਨਿਆਦੀ ਢਾਂਚੇ ਅਤੇ ਹੋਰ ਸਬੰਧਤ ਸੁਵਿਧਾਵਾਂ ਦੇ ਵਿਕਾਸ ਅਤੇ ਪੱਧਰ ਉੱਚਾ ਚੁੱਕਣ ਲਈ ਮਦਦਗਾਰ ਹੋਵੇਗੀ ਉਨ੍ਹਾਂ ਨੇ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਬਾਰੇ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ |

ਮੁੱਖ ਮੰਤਰੀ ਨੇ ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਗਾਰਡੀਅਨਜ਼ ਆਫ ਗਵਰਨੈਂਸ” ਵਿਚ ਸਾਬਕਾ ਫੌਜੀਆਂ ਦੀ ਭੂਮਿਕਾ ਦੀ ਸਰਾਹਨਾ ਕੀਤੀ ਜਿਨ੍ਹਾਂ ਨੇ ਸਰਕਾਰੀ ਸਕੀਮਾਂ ਦਾ ਫਲ ਹੇਠਲੇ ਪੱਧਰ ਤੇ ਗ਼ਰੀਬਾਂ ਅਤੇ ਜ਼ਰੂਰਤਮੰਦਾ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ |

          ਸਾਰਾਗੜ੍ਹੀ ਜੰਗ ਬਾਰੇ ਚਰਚਿਤ ਕਿਤਾਬ ਦੇ ਲੇਖਕ ਮੁੱਖ ਮੰਤਰੀ ਨੇ ਸਾਰਾਗੜ੍ਹੀ ਕਿਲ੍ਹੇ ਤੋਂ ਸਿੱਖ ਰੈਜੀਮੈਂਟ ਦੇ ਸੈਂਟਰ ਅਤੇ 4 ਸਿੱਖ ਰੈਜੀਮੈਂਟ (ਪਿਛਲੇ ਸਮੇਂ ਦੀ 36 ਸਿੱਖ ਰੈਜੀਮੈਂਟ)ਇਸ ਨੂੰ ਇਹ ਇਤਿਹਾਸਕ ਜੰਗ ਲੜੀ ਸੀ ਨੂੰ ਇੱਕ ਸਮਰਿਤੀ ਚਿੰਨ ਪੇਸ਼ ਕੀਤਾ ਫੌਜੀ ਇਤਿਹਾਸਕਾਰ ਨੇ ਕਿਹਾ ਕਿ ਇਸ ਜੰਗ ਨਾਲ ਸਬੰਧਤ ਇਤਿਹਾਸਕ ਤੱਥਾਂ ਦੀ ਘੋਖ ਕਰਨ ਲਈ ਬਹੁਤ ਸਾਰੀ ਖੋਜ਼ ਕਰਨੀ ਪਈ ਹੈ ਇੱਕ ਖੋਜੀ ਵੱਲੋ ਉਨ੍ਹਾਂ ਨੇ ਇਸ ਜੰਗ ਦੇ ਭੁੱਲੇ-ਵਿਸਰੇ ਨਾਇਕ ਦਾਦ ਦੇ ਵੱਡੇ ਯੋਗਦਾਨ ਦੀ ਖੋਜ ਕੀਤੀ ਹੈ ਜਿਸ ਨੇ 21 ਹੋਰ ਬਹਾਦਰ ਫੌਜੀਆਂ ਦੇ ਨਾਲ ਆਪਦੀ ਜਾਨ ਨਿਸ਼ਾਵਰ ਕੀਤੀ ਸੀ ਉਨ੍ਹਾਂ ਨੇ ਇਹ ਮਹਾਨ ਕੁਰਬਾਨੀ ਸਾਰਾਗੜ੍ਹੀ ਜੰਗ ਦੌਰਾਨ ਅਫਗਾਨ ਕਬਾਇਲੀਆਂ ਨਾਲ ਲੜਦੇ ਹੋਏ ਕੀਤੀ ਸੀ |

          ਕੈਪਟਨ ਅਮਰਿੰਦਰ ਸਿੰਘ ਨੇ 2 ਸਿੱਖ ਰੈਜੀਮੈਂਟ ਨਾਲ ਆਪਣੇ ਸਬੰਧਾਂ ਨੂੰ ਬਹੁਤ ਮਾਨ ਨਾਲ ਯਾਦ ਕੀਤਾ ਜਿਸ ਵਿਚ ਉਨ੍ਹਾਂ ਨੇ ਇੱਕ ਫੌਜੀ ਅਫਸਰ ਵਜੋਂ ਸੇਵਾ ਨਿਭਾਈ ਸੀ ਉਨ੍ਹਾਂ ਕਿਹਾ ਕਿ ਉਹ ਆਪਣੇ ਆਖ਼ਰੀ ਸਾਹਾਂ ਤੱਕ ਇਸ ਸ਼ਾਨੀਮਤੀ ਰੈਜੀਮੈਂਟ ਦਾ ਹਿੱਸਾ ਬਣਿਆ ਰਹਿਣਾ ਚਾਹੁੰਦੇ ਹਨ ਇਸ ਮੌਕੇ ਉਨ੍ਹਾਂ ਨੇ ਆਪਣੇ ਤਜ਼ੁਰਬੇ ਵੀ ਸਾਂਝੇ ਕੀਤੇ ਅਤੇ ਜੰਗ ਦੀ ਮਹਾਰਤ ਬਾਰੇ ਵੀ ਜ਼ਿਕਰ ਕੀਤਾ ਜਿਸ ਨੂੰ ਉਨ੍ਹਾਂ ਨੇ ਆਪਣੇ ਗੁਰੂ ਜੀ” ਡਿਫੈਂਸ ਅਕੈਡਮੀ ਦੇ ਇੰਸਟਰਕਟਰ ਲੈਫਟੀਨੈਂਟ ਜਨਰਲ (ਸੇਵਾ ਮੁੱਕਤ) ਪੀ.ਐਸ. ਵਾਡਹਰਾ ਤੋਂ ਸਿੱਖਿਆ ਸੀ ਲੈਫਟੀਨੈਂਟ ਜਨਰਲ ਵਾਡਹਰਾ ਵੀ ਇਸ ਸਮਾਰੋਹ ਵਿਚ ਸ਼ਾਮਲ ਸਨ |

          ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਸਿੱਖ ਰੈਜੀਮੈਂਟ ਦੇ ਕਰਨਲ ਲੈਫਟੀਨੈਂਟ ਜਨਰਲ ਐਸ.ਕੇ. ਝਾਅ ਨੇ ਜੇਸੀਓਜ਼ ਅਤੇ ਹੋਰਨਾਂ ਰੈਂਕਾਂ (ਓ.ਆਰਜ਼.) ਦੀ ਫੌਜ ਵਿਚੋਂ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਦਾ ਅੱਗੇ ਦਾ ਕੈਰੀਅਰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਜਨਰਲ ਝਾਅ ਨੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਭਾਵੀ ਰੈਜੀਮੈਂਟਲ ਭਾਵਨਾ ਅਤੇ ਗਿਆਨ ਦੀ ਸਰਾਹਨਾ ਕੀਤੀ ਉਨ੍ਹਾਂ ਨੇ ਫੌਜੀਆਂ ਦੀ ਸਮੁੱਚੀ ਭਲਾਈ ਬਾਰੇ ਵੀ ਮੁੱਖ ਮੰਤਰੀ ਦੀਆਂ ਚਿੰਤਾਵਾਂ ਦੀ ਪ੍ਰਸ਼ਸਾ ਕੀਤੀ |

ਮੁੱਖ ਮੰਤਰੀ ਜੋ ਆਪਣੇ ਓ.ਐਸ.ਡੀ. ਮੇਜਰ ਅਮਰਦੀਪ ਸਿੰਘ ਅਤੇ ਕਰਨਪਾਲ ਸਿੰਘ ਸ਼ੇਖੋਂ ਦੇ ਨਾਲ ਰੈਜੀਮੈਂਟ ਦੇ ਸੈਂਟਰ ਵਿਚ ਗਏ ਸਨ ਨੇ ਫੌਜੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੁੱਲ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਤਸਵੀਰਾਂ ਖਿਚਾਈਆਂ |

ਇਸ ਮੌਕੇ ਹਾਜ਼ਰ ਹੋਰਨਾਂ ੳੱਘੀਆਂ ਸਖ਼ਸ਼ੀਅਤਾਂ ਵਿਚ ਸਿੱਖ ਰੈਜੀਮੈਂਨ ਦੇ ਲੈਫਟੀਨੈਂਟ ਜਨਰਲ (ਰਿਟਾ.) ਐਸ.ਐਚ. ਚਾਹਲ,ਲੈਫਟੀਨੈਂਟ ਜਨਰਲ (ਰਿਟਾ.) ਆਰ.ਐਸ. ਸੁਜਲਾਨਾਲੈਫਟੀਨੈਂਟ ਜਨਰਲ (ਰਿਟਾ.) ਐਨ.ਪੀ.ਐਸ. ਬਲ ਅਤੇ ਲੈਫਟੀਨੈਂਟ ਜਨਰਲ (ਰਿਟਾ.) ਜੀ.ਐਸ. ਸ਼ੇਰਗਿੱਲ ਸ਼ਾਮਲ ਸਨ |

Please Click here for Share This News

Leave a Reply

Your email address will not be published. Required fields are marked *