ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਸ੍ਰੀ ਰਵਿੰਦਰ ਸਿੰਘ ਆਈ.ਏ.ਐਸ. (ਸੇਵਾ-ਮੁਕਤ) ਨੂੰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦਾ ਮੈਨੇਜਿੰਗ ਡਾਇਰੈਕਟਰ ਅਤੇ ਸ੍ਰੀ ਰਵਿੰਦਰ ਵਰਮਾ ਨੂੰ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਹੈ। ਇਸੇ ਤਰ•ਾਂ ਸ੍ਰੀ ਤੇਜਿੰਦਰਪਾਲ ਸਿੰਘ ਮੁਖੀ ਨੂੰ ਨਗਰ ਸੁਧਾਰ ਟਰੱਸਟ, ਲੁਧਿਆਣਾ ਦਾ ਮੈਂਬਰ ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਨ•ਾਂ ਨਿਯੁਕਤੀਆਂ ਸਬੰਧੀ ਫਾਈਲ ‘ਤੇ ਸਹੀ ਪਾ ਦਿੱਤੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ੍ਰੀ ਰਵਿੰਦਰ ਸਿੰਘ ਨੂੰ ਸੜਕੀ ਆਵਾਜਾਈ ਖੇਤਰ ਖਾਸ ਕਰਕੇ ਪੀ.ਆਰ.ਟੀ.ਸੀ. ਦਾ ਵਿਸ਼ਾਲ ਤਜਰਬਾ ਤੇ ਮੁਹਾਰਤ ਹੋਣ ਦੇ ਮੱਦੇਨਜ਼ਰ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਇਨ•ਾਂ ਨਿਯੁਕਤੀਆਂ ਬਾਰੇ ਰਸਮੀ ਹੁਕਮ ਸਬੰਧਤ ਵਿਭਾਗਾਂ ਵੱਲੋਂ ਛੇਤੀ ਜਾਰੀ ਕੀਤੇ ਜਾਣਗੇ।