best platform for news and views

ਮੁੱਖ ਮੰਤਰੀ ਵੱਲੋਂ ਪਠਾਨਕੋਟ ਵਿਖੇ 800 ਕਰੋੜ ਰੁਪਏ ਦੀ ਲਾਗਤ ਵਾਲੇ ਵਰੁਣ ਬੇਵਰੇਜਜ਼ ਪਲਾਂਟ ਦਾ ਨੀਂਹ ਪੱਥਰ

Please Click here for Share This News

ਪਠਾਨਕੋਟ/ਚੰਡੀਗੜ•, 5 ਅਪ੍ਰੈਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕੰਢੀ ਅਤੇ ਸਰਹੱਦੀ ਖੇਤਰਾਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ ਅਤੇ ਅੱਜ ਉਨ•ਾਂ ਨੇ 800 ਕਰੋੜ ਰੁਪਏ ਦੀ ਲਾਗਤ ਵਾਲੇ ਅਤਿ ਅਧੁਨਿਕ ਮੈਸਰਜ਼ ਵਰੁਣ ਬੇਵਰੇਜਜ਼ ਲਿਮਿਟਿਡ ਸੰਗਠਤ ਪਲਾਂਟ ਦਾ ਨੀਂਹ ਪੱਥਰ ਰੱਖਿਆ।
ਮੁੱਖ ਮੰਤਰੀ ਨੇ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਮੌਕੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਇਸ ਖਿੱਤੇ ਦੇ ਵਿਕਾਸ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ ਜਿਸ ਦੇ ਵਾਸਤੇ ਉਨ•ਾਂ ਦੀ ਸਰਕਾਰ ਵੱਖ-ਵੱਖ ਉਦਯੋਗਿਕ ਅਤੇ ਆਰਥਿਕ ਪਹਿਲਕਦਮੀਆਂ ਤੇ ਰਿਆਇਤਾਂ ਰਾਹੀਂ ਸਖ਼ਤ ਕੋਸ਼ਿਸ਼ਾਂ ਕਰ ਰਹੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਲੀਹ ‘ਤੇ ਲਿਆਉਣ ਲਈ ਉਨ•ਾਂ ਦੀ ਸਰਕਾਰ ਨੇ ਵੱਖ-ਵੱਖ ਕੰਪਨੀਆਂ ਨਾਲ 3700 ਕਰੋੜ ਰੁਪਏ ਦੇ 144 ਸਹਿਮਤੀ ਪੱਤਰਾਂ ‘ਤੇ ਸਹੀ ਪਾਈ ਹੈ।
ਤਕਰੀਬਨ 41.4 ਏਕੜ ਰਕਬੇ ਵਿਚ ਲਾਇਆ ਜਾ ਰਿਹਾ ਇਹ ਪਲਾਂਟ ਦੋ ਪੜਾਵਾਂ ਵਿਚ ਤਿਆਰ ਹੋਵੇਗਾ। ਇਹ ਤਕਰੀਬਨ 2000 ਵਿਅਕਤੀਆਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿਚ ਰੋਜ਼ਗਾਰ ਮੁਹੱਈਆ ਕਰਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਲਾਂਟ ਨਾਲ ਇਸ ਖੇਤਰ ਵਿਚ ਆਰਥਿਕ ਸਰਗਰਮੀਆਂ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਇਹ ਸਥਾਨਕ ਕਾਰੋਬਾਰੀਆਂ ਲਈ ਵੀ ਲਾਭਕਾਰੀ ਹੋਵੇਗਾ।
ਇਹ ਪਲਾਂਟ 12 ਮਹੀਨਿਆਂ ਵਿਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਹ ਡੇਅਰੀ, ਜੂਸ ਅਤੇ ਕਾਰਬੋਨੇਟਿਡ ਸਾਫਟ ਡਰਿੰਕਸ ਵਾਲਾ ਦੇਸ਼ ਵਿਚ ਪਹਿਲਾ ਸੰਗਠਿਤ ਪਲਾਂਟ ਹੋਵੇਗਾ ਜੋ ਸਥਾਨਕ ਦੁੱਧ ਉਤਪਾਦਕ ਕਿਸਾਨਾਂ ਤੋਂ ਤਾਜ਼ਾ ਦੁੱਧ ਲੈ ਕੇ ਆਪਣੀ ਵਰਤੋਂ ਵਿਚ ਲਿਆਵੇਗਾ। ਨਿੰਬੂ ਜਾਤੀ ਦੇ ਫਲਾਂ ਤੋਂ ਜੂਸ ਤਿਆਰ ਕੀਤਾ ਜਾਵੇਗਾ ਜੋ ਕਿ ਪੰਜਾਬ ਵਿਚ ਪੈਪਸੀ ਦੇ ਦਿਸ਼ਾ-ਨਿਰਦੇਸ਼ਾਂ ਹੇਠਾਂ ਬਣਾਏ ਜਾਣਗੇ। ਦੁੱਧ ਦੀ ਸਪਲਾਈ ਕਰਨ ਵਾਲੇ ਘੱਟੋ-ਘੱਟ 10 ਹਜ਼ਾਰ ਕਿਸਾਨਾਂ ਨੂੰ ਇਸ ਦੇ ਨਾਲ ਲਾਭ ਪਹੁੰਚੇਗਾ ਅਤੇ ਉਨ•ਾਂ ਦੀ ਆਮਦਨ ਵਿਚ ਵਾਧਾ ਹੋਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਇਸੇ ਤਰਾਂ ਹੀ ਲੀਚੀ ਅਤੇ ਨਿੰਬੂ ਜਾਤੀ ਦੇ ਫਲਾਂ ਦੀ ਪੈਦਾਵਾਰ ਕਰਨ ਵਾਲੇ ਇਸ ਖਿੱਤੇ ਦੇ ਕਿਸਾਨਾਂ ਨੂੰ ਇਸ ਪ੍ਰੋਜੈਕਟ ਤੋਂ ਲਾਭ ਮਿਲੇਗਾ।
ਪੈਪਸੀਕੋ ਨਾਲ ਆਪਣੀ ਪੁਰਾਣੀ ਸਾਂਝ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਨੇ ਆਪਣੀ ਸਰਕਾਰ ਦੇ ਪਿਛਲੇ ਕਾਰਜ ਕਾਲ ਦੌਰਾਨ ਸੂਬੇ ਵਿਚ ਖੇਤੀਬਾੜੀ ਵਿਭਿੰਨਤਾ ਨੂੰ ਬੜ•ਾਵਾ ਦੇਣ ਲਈ ਟ੍ਰੋਪੀਕਾਨਾ ਦੀਆਂ ਸੇਵਾਵਾਂ ਲਈਆਂ ਸਨ। ਉਨ•ਾਂ ਕਿਹਾ ਕਿ ਨਿੰਬੂ ਜਾਤੀ ਦੇ ਫਲਾਂ ਵਾਲੇ ਬਹੁਤ ਸਾਰੇ ਪਲਾਂਟਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅਕਾਲੀਆਂ ਨੇ ਸੱਤਾ ਵਿਚ ਆਉਣ ਤੋਂ ਬਾਅਦ ਇਸ ਸ਼ਾਨੇਮੱਤੇ ਪ੍ਰੋਜੈਕਟ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ।
ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ਼੍ਰੀ ਸੁਨੀਲ ਜਾਖੜ ਨੇ ਕਿਹਾ ਕਿ ਇਹ ਪਲਾਂਟ ਵੱਡੇ ਬਦਲਾਅ ਵਿਚ ਭੂਮਿਕਾ ਨਿਭਾਵੇਗਾ ਅਤੇ ਇਸ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏਗਾ। ਉਨ•ਾਂ ਕਿਹਾ ਕਿ ਅੱਜ ਦਾ ਦਿਹਾੜਾ ਜਿਲ•ੇ ਦੇ ਇਤਿਹਾਸ ਵਿਚ ਬਹੁਤ ਅਹਿਮ ਹੈ ਕਿਉਂਕਿ ਅੱਜ ਦੇ ਦਿਨ ਇੱਥੇ ਏਅਰਪੋਰਟ ਅਤੇ ਬੇਵਰੇਜਜ਼ ਦੇ ਦੋ ਵੱਡੇ ਪ੍ਰੋਜੈਕਟ ਸਥਾਪਤ ਹੋਏ ਹਨ। ਉਨ•ਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਸੂਬੇ ਵਿਚ ਓਨਾ ਨਿਵੇਸ਼ ਲਿਆਂਦਾ ਹੈ ਜਿਨਾਂ ਅਕਾਲੀ ਬਹੁਤ ਸਾਰੇ ਸਨਅਤੀ ਸੰਮੇਲਨ ਕਰਵਾ ਕੇ ਵੀ ਆਪਣੇ ਇੱਕ ਦਹਾਕੇ ਦੇ ਸ਼ਾਸਨ ਦੌਰਾਨ ਵੀ ਨਹੀਂ ਲਿਆ ਸਕੇ।
ਇਸ ਮੌਕੇ ਵਿਧਾਇਕ ਸ਼੍ਰੀ ਅਨਿਲ ਵਿਜ ਤੇ ਸ਼੍ਰੀ ਜੋਗਿੰਦਰਪਾਲ, ਵਰੁਣ ਬੇਵਰੇਜਜ਼ ਦੇ ਸ਼੍ਰੀ ਰਵੀ ਕਾਂਤ ਜੈਪੁਰੀਆ ਅਤੇ ਵਰੁਣ ਜੈਪੁਰੀਆ, ਮੁੱਖ ਮੰਤਰੀ ਦੇ ਵਧੀਕ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਗਿਰੀਸ਼ ਦਯਾਲਨ, ਡਿਪਟੀ ਕਮਿਸ਼ਨਰ ਨੀਲਿਮਾ ਅਤੇ ਐਸ.ਐਸ.ਪੀ. ਵੀ.ਐਸ. ਸੋਨੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *