best platform for news and views

ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਡਿਪਟੀ ਕਮਿਸ਼ਨਰਾਂ ਵੱਲੋਂ ਕਾਰਵਾਈ 

Please Click here for Share This News

ਚੰਡੀਗੜ•, 12 ਜੂਨ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਸਾਰੇ ਖੁੱਲ•ੇ ਬੋਰਵੈੱਲਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮਾਂ ਦੇ ਕੁਝ ਘੰਟਿਆਂ ਦੇ ਅੰਦਰ ਹੀ ਅਜਿਹੇ 45 ਬੋਰਵੈੱਲ ਬੰਦ ਕਰ ਦਿੱਤੇ ਗਏ ਹਨ ਤਾਂ ਕਿ ਭਵਿੱਖ ਵਿੱਚ ਦੁਖਦਾਇਕ ਘਟਨਾ ਨੂੰ ਮੁੜ ਵਾਪਰਨ ਨੂੰ ਰੋਕਿਆ ਜਾ ਸਕੇ। ਸੁਨਾਮ ਨੇੜੇ ਇੱਕ ਬੋਰਵੈੱਲ ਵਿੱਚ 108 ਘੰਟੇ ਅੰਦਰ ਰਹਿਣ ਕਾਰਨ ਦੋ ਸਾਲਾਂ ਦੇ ਲੜਕੇ ਦੀ ਮੌਤ ਹੋ ਗਈ ਸੀ।
ਡਿਪਟੀ ਕਮਿਸ਼ਨਰਾਂ ਨੇ ਮੁੱਖ ਮੰਤਰੀ ਨੂੰ ਆਪੋ-ਆਪਣੇ ਜ਼ਿਲਿ•ਆਂ ਵਿੱਚ ਬੋਰਵੈੱਲਾਂ ਦੀ ਸਥਿਤੀ ਬਾਰੇ ਰਿਪੋਰਟਾਂ ਸੌਂਪ ਦਿੱਤੀਆਂ ਹਨ। ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਪਾਸੋਂ ਖੁੱਲ•ੇ ਬੋਰਵੈੱਲਾਂ ਬਾਰੇ ਵਿਸਥਾਰਤ ਰਿਪੋਰਟਾਂ ਦੇਣ ਅਤੇ ਇਨ•ਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਸਨ।
ਰਿਪੋਰਟਾਂ ਮੁਤਾਬਕ ਹੁਣ ਤੱਕ 45 ਖੁੱਲ•ੇ ਬੋਰਵੈੱਲ ਬੰਦ ਕਰ ਦਿੱਤੇ ਗਏ ਹਨ। ਇਨ•ਾਂ ਵਿੱਚੋਂ 26 ਬੋਰਵੈੱਲ ਫਤਿਹਗੜ• ਸਾਹਿਬ ਜ਼ਿਲ•ੇ ਵਿੱਚ ਪਾਏ ਗਏ ਹਨ ਜਿਨ•ਾਂ ਵਿੱਚੋਂ ਬੱਸੀ ਪਠਾਣਾ ਅਤੇ ਖੇੜਾ ਬਲਾਕਾਂ ਵਿੱਚ 13-13 ਖੁੱਲ•ੇ ਬੋਰ ਸਨ। ਇਸੇ ਤਰ•ਾਂ ਮਾਨਸਾ ਜ਼ਿਲ•ੇ ਵਿੱਚ ਅੱਠ ਬੋਰਵੈੱਲ ਬੰਦ ਕੀਤੇ ਗਏ ਜਦਕਿ ਪਟਿਆਲਾ ਅਤੇ ਕਪੂਰਥਲਾ ਜ਼ਿਲਿ•ਆਂ ਵਿੱਚ ਤਿੰਨ-ਤਿੰਨ, ਗੁਰਦਾਸਪੁਰ ਜ਼ਿਲ•ੇ ਵਿੱਚ ਦੋ ਅਤੇ ਰੋਪੜ ਅਤੇ ਹੁਸ਼ਿਆਰਪੁਰ ਜ਼ਿਲਿ•ਆਂ ਵਿੱਚ ਇਕ-ਇਕ ਖੁੱਲ•ੇ ਬੋਰਵੈੱਲ ਬੰਦ ਕਰ ਦਿੱਤੇ ਗਏ ਹਨ। ਰੋਪੜ ਜ਼ਿਲ•ੇ ਵਿੱਚ ਜਿੱਥੇ 19 ਬੋਰਵੈੱਲ ਅਣਢਕੇ ਪਾਏ ਗਏ ਜਿਨ•ਾਂ ਵਿੱਚੋਂ ਇਕ ਨੂੰ ਬੰਦ ਕਰ ਦਿੱਤਾ ਗਿਆ ਹੈ ਜਦਕਿ ਬਾਕੀਆਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਜਾਰੀ ਹੈ।
ਇਕ ਸਰਕਾਰੀ ਬੁਲਾਰੇ ਮੁਤਾਬਕ ਇਤਫਾਕਵੱਸ ਫ਼ਿਰੋਜ਼ਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨ ਤਾਰਨ ਜ਼ਿਲਿ•ਆਂ ਵਿੱਚ ਕੋਈ ਵੀ ਬੋਰਵੈੱਲ ਖੁੱਲ•ਾ ਨਹੀਂ ਪਾਇਆ ਗਿਆ।
ਸੁਨਾਮ ਦੀ ਘਟਨਾ ਜਿਸ ਵਿੱਚ ਦੋ ਸਾਲਾ ਦਾ ਫਤਿਹਵੀਰ ਬੋਰ ਵਿੱਚ ਲੰਮੀ ਘਾਲਣਾ ਘਾਲਣ ਤੋਂ ਬਾਅਦ ਵੀ ਜਿੰਦਾ ਨਹੀਂ ਬਚ ਸਕਿਆ, ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਦੀ ਅਗਵਾਈ ਵਾਲੇ ਆਫਤ ਪ੍ਰਬੰਧਨ ਗਰੁੱਪ ਨੂੰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਐਸ.ਓ.ਪੀਜ਼. (ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ) ਨੂੰ ਅੰਤਮ ਰੂਪ ਦੇਣ ਲਈ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਨਹੀਂ ਚਾਹੁੰਦੇ ਕਿ ਭਵਿੱਖ ਵਿੱਚ ਖੁੱਲ•ੇ ਬੋਰ ਕਾਰਨ ਕਿਸੇ ਨੂੰ ਆਪਣੀ ਜਾਨ ਗਵਾਉਣੀ ਪਵੇ।

Please Click here for Share This News

Leave a Reply

Your email address will not be published. Required fields are marked *