ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸ਼ਾਮ ਆਪਣੇ ਨਿਵਾਸ ਸਥਾਨ ‘ਤੇ ਸਾਲ -2017 ਦਾ ਪੰਜਾਬ ਸਰਕਾਰ ਦਾ ਕਲੰਡਰ ਜਾਰੀ ਕਰ ਦਿੱਤਾ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਏਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਕਲੰਡਰ ਦਾ ਲੇ-ਆਊਟ ਅਤੇ ਡਿਜ਼ਾਇਨ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਤਿਆਰ ਕੀਤਾ ਹੈ ਅਤੇ ਇਸ ਨੂੰ ਕੰਟਰੋਲਰ ਛਪਾਈ ਅਤੇ ਸਟੇਸ਼ਨਰੀ ਪੰਜਾਬ ਵੱਲੋਂ ਛਾਪਿਆ ਗਿਆ ਹੈ।
ਬੁਲਾਰੇ ਅਨੁਸਾਰ ਨਵੇਂ ਸਾਲ ਦਾ ਇਹ ਕਲੰਡਰ ਪੰਜਾਬ ਦੀ ਸ਼ਾਨਦਾਰ ਵਿਰਾਸਤ ਅਤੇ ਅਮੀਰ ਸਭਿਆਚਾਰ ‘ਤੇ ਕੇਂਦਰਤ ਹੈ ਅਤੇ ਇਸ ‘ਤੇ ਛੇ ਰੰਗਦਾਰ ਤਸਵੀਰਾਂ ਛਾਪੀਆਂ ਗਈਆਂ ਹਨ ਜਿਨ•ਾਂ ਵਿੱਚ ਐਂਟਰਸ ਪਲਾਜ਼ਾ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਸ੍ਰੀ ਦੁਰਗਿਆਨਾ ਮੰਦਰ, ਅੰਮ੍ਰਿਤਸਰ, ਭਗਵਾਨ ਵਾਲਮੀਕਿ ਤੀਰਥ ਸਥਲ (ਰਾਮ ਤੀਰਥ) ਅੰਮ੍ਰਿਤਸਰ, ਗੁਰੂ ਰਵੀਦਾਸ ਯਾਦਗਾਰ ਖੁਰਾਲਗੜ• (ਹੁਸ਼ਿਆਰਪੁਰ) ਅਤੇ ਹੈਰੀਟੇਜ ਸਟਰੀਟ ਅੰਮ੍ਰਿਤਸਰ ਸ਼ਾਮਲ ਹਨ।