
ਲੰਬੀ (ਮੁਕਤਸਰ) ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਚੁਣੌਤੀ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਖੁਦ ਹੀ ਸੰਕਟ ਵਿਚ ਫਸ ਗਏ ਹਨ, ਕਿਉਂਕਿ ਉਨ੍ਹਾਂ ਦੀ ਵੋਟ ਬਣਾਉਣ ਲਈ ਦਿੱਤੀ ਗਈ ਅਰਜੀ ਚੋਣ ਕਮਿਸਨ ਨੇ ਰੱਦ ਕਰ ਦਿੱਤੀ ਹੈ। ਜਰਨੈਲ ਸਿੰਘ ਹਲਕਾ ਲੰਬੀ ਦਦੇ ਪਿੰਡ ਸਰਾਵਾਂ ਬੋਦਲਾ ਦਾ ਵਾਸੀ ਦਿਖਾ ਕੇ ਵੋਟ ਬਣਾਉਣ ਲਈ ਅਰਜੀ ਦਿੱਤੀ ਸੀ।ਜਰਨੈਲ ਸਿੰਘ ਆਪਣੀ ਅਰਜੀ ਵਿਚ ਲਿਖਿਆ ਸੀ ਕਿ ਉਹ ਇਸ ਪਿੰਡ ਵਿਚ ਆਪਣੇ ਦੋਸਤ ਦੇ ਘਰ ਰਹਿ ਰਹੇ ਹਨ। ਵਰਨਣਯੋਗ ਹੈ ਕਿ ਜਰਨੈਲ ਸਿੰਘ ਨੇ ਆਪਣੀ ਅਰਜੀ ਵਿਚ ਜਿਸ ਦੋਸਤ ਦਾ ਨਾਮ ਲਿਖਿਆ ਹੈ ਉਹ ਖੁਦ ਆਮ ਆਦਮੀ ਪਾਰਟੀ ਦੀ ਟਿਕਟ ਦਾ ਦਾਅਵੇਦਾਰ ਹੈ। ਚੋਣ ਕਮਿਸਨ ਵਲੋਂ ਪੰਜਾਬ ਵਿਚ ਨਵੀਆਂ ਵੋਟਾਂ ਬਣਾਉਣ ਦੀ ਆਖਰੀ ਤਰੀਕ 9 ਜਨਵਰੀ ਮਿਥੀ ਹੈ। ਜੇਕਰ 9 ਜਨਵਰੀ ਤੱਕ ਜਰਨੈਲ ਸਿੰਘ ਦੀ ਵੋਟ ਨਹੀਂ ਬਣਦੀ ਤਾਂ ਉਹ ਚੋਣ ਨਹੀਂ ਲੜ ਸਕਣਗੇ।