best platform for news and views

ਮੁੱਖ ਮੰਤਰੀ ਵੱਲੋਂ ਸਾਰੀਆਂ ਸਰਕਾਰੀ ਇਮਾਰਤਾਂ ਤੇ ਸਿੱਖਿਆ ਸੰਸਥਾਵਾਂ ਦੇ ਊਰਜਾ ਆਡਿਟ ਦੇ ਹੁਕਮ

Please Click here for Share This News

ਚੰਡੀਗੜ•, 9 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਸਾਰੀਆਂ ਸਰਕਾਰੀ ਇਮਾਰਤਾਂ ਅਤੇ ਸਿੱਖਿਆ ਸੰਸਥਾਵਾਂ ਦਾ ਊਰਜਾ ਆਡਿਟ ਕਰਨ ਲਈ ਪੰਜਾਬ ਰਾਜ ਸਾਇੰਸ ਤੇ ਤਕਨਾਲੋਜੀ ਕੌਂਸਲ (ਪੀ.ਐਸ.ਸੀ.ਐਸ.ਟੀ) ਨੂੰ ਆਖਿਆ ਹੈ।
ਇਸ ਦਾ ਉਦੇਸ਼ ਸੂਬੇ ਵਿਚ ਊਰਜਾ ਸਾਂਭ-ਸੰਭਾਲ ਨੂੰ ਬੜ•ਾਵਾ ਦੇਣਾ ਅਤੇ ਬਿਜਲੀ ਦੇ ਉੱਚ ਖਰਚਿਆਂ ਵਿਚ ਕਮੀ ਲਿਆਉਣਾ ਹੈ ਜੋ ਕਿ ਇਸ ਵੇਲੇ ਇਨ•ਾਂ ਇਮਾਰਤਾਂ ਵਿਚ ਬਹੁਤ ਜ਼ਿਆਦਾ ਹਨ।
ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਨਿਰਦੇਸ਼ ਪੁਸ਼ਪਾ ਗੁਜਰਾਲ ਸਾਇੰਸ ਸਿਟੀ (ਪੀ.ਜੀ.ਐਸ.ਸੀ) ਸੁਸਾਇਟੀ ਦੀ 13ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਜਾਰੀ ਕੀਤੇ।
ਸਰਕਾਰੀ ਇਮਾਰਤਾਂ/ਸੰਸਥਾਵਾਂ/ਦਫ਼ਤਰਾਂ ਵਿਚ ਬਿਜਲੀ ਦੀ ਅਨੇ•ਵਾਹ ਵਰਤੋਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਡਿਟ ਵਢੇਰੇ ਜਨਤਕ ਹਿੱਤਾਂ ਦੇ ਮੱਦੇਨਜ਼ਰ ਬਿਜਲੀ ਦੀ ਬਚਤ ‘ਚ ਮਦਦਗਾਰ ਹੋਵੇਗਾ।
ਮੁੱਖ ਮੰਤਰੀ ਨੇ ਪੀ.ਐਸ.ਸੀ.ਐਸ.ਟੀ ਦੇ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਵੱਲੋਂ ਮੀਟਿੰਗ ਵਿਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੁਆਰਾ ਕਰਵਾਏ ਗਏ ਊਰਜਾ ਆਡਿਟ ਸਬੰਧੀ ਦਿੱਤੀ ਜਾਣਕਾਰੀ ਤੋਂ ਬਾਅਦ ਇਹ ਨਿਰਦੇਸ਼ ਦਿੱਤੇ। ਊਰਜਾ ਬਚਤ ਸਬੰਧੀ ਵੱਖ ਵੱਖ ਕਦਮ ਲਾਗੂ ਕੀਤੇ ਜਾਣ ਤੋਂ ਬਾਅਦ ਸਾਲਾਨਾ 12 ਲੱਖ ਰੁਪਏ ਦੀ ਬਿਜਲੀ ਦੀ ਬਚਤ ਹੋਈ ਹੈ ਜਦਕਿ ਇਸ ਆਡਿਟ ਲਈ ਕੇਵਲ 1.7 ਲੱਖ ਰੁਪਏ ਨਿਵੇਸ਼ ਕੀਤੇ ਗਏ। ਪੀ.ਜੀ.ਐਸ.ਸੀ ਨੂੰ ਇਸ ਪ੍ਰਾਜੈਕਟ ਵਾਸਤੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਊਰਜਾ ਸੰਭਾਲ ਅਵਾਰਡ ਦਿੱਤਾ ਗਿਆ।
ਕੌਂਸਲ ਨੇ ਹੋਰ ਵੀ ਬਹੁਤ ਸਾਰੀਆਂ ਇਮਾਰਤਾਂ ਦਾ ਊਰਜਾ ਆਡਿਟ ਕੀਤਾ ਜਿਨ•ਾਂ ਵਿਚ ਵਿਰਾਸਤ-ਏ-ਖਾਲਸਾ, ਟ੍ਰਿਬਿਊਨ ਕੰਪਲੈਕਸ, ਮੰਡੀ ਬੋਰਡ, ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਕੌਂਸਲ ਨੇ ਵੱਖ ਵੱਖ ਉਦਯੋਗਾਂ ਦਾ ਵੀ ਊਰਜਾ ਆਡਿਟ ਕੀਤਾ ਹੈ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਾਇੰਸ ਸਿਟੀ ਥਿਏਟਰ ਦਾ 3ਡੀ ਤੋਂ 5ਡੀ ਤੱਕ ਪੱਧਰ ਉੱਚਾ ਚੁੱਕਣ ਲਈ ਪੀ.ਜੀ.ਐਸ.ਸੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੀਟਿੰਗ ਦੌਰਾਨ ਉਨ•ਾਂ ਨੂੰ ਦੱਸਿਆ ਗਿਆ ਕਿ ਰੋਬੋਟਿਕ ਡਾਇਨਾਸੋਰ ਬਾਰੇ ਗੈਲਰੀ ਜਨਤਕ-ਨਿੱਜੀ ਭਾਈਵਾਲੀ ਹੇਠ ਬਣਾਈ ਜਾ ਰਹੀ ਹੈ ਜਦਕਿ ਆਈਮੈਕਸ ਫਿਲਮ ‘ਐਵਰੈਸਟ’ ਜਨਤਾ ਦੀ ਮੰਗ ਉੱਤੇ ਇਸ ਸਾਲ ਜੂਨ ਤੋਂ ਸਾਇੰਸ ਸਿਟੀ ਦੇ ਸਪੇਸ ਥਿਏਟਰ ਵਿਚ ਮੁੜ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ।
ਇਸ ਦੌਰਾਨ ਮੁੱਖ ਮੰਤਰੀ ਨੂੰ ਦਿਹਾਤੀ ਲੋਕਾਂ ਲਈ ਮੋਬਾਇਲ ਸਾਇੰਸ ਪ੍ਰਦਰਸ਼ਨੀ, ਰਾਤ ਵੇਲੇ ਆਸਮਾਨ ਨੂੰ ਦੇਖਣ ਵਾਲੇ ਪ੍ਰਾਜੈਕਟ ਅਤੇ ਨੌਜਵਾਨਾਂ ਵਿਚ ਨਵੇਂ ਵਿਚਾਰਾਂ ਨੂੰ ਭਰਨ ਅਤੇ ਉਨ•ਾਂ ਵਿਚ ਉਤਸੁਕਤਾ ਪੈਦਾ ਕਰਨ ਲਈ ਸੁਵਿਧਾਵਾਂ ਮੁਹੱਈਆ ਕਰਵਾਉਣ ਵਾਸਤੇ ਇਕ ਇੰਨੋਵੇਸ਼ਨ ਹੱਬ ਸਣੇ ਪੀ.ਜੀ.ਐਸ.ਸੀ ਵੱਲੋਂ ਸ਼ੁਰੂ ਕੀਤੇ ਵੱਖ ਵੱਖ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ।
ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਵਿਚ ਸਾਇੰਸ ਦੀ ਰੂਚੀ ਪੈਦਾ ਕਰਨ ਲਈ ਪੀ.ਜੀ.ਐਸ.ਸੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ। ਪਿਛਲੇ ਸਾਲ ਤੱਕ ਤਕਰੀਬਨ 3.5 ਲੱਖ ਵਿਦਿਆਰਥੀ ਸਾਇੰਸ ਸਿਟੀ ਦਾ ਦੌਰਾ ਕਰ ਚੁੱਕੇ ਹਨ ਜਿਨ•ਾਂ ਵਿਚੋਂ 1.5 ਲੱਖ ਵਿਦਿਆਰਥੀ ਸੂਬੇ ਭਰ ਦੇ ਸਰਕਾਰੀ ਸਕੂਲਾਂ ਨਾਲ ਸਬੰਧਤ ਸਨ। ਉਨ•ਾਂ ਨੇ ਇਹ ਦੌਰਾ ਮੁੱਖ ਮੰਤਰੀ ਵਿਗਿਆਨ ਯਾਤਰਾ ਦੇ ਹੇਠ ਕੀਤਾ ਹੈ। ਸਕੂਲ ਸਿੱਖਿਆ ਦੇ ਸਕੱਤਰ ਨੇ ਦੱਸਿਆ ਕਿ ਉਨ•ਾਂ ਦੇ ਵਿਭਾਗ ਨੇ ਚਾਲੂ ਵਿਦਿਅਕ ਸੈਸ਼ਨ ਦੌਰਾਨ ਦੋ ਲੱਖ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਹ ਦੌਰਾ ਕਰਵਾਉਣ ਦੀ ਯੋਜਨਾ ਬਣਾਈ ਹੈ।
ਇਸ ਮੌਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਉੱਚ ਸਿੱਖਿਆ ਐਸ.ਕੇ. ਸੰਧੂ, ਵਧੀਕ ਮੁੱਖ ਸਕੱਤਰ ਤਕਨੀਕੀ ਸਿੱਖਿਆ ਐਮ.ਪੀ. ਸਿੰਘ, ਪ੍ਰਮੁੱਖ ਸਕੱਤਰ ਸਾਇੰਸ ਤੇ ਤਕਨਾਲੋਜੀ ਡਾ. ਰੋਸ਼ਨ ਸੁੰਕਾਰੀਆ, ਡਾਇਰੈਕਟਰ ਉਦਯੋਗ ਡੀ.ਪੀ.ਐਸ. ਖਰਬੰਦਾ, ਡਾਇਰੈਕਟਰ ਜਨਰਲ/ਮੈਂਬਰ ਸਕੱਤਰ ਪੀ.ਜੀ.ਐਸ.ਸੀ ਤੇ ਡੀ.ਸੀ. ਕਪੂਰਥਲਾ ਮੁਹੰਮਦ ਤਯਾਬ, ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ, ਵਾਈਸ ਚਾਂਸਲਰ ਬਾਬਾ ਫਰੀਦ ਹੈਲਥ ਸਾਇੰਸ ਯੂਨੀਵਰਸਿਟੀ ਡਾ. ਰਾਜ ਬਹਾਦਰ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਬੀ.ਐਸ. ਘੁੰਮਣ, ਵਾਈਸ ਚਾਂਸਲਰ ਜੀ.ਐਨ.ਡੀ.ਯੂ ਅੰਮ੍ਰਿਤਸਰ ਡਾ. ਜਸਪਾਲ ਸਿੰਘ ਸੰਧੂ, ਵਾਈਸ ਚਾਂਸਲਰ ਸੈਂਟਰਲ ਯੂਨੀਵਰਸਿਟੀ ਬਠਿੰਡਾ ਡਾ. ਆਰ.ਕੇ. ਕੋਹਲੀ, ਡੀਨ ਕਾਲਜਿਜ਼ ਪੀ.ਏ.ਯੂ ਲੁਧਿਆਣਾ ਡਾ. ਗੁਵਿੰਦਰ ਕੌਰ ਸੰਘਾ ਅਤੇ ਡੀਨ ਆਈ.ਕੇ.ਜੀ.ਪੀ.ਟੀ.ਯੂ ਡਾ. ਬਲਕਾਰ ਸਿੰਘ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *